ਬੇਹੱਦ ਸ਼ਰਮਨਾਕ ਘਟਨਾ : ਘਰ ''ਚ ਦਾਖ਼ਲ ਹੋ ਕੇ ਪਹਿਲਾਂ ਵਿਆਹੁਤਾ ਦੀ ਕੀਤੀ ਕੁੱਟਮਾਰ ਫ਼ਿਰ ਮਿਟਾਈ ਹਵਸ

Thursday, Sep 03, 2020 - 09:31 AM (IST)

ਬੇਹੱਦ ਸ਼ਰਮਨਾਕ ਘਟਨਾ : ਘਰ ''ਚ ਦਾਖ਼ਲ ਹੋ ਕੇ ਪਹਿਲਾਂ ਵਿਆਹੁਤਾ ਦੀ ਕੀਤੀ ਕੁੱਟਮਾਰ ਫ਼ਿਰ ਮਿਟਾਈ ਹਵਸ

ਗੁਰਦਾਸਪੁਰ (ਜ. ਬ.) : ਗੁਰਦਾਸਪੁਰ ਸਦਰ ਪੁਲਸ ਸਟੇਸ਼ਨ ਅਧੀਨ ਇਕ ਪਿੰਡ 'ਚ ਵਿਆਹੁਤਾ ਨਾਲ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸ਼ਿਕਾਇਤ ਮਿਲਦਿਆਂ ਪੁਲਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ : ਵੱਡੀ ਵਾਰਦਾਤ : 15 ਦੇ ਕਰੀਬ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਵੱਢੇ ਪੁਲਸ ਮੁਲਾਜ਼ਮ

ਇਸ ਸਬੰਧੀ ਪੀੜਤਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੋਸ਼ ਲਾਇਆ ਕਿ ਉਸ ਦਾ ਪਤੀ ਅਤੇ ਸੱਸ ਪਠਾਨਕੋਟ ਦਵਾਈ ਲੈਣ ਲਈ ਗਏ ਹੋਏ ਸੀ ਅਤੇ ਉਹ ਘਰ 'ਚ ਇਕੱਲੀ ਸੀ। ਸ਼ਾਮ ਲਗਭਗ 7 ਵਜੇ ਰਾਜਵਿੰਦਰ ਸਿੰਘ ਨਾਂ ਦਾ ਵਿਅਕਤੀ ਉਸ ਦੇ ਘਰ ਆਇਆ ਅਤੇ ਉਸ ਨਾਲ ਗੱਲ ਕਰਨ ਲਈ ਕਮਰੇ 'ਚ ਲੈ ਗਿਆ, ਜਿਥੇ ਉਹ ਉਸ ਨਾਲ ਅਸ਼ਲੀਲ ਹਰਕਤਾ ਕਰਨ ਲੱਗਾ। ਇਸ ਦੌਰਾਨ ਜਦੋਂ ਉਸ ਨੇ ਰੌਲਾ ਪਾਇਆ ਤਾਂ ਮੁਲਜ਼ਮ ਨੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਜਬਰਦਸਤੀ ਜਬਰ-ਜ਼ਿਨਾਹ ਕੀਤਾ ਅਤੇ ਧਮਕੀਆਂ ਦਿੰਦਾ ਹੋਇਆ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਮਾਮਲੇ ਦੀ ਜਾਂਚ ਕਰ ਰਹੀ ਮਹਿਲਾ ਸਬ -ਇੰਸਪੈਕਟਰ ਗੁਰਪ੍ਰੀਤ ਕੌਰ ਅਨੁਸਾਰ ਮੁਲਜ਼ਮ ਖਿਲਾਫ ਕੇਸ ਦਰਜ ਕਰਕੇ ਉਸਦੀ ਤਾਲਾਸ਼ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਸਤਨਾਮ ਖੱਟੜਾ ਤੋਂ ਬਾਅਦ ਹੁਣ ਇਸ ਪ੍ਰਸਿੱਧ ਕਬੱਡੀ ਖਿਡਾਰੀ ਨੇ ਦੁਨੀਆ ਨੂੰ ਕਿਹਾ ਅਲਵਿਦਾ


author

Baljeet Kaur

Content Editor

Related News