ਭੈਣ ਨਾਲ ਜਬਰ-ਜ਼ਨਾਹ ਕਰਨ ਵਾਲਾ ਗ੍ਰਿਫਤਾਰ
Sunday, Jun 09, 2019 - 10:49 AM (IST)

ਗੁਰਦਾਸਪੁਰ/ਸਿਆਲਕੋਟ (ਵਿਨੋਦ) : ਪਾਕਿਸਤਾਨ 'ਚ ਸਿਆਲਕੋਟ ਪੁਲਸ ਨੇ ਸਕੀ ਭੈਣ ਨਾਲ ਜਬਰ-ਜ਼ਨਾਹ ਕਰਨ ਵਾਲੇ ਭਰਾ ਨੂੰ ਗ੍ਰਿਫਤਾਰ ਕੀਤਾ ਹੈ। ਸਰਹੱਦ ਪਾਰ ਸੂਤਰਾਂ ਅਨੁਸਾਰ ਸਿਆਲਕੋਟ ਪੁਲਸ ਸਟੇਸ਼ਨ ਅਧੀਨ ਇਕ ਪਿੰਡ 'ਚ ਸਕੀ ਭੈਣ ਨੂੰ ਆਪਣੇ ਕਮਰੇ 'ਚ ਲਿਜਾ ਕੇ ਜ਼ਬਰਦਸ਼ਤੀ ਜਬਰ-ਜ਼ਨਾਹ ਕਰ ਰਿਹਾ ਸੀ। ਇਸ ਦੌਰਾਨ ਕਮਰੇ 'ਚੋਂ ਗਾਲਾਂ ਕੱਢਣ ਦੀ ਆਵਾਜ਼ ਜਦ ਮੁਲਜ਼ਮ ਦੀ ਪਤਨੀ ਤੇ ਮਾਂ ਨੇ ਸੁਣੀ ਤਾਂ ਉਹ ਉਸਦੇ ਕਮਰੇ 'ਚ ਗਈਆਂ ਤਾਂ ਹੈਰਾਨ ਰਹਿ ਗਈਆਂ। ਮੁਲਜ਼ਮ ਨੂੰ ਪਤਨੀ ਤੇ ਮਾਂ ਨੇ ਫੜ ਕੇ ਪੁਲਸ ਹਵਾਲੇ ਕਰ ਦਿੱਤਾ ਹੈ।
ਪੀੜਤ ਨੇ ਪੁਲਸ ਨੂੰ ਦਿੱਤੇ ਬਿਆਨ 'ਚ ਦੋਸ਼ ਲਾਇਆ ਕਿ ਉਸ ਦਾ ਭਰਾ ਕੁਝ ਮਹੀਨਿਆਂ ਤੋਂ ਲਗਾਤਾਰ ਉਸ ਨਾਲ ਜਬਰ-ਜ਼ਨਾਹ ਕਰਦਾ ਆ ਰਿਹਾ ਸੀ ਅਤੇ ਹਰ ਵਾਰ ਧਮਕੀ ਦਿੰਦਾ ਸੀ ਕਿ ਜੇਕਰ ਕਿਸੇ ਨੂੰ ਦੱਸਿਆ ਤਾਂ ਉਹ ਉਸ ਦੀ ਹੱਤਿਆ ਕਰ ਦੇਵੇਗਾ। ਪੁਲਸ ਨੇ ਮੁਲਜ਼ਮ ਵਿਰੁੱਧ 376 ਕੇਸ ਦਰਜ ਕਰ ਕੇ ਗ੍ਰਿਫਤਾਰ ਕੀਤਾ। ਪੁਲਸ ਸਟੇਸ਼ਨ ਇੰਚਾਰਜ ਕੈਸਰ ਬਸ਼ੀਰ ਘੁਮਾਣ ਅਨੁਸਾਰ ਉਸ ਦੇ ਪੁਲਸ ਸਟੇਸ਼ਨ 'ਚ ਇਸ ਤਰ੍ਹਾਂ ਦੀ ਘਟਨਾ ਸਬੰਧੀ ਇਹ ਪਹਿਲਾ ਕੇਸ ਹੈ ਅਤੇ ਮੁਲਜ਼ਮ ਨੂੰ ਅਦਾਲਤ ਤੋਂ ਜ਼ਿਆਦਾ ਤੋਂ ਜ਼ਿਆਦਾ ਸਜ਼ਾ ਦਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।