ਦੁੱਧ ਦੇ ਭਰੇ 165 ਸੈਂਪਲਾਂ ''ਚੋਂ 108 ''ਚ ਘੱਟ ਨਿਕਲੀ ਫੈਟ ਦੀ ਮਾਤਰਾ

Tuesday, Jul 14, 2020 - 09:56 AM (IST)

ਗੁਰਦਾਸਪੁਰ (ਹਰਮਨ, ਵਿਨੋਦ) : ਲੋਕਾਂ ਨੂੰ ਮਿਆਰੀ ਕਿਸਮ ਦਾ ਦੁੱਧ ਮੁਹੱਈਆ ਕਰਵਾਉਣ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਡੇਅਰੀ ਵਿਕਾਸ ਵਿਭਾਗ ਵਲੋਂ ਗੁਰਦਾਸਪੁਰ ਦੇ ਰੋੜੀ ਮੁਹੱਲੇ ਸਮੇਤ ਵੱਖ -ਵੱਖ ਥਾਈਂ ਚੈਕਿੰਗ ਕੀਤੀ ਗਈ। ਇਸ ਸਬੰਧੀ ਬਲਵਿੰਦਰਜੀਤ ਸਿੰਘ ਡਿਪਟੀ ਡਾਇਰੈਕਟਰ ਡੇਅਰੀ ਨੇ ਦੱਸਿਆ ਕਿ ਟੀਮ ਵਲੋਂ ਰੋੜੀ ਮੁਹੱਲਾ ਗੁਰਦਾਸਪੁਰ, ਗੁਰੂ ਨਾਨਕ ਨਗਰ ਨਿਊ ਬਟਾਲਾ, ਰਾਮਗੜ੍ਹੀਆ ਮੁਹੱਲਾ ਕਲਾਨੌਰ ਵਿਚੋਂ ਦੁੱਧ ਦੇ 165 ਸੈਂਪਲ ਲੈ ਕੇ ਮਿਲਕ ਪਲਾਂਟ ਗੁਰਦਾਸਪੁਰ ਵਿਖੇ ਟੈਸਟ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਸਟੈਂਡਰਡਾਈਜ਼ਡ ਮਿਲਕ ਦੇ ਸਟੈਂਡਰਸ ਅਨੁਸਾਰ 108 ਸੈਂਪਲਾਂ ਵਿਚ ਫੈਟ ਦੀ ਮਾਤਰਾ ਘੱਟ ਪਾਈ ਗਈ ਹੈ ਜਦੋਂ ਕਿ 138 ਸੈਂਪਲਾਂ ਵਿਚ ਐੱਸ. ਐੱਨ. ਐੱਫ. ਦੀ ਮਾਤਰਾ ਘੱਟ ਸੀ। ਡਿਪਟੀ ਡਾਇਕੈਰਟਰ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਵੀ ਦੁੱਧ ਦੀ ਟੈਸਟਿੰਗ ਦਾ ਕੰਮ ਲਗਾਤਾਰ ਜਾਰੀ ਰਹੇਗਾ ਅਤੇ ਮਿਲਾਵਟਖੋਰਾਂ ਵਿਰੁੱਧ ਸਖ਼ਤ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।

ਇਹ ਵੀ ਪੜ੍ਹੋਂ : ਕੋਰੋਨਾ ਖਿਲਾਫ ਤੁਰਦਾ-ਫਿਰਦਾ ਹਥਿਆਰ ਹੈ ਇਹ ਆਟੋ (ਵੀਡੀਓ)

ਉਨ੍ਹਾਂ ਮੁਹੱਲਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਚੰਗੇ ਕਿਰਦਾਰ ਵਾਲੇ ਦੋਧੀਆਂ/ਜਾਣ ਪਛਾਣ ਵਾਲੇ ਪਸ਼ੂ ਪਾਲਕਾਂ ਕੋਲੋਂ ਅਤੇ ਜਾਂ ਫਿਰ ਪੈਕਟਾਂ ਵਾਲੇ ਦੁੱਧ ਦੀ ਖਰੀਦ ਕਰਨ। ਉਨ੍ਹਾਂ ਕਿਹਾ ਕਿ ਗਰਮੀਆਂ ਦੇ ਮੌਸਮ ਦੌਰਾਨ ਮਿਲਾਵਟ ਖੋਰੀ ਦੀ ਸੰਭਾਵਨਾ ਨੂੰ ਮੁੱਖ ਰੱਖਦਿਆਂ ਸ਼ਹਿਰ ਦੇ ਵੱਖ-ਵੱਖ ਵਾਰਡਾਂ/ਮੁਹੱਲਿਆਂ ਵਿਚ ਸੈਂਪਲ ਲਏ ਜਾਣਗੇ। ਉਨ੍ਹਾਂ ਕਿਹਾ ਕਿ ਕਿਸੇ ਸ਼ਹਿਰ ਵਾਸੀ/ਵਿਅਕਤੀ ਨੂੰ ਜੇਕਰ ਦੁੱਧ ਸਬੰਧੀ ਕੋਈ ਸ਼ਿਕਾਇਤ ਹੋਵੇ ਤਾਂ ਉਹ ਸਿੱਧੇ ਤੌਰ 'ਤੇ ਦਫਤਰ ਡਿਪਟੀ ਡਾਇਰੈਕਟਰ ਡੇਅਰੀ ਗੁਰਦਾਸਪੁਰ ਵਿਖੇ ਸੰਪਰਕ ਕਰ ਸਕਦਾ ਹੈ।

ਇਹ ਵੀ ਪੜ੍ਹੋਂ : ਵੱਡੀ ਵਾਰਦਾਤ: ਵਿਆਹੁਤਾ ਪ੍ਰੇਮਿਕਾ ਨੂੰ ਮਿਲਣ ਘਰ ਗਏ ਪ੍ਰੇਮੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ


Baljeet Kaur

Content Editor

Related News