ਜਬਰ-ਜ਼ਿਨਾਹ ਦੇ ਚਸ਼ਮਦੀਦ ਗਵਾਹ ਨਾਲ ਦਰਿੰਦਗੀ, ਦੋਸ਼ੀਆਂ ਨੇ ਬੰਦੀ ਬਣਾ ਅੱਖਾਂ ''ਚ ਪਾਇਆ ਤੇਜ਼ਾਬ

Tuesday, Sep 08, 2020 - 09:13 AM (IST)

ਜਬਰ-ਜ਼ਿਨਾਹ ਦੇ ਚਸ਼ਮਦੀਦ ਗਵਾਹ ਨਾਲ ਦਰਿੰਦਗੀ, ਦੋਸ਼ੀਆਂ ਨੇ ਬੰਦੀ ਬਣਾ ਅੱਖਾਂ ''ਚ ਪਾਇਆ ਤੇਜ਼ਾਬ

ਪਾਕਿਸਤਾਨ/ਗੁਰਦਾਸਪੁਰ (ਜ. ਬ.) : ਪਾਕਿਸਤਾਨ 'ਚ ਕੁਝ ਵਿਅਕਤੀਆਂ ਨੇ ਇਕ ਵਿਧਵਾ ਨਾਲ ਹੋਏ ਸਮੂਹਿਕ ਜਬਰ-ਜ਼ਨਾਹ ਕੇਸ ਦੇ ਚਸ਼ਮਦੀਦ ਅਪਾਹਿਜ ਗਵਾਹ ਦੀਆਂ ਅੱਖਾਂ 'ਚ ਤੇਜ਼ਾਬ ਪਾ ਕੇ ਅੰਨਾ ਕਰ ਦਿੱਤਾ ਹੈ। ਸਰਹੱਦ ਪਾਰ ਸੂਤਰਾਂ ਅਨੁਸਾਰ ਕੁਝ ਮਹੀਨੇ ਪਹਿਲੇ ਪਾਕਿਸਤਾਨ ਦੇ ਜ਼ਿਲ੍ਹਾ ਬਹਿਲਾਵਲਪੁਰ ਅਧੀਨ ਕਸਬਾ ਮੁਰਾਦ 'ਚ ਕੁਝ ਪ੍ਰਭਾਵਸ਼ਾਲੀ ਲੋਕਾਂ ਨੇ ਇਕ ਵਿਧਵਾ ਨਾਲ ਸਮੂਹਿਕ ਜਬਰ-ਜ਼ਿਨਾਹ ਕੀਤਾ ਸੀ ਅਤੇ ਉਸ ਸਮੇਂ ਆਰਿਫ ਡੂੰਡੀ ਨਾਮਕ ਇਕ ਵਿਅਕਤੀ ਨੇ ਉਨ੍ਹਾਂ ਨੂੰ ਇਹ ਪਾਪ ਕਰਦੇ ਹੋਏ ਦੇਖਿਆ ਸੀ। ਬਖ਼ਸ਼ ਖਾਨ ਪੁਲਸ ਸਟੇਸ਼ਨ 'ਚ ਦਰਜ ਉਕਤ ਕੇਸ ਦਾ ਉਹ ਇਕ ਮਾਤਰ ਚਸ਼ਮਦੀਦ ਗਵਾਹ ਸੀ। ਬੇਸ਼ੱਕ ਉਹ ਅਪਾਹਿਜ ਸੀ ਪਰ ਉਸ ਨੇ ਦੋਸ਼ੀਆਂ ਦੀਆਂ ਧਮਕੀਆਂ ਅੱਗੇ ਆਪਣੀ ਗਵਾਹੀ ਤੋਂ ਮੁਕਰਨ ਤੋਂ ਇਨਕਾਰ ਕਰ ਦਿੱਤਾ ਸੀ।

ਇਹ ਵੀ ਪੜ੍ਹੋ : ਕਮਰੇ 'ਚ ਚੂਹਾ ਵੇਖ ਭੜਕੀ ਪਤਨੀ ਦੀ ਹੈਵਾਨੀਅਤ, ਦੰਦਾਂ ਨਾਲ ਕੱਟ ਸੁੱਟਿਆ ਪਤੀ ਦਾ ਗੁਪਤ ਅੰਗ

ਡੂੰਡੀ ਨੇ ਪੁਲਸ ਨੂੰ ਦਿੱਤੇ ਬਿਆਨ 'ਚ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਇਕ ਵਿਧਵਾ ਦਾ ਸਮੂਹਿਕ ਜਬਰ-ਜ਼ਿਨਾਹ ਕੀਤਾ ਸੀ, ਉਸ 'ਚ ਇਕ ਦੋਸ਼ੀ ਅਹਿਮਦ ਦੁਰਾਣੀ ਜੋ ਇਲਾਕੇ ਦਾ ਬਹੁਤ ਵੱਡਾ ਜ਼ਿਮੀਦਾਰ ਹੈ, ਨੇ 2 ਦਿਨ ਪਹਿਲੇ ਆਪਣੇ ਸਾਥੀਆਂ ਨਾਲ ਉਸ ਨੂੰ ਅਗਵਾ ਕਰ ਕੇ ਅਣਪਛਾਤੇ ਸਥਾਨ 'ਤੇ ਲੈ ਜਾ ਕੇ ਪਹਿਲਾਂ ਕੁੱਟ-ਮਾਰ ਕੀਤੀ ਅਤੇ ਬਾਅਦ 'ਚ ਉਸ ਦੇ ਹੱਥ-ਪੈਰ ਬੰਨ੍ਹ ਕੇ ਅੱਖਾਂ 'ਚ ਤੇਜ਼ਾਬ ਪਾ ਦਿੱਤਾ। ਦੋਸ਼ੀ ਉਸ ਨੂੰ ਸੜਕ 'ਤੇ ਸੁੱਟ ਕੇ ਚੱਲ ਗਏ, ਜਿਸ ਕਾਰਣ ਉਸ ਦੀਆਂ ਅੱਖਾਂ ਦੀ ਰੋਸ਼ਨੀ ਖਤਮ ਹੋ ਗਈ ਹੈ।

ਇਹ ਵੀ ਪੜ੍ਹੋ : ਹੈਵਾਨੀਅਤ ਦੀਆਂ ਹੱਦਾਂ ਪਾਰ, 5 ਸਾਲਾ ਬੱਚੀ ਦਾ ਜਬਰ-ਜ਼ਿਨਾਹ ਤੋਂ ਬੇਰਹਿਮੀ ਨਾਲ ਕਤਲ

ਪੀੜਤ ਆਰਿਫ ਦੇ ਭਰਾ ਹਬੀਬ ਅਹਿਮਦ ਨੇ ਘਟਨਾ ਦੀ ਜਾਣਕਾਰੀ ਬਖਸ਼ ਖਾਨ ਪੁਲਸ ਸਟੇਸ਼ਨ 'ਚ ਦਿੱਤੀ ਅਤੇ ਪੁਲਸ ਨੇ ਆਰਿਫ ਦੇ ਬਿਆਨ ਵੀ ਲਏ ਪਰ ਪੁਲਸ ਨੇ ਦੋਸ਼ੀਆਂ ਵਿਰੁੱਧ ਇਹ ਕਹਿ ਕੇ ਕੇਸ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਘਟਨਾ ਦਾ ਕੋਈ ਗਵਾਹ ਨਹੀਂ ਹੈ। ਪੁਲਸ ਨੇ ਕਿਹਾ ਕਿ ਸਾਨੂੰ ਇਹ ਵੀ ਪਤਾ ਨਹੀਂ ਹੈ ਕਿ ਆਰਿਫ ਕਿਸ ਕੇਸ 'ਚ ਗਵਾਹ ਹੈ।


author

Baljeet Kaur

Content Editor

Related News