ਟਿੱਪਰ ਨੇ ਸਕੂਟਰ ਚਾਲਕ ਨੂੰ ਮਾਰੀ ਟੱਕਰ, 1 ਦੀ ਮੌਤ

Wednesday, Jun 10, 2020 - 04:11 PM (IST)

ਟਿੱਪਰ ਨੇ ਸਕੂਟਰ ਚਾਲਕ ਨੂੰ ਮਾਰੀ ਟੱਕਰ, 1 ਦੀ ਮੌਤ

ਗੁਰਦਾਸਪੁਰ (ਵਿਨੋਦ) : ਸੜਕ ਹਾਦਸੇ 'ਚ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਹਾਦਸੇ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਮੁਤਾਬਕ ਗੁਰਦਾਸਪੁਰ ਵਾਸੀ ਰਾਜੇਸ਼ ਗੁਪਤਾ ਪੁੱਤਰ ਹਰਬੰਸ ਲਾਲ ਉਰਫ ਨੀਲ ਕਮਲ ਗਲੀ ਖਜਾਚੀਆ ਬੀਤੀ ਦੇਰ ਰਾਤ ਆਪਣੀ ਸਕੂਟਰੀ 'ਤੇ ਗੁਰਦਾਸਪੁਰ ਆ ਰਿਹਾ ਸੀ। ਇਸੇ ਦੌਰਾਨ ਜਦੋਂ ਉਹ ਬਬਰੀ ਬਾਈਪਾਸ ਚੌਕ ਪਹੁੰਚਿਆ ਤਾਂ ਇਕ ਟਿੱਪਰ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਨੇ ਇਸ ਸਬੰਧੀ ਕੇਸ ਦਰਜ ਕਰ ਕੇ ਟਿੱਪਰ ਨੂੰ ਕਬਜ਼ੇ 'ਚ ਲਿਆ ਹੈ ਅਤੇ ਲਾਸ਼ ਪੋਸਟਮਾਰਟਮ ਲਈ ਭੇਜੀ ਹੈ।


author

Baljeet Kaur

Content Editor

Related News