ਗੁਰਦਾਸਪੁਰ ''ਚ ਵਾਪਰਿਆ ਭਿਆਨਕ ਸੜਕ ਹਾਦਸਾ, ਓਵਰਟੇਕ ਦੇ ਚੱਕਰ ''ਚ ਭਿੜੀਆਂ ਦੋ ਗੱਡੀਆ

10/16/2020 3:35:32 PM

ਗੁਰਦਾਸਪੁਰ (ਗੁਰਪ੍ਰੀਤ) : ਗੁਰਦਾਸਪੁਰ ਦੇ ਅਲੇਚਕ ਬਾਈਪਾਸ 'ਤੇ ਦੋ ਕਾਰਾਂ ਇੱਕ-ਦੂਸਰੇ ਨੂੰ ਓਵਰਟੇਕ ਕਰਦਿਆਂ ਗੱਡੀਆਂ ਸੜਕ ਤੋਂ ਉਤਰ ਦਰੱਖ਼ਤ ਨਾਲ ਜਾ ਟੱਕਰਿਆ, ਜਿਸ ਕਾਰਨ ਕਾਰ ਸਵਾਰ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ। ਇਸ ਘਟਨਾ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ : ਪਾਵਨ ਸਰੂਪਾਂ ਦੀ ਬੇਅਦਬੀ ਸਬੰਧੀ ਅਰਦਾਸ ਉਪਰੰਤ ਅਕਾਲ ਤਖ਼ਤ ਸਾਹਿਬ 'ਤੇ ਲਗਾਏ ਖਾਲਿਸਤਾਨੀ ਨਾਅਰੇ
PunjabKesariਜਾਣਕਾਰੀ ਮੁਤਾਬਕ ਇਸ ਹਾਦਸੇ 'ਚ ਬਲੈਰੋ ਗੱਡੀ 'ਚ ਸਵਾਰ ਪਵਨ ਕੁਮਾਰ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ, ਜਿਸ ਨੂੰ ਗੁਰਦਾਸਪੁਰ ਦੇ ਹਸਪਤਾਲ ਇਲਾਜ ਲਈ ਦਾਖ਼ਲ ਕਰਵਾਇਆ ਗਿਆ। ਦੂਸਰੀ ਗੱਡੀ ਸਵਾਰ ਗਗਨਦੀਪ ਸਿੰਘ ਤੇ ਉਸ ਦਾ 4 ਸਾਲ ਦੇ ਬੱਚੇ ਨੂੰ ਜ਼ਖ਼ਮੀ ਹਾਲਤ 'ਚ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਦੂਜੇ ਪਾਸੇ ਮੌਕੇ 'ਤੇ ਪੁੱਜੇ ਪੁਲਸ ਥਾਣਾ ਸਦਰ ਥਾਣੇ ਦੇ ਇੰਚਾਰਜ਼ ਜਤਿੰਦਰਪਾਲ ਨੇ ਦੱਸਿਆ ਕਿ ਉਨ੍ਹਾਂ ਵਲੋਂ ਪਹਿਲਾਂ ਪਹਿਲਾਂ ਜ਼ਖ਼ਮੀਆਂ ਨੂੰ ਲੋਕਾਂ ਦੀ ਮਦਦ ਨਾਲ ਲੋਕਾਂ ਦੀ ਮਦਦ ਨਾਲ ਇਲਾਜ ਲਈ ਭੇਜਿਆ ਗਿਆ। ਇਸ ਤੋਂ ਬਾਅਦ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 

ਇਹ ਵੀ ਪੜ੍ਹੋ : ਅਕਾਲੀਆਂ ਦੀ ਤੂਤੀ ਬੋਲਣ ਵਾਲੇ ਮਾਲਵੇ 'ਚ ਅਕਾਲੀ ਦਲ ਨੂੰ ਲਗਦਾ ਜਾ ਰਿਹੈ ਖੋਰਾ

PunjabKesari


Baljeet Kaur

Content Editor Baljeet Kaur