3 ਜਨਵਰੀ ਨੂੰ ਗੁਰਦਾਸਪੁਰ ਪਹੁੰਚਣਗੇ ਮੋਦੀ

Thursday, Dec 20, 2018 - 02:46 PM (IST)

3 ਜਨਵਰੀ ਨੂੰ ਗੁਰਦਾਸਪੁਰ ਪਹੁੰਚਣਗੇ ਮੋਦੀ

ਗੁਰਦਾਸਪੁਰ (ਗੁਰਪ੍ਰੀਤ ਚਾਵਲਾ) : 2019 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 3 ਜਨਵਰੀ ਨੂੰ ਪੰਜਾਬ 'ਚ ਰੈਲੀ ਕਰਨਗੇ। ਇਹ ਜਾਣਕਾਰੀ ਭਾਜਪਾ ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਨੇ ਪੱਤਰਕਾਰਾਂ ਨਾਲ ਸਾਂਝੀ ਕੀਤੀ। ਜਾਣਕਾਰੀ ਮੁਤਾਬਕ ਇਹ ਰੈਲੀ ਗੁਰਦਾਸਪੁਰ 'ਚ ਸਥਿਤ ਪੁੱਡਾ ਗਰਾਊਂਡ 'ਚ ਕੀਤੀ ਜਾਵੇਗੀ, ਜਿਸ ਦਾ ਜਾਇਜ਼ਾ ਲੈਣ ਲਈ ਸ਼ਵੇਤ ਮਲਿਕ ਗੁਰਦਾਸਪੁਰ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਭਾਜਪਾ ਦੀ ਸਮੂਚੀ ਲਿਡਰਸ਼ਿਪ ਮੌਜੂਦ ਸੀ। 

ਪੱਤਕਾਰਾਂ ਨਾਲ ਗੱਲਬਾਤ ਕਰਦਿਆਂ ਮਲਿਕ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪੰਜਾਬ ਲਈ ਕੀਤੇ ਕੰਮਾਂ ਦਾ ਗੁਣਗਾਨ ਵੀ ਕੀਤਾ ਗਿਆ। ਸ਼ਵੇਤ ਮਲਿਕ ਨੇ '84 ਸਿੱਖ ਕਤੇਲਾਮ ਲਈ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਰਾਹੁਲ ਗਾਂਧੀ 'ਤੇ ਜੰਮ ਕੇ ਨਿਸ਼ਾਨੇ ਸਾਧੇ। ਇਸ ਦੇ ਨਾਲ ਹੀ ਮਲਿਕ ਨੇ ਰਾਫੇਲ ਡੀਲ ਨੂੰ ਲੈ ਕੇ ਭਾਜਪਾ ਨੂੰ ਬਦਨਾਮ ਕਰਨ ਲਈ ਰਾਹੁਲ ਗਾਂਧੀ ਦੇ ਅਸਤੀਫੇ ਦੀ ਮੰਗ ਕੀਤੀ। 


author

Baljeet Kaur

Content Editor

Related News