ਨਵ-ਵਿਆਹੁਤਾ ਨੂੰ ਅਗਵਾ ਕਰਨ ਦੇ ਦੋਸ਼ ''ਚ ਇਕ ਜਨਾਨੀ ਕਾਬੂ, 6 ਫਰਾਰ

11/19/2020 9:49:50 AM

ਗੁਰਦਾਸਪੁਰ (ਜ. ਬ.): ਇਕ ਨਵ-ਵਿਆਹੁਤਾ ਨੂੰ ਅਗਵਾ ਕਰਨ ਦੇ ਦੋਸ਼ 'ਚ ਪੁਲਸ ਨੇ, ਜਿਨ੍ਹਾਂ 2 ਜਨਾਨੀਆਂ ਸਮੇਤ 7 ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ, ਉਨ੍ਹਾਂ 'ਚੋਂ ਇਕ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਭੈਣੀ ਮੀਆਂ ਖਾਂ ਪੁਲਸ ਸਟੇਸ਼ਨ 'ਚ ਤਾਇਨਾਤ ਸਬ-ਇੰਸਪੈਕਟਰ ਸੁਰਜਨ ਸਿੰਘ ਨੇ ਦੱਸਿਆ ਕਿ ਪੁਲਸ ਸਟੇਸ਼ਨ ਅਧੀਨ ਇਕ ਪਿੰਡ ਦੀ ਰਹਿਣ ਵਾਲੀ 20 ਸਾਲਾਂ ਨਵ-ਵਿਆਹੁਤਾ, ਜੋ ਪੇਕੇ ਆਈ ਹੋਈ ਸੀ, ਨੂੰ ਅਗਵਾ ਕਰਨ ਸਬੰਧੀ ਗੁਰਮੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਮੋਜਪੁਰ, ਉਸ ਦੀ ਮਾਂ ਬਾਵੀ ਸਮੇਤ ਮਨਜੀਤ ਕੌਰ ਪਤਨੀ ਚਮਨ ਸਿੰਘ, ਰੂਪਾ ਪੁੱਤਰ ਮਹਿੰਦਰ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਸੁੱਚਾ ਸਿੰਘ, ਮਹਿਕਮ ਸਿੰਘ ਪੁੱਤਰ ਸੰਮਾ ਸਿੰਘ ਅਤੇ ਰਾਜਬੀਰ ਸਿੰਘ ਪੁੱਤਰ ਸਰੂਪ ਸਿੰਘ ਸਾਰੇ ਵਾਸੀ ਮੌਜਪੁਰ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਸੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਛਾਪੇਮਾਰੀ ਕਰਕੇ ਮਨਜੀਤ ਕੌਰ ਪਤਨੀ ਚਮਨ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਦਕਿ ਬਾਕੀ ਮੁਲਜ਼ਮਾਂ ਦੀ ਤਾਲਾਸ਼ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਸਿੱਖਿਆ ਵਿਭਾਗ ਵਲੋਂ ਵਿਦਿਆਰਥੀਆਂ ਲਈ ਨਵੇਂ ਹੁਕਮ ਜਾਰੀ, ਇਹ ਕੰਮ ਕੀਤੇ ਬਿਨਾਂ ਨਹੀਂ ਮਿਲੇਗੀ ਸਕੂਲ 'ਚ ਐਂਟਰੀ


Baljeet Kaur

Content Editor Baljeet Kaur