ਗੁਰਦਾਸਪੁਰ ''ਚ ਵੱਡੀ ਵਾਰਦਾਤ: ਪੁਲਸ ਦੀ ਵਰਦੀ ''ਚ ਆਏ ਲੁਟੇਰਿਆਂ ਨੇ ਲੁੱਟੀ ਦੁਕਾਨ

06/30/2020 9:53:19 AM

ਗੁਰਦਾਸਪੁਰ (ਵਿਨੋਦ) : ਗੁਰਦਾਸਪੁਰ ਦੇ ਪਿੰਡ ਝੰਡੇ ਚੱਕ ਵਿਖੇ ਪੁਲਸ ਦੇ ਵਰਦੀ 'ਚ ਆਏ ਲੁਟੇਰਿਆਂ ਵਲੋਂ ਇਕ ਦੁਕਾਨ ਨੂੰ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਉਕਤ ਦੁਕਾਨ 'ਚੋਂ ਲੁਟੇਰੇ 50 ਹਜ਼ਾਰ ਰੁਪਏ, ਇਕ ਸੋਨੇ ਦੀ ਚੀਨ ਸਮੇਤ ਹੋਰ ਸਾਮਾਨ ਲੁੱਟਣ ਕੇ ਫ਼ਰਾਰ ਹੋ ਗਏ। ਇਸ ਦੌਰਾਨ ਉਹ ਸੀ.ਸੀ.ਟੀ.ਵੀ. ਕੈਮਰੇ ਦੀ ਡਿਸਕ ਵੀ ਆਪਣੇ ਨਾਲ ਲੈ ਗਏ। ਫ਼ਿਲਹਾਲ ਪੁਲਸ ਵਲੋਂ ਦੁਕਾਨ ਮਾਲਕ ਦੇ ਬਿਆਨਾਂ ਦੇ ਆਧਾਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋਂ : ਦਰਿੰਦਗੀ ਦੀਆਂ ਹੱਦਾਂ ਪਾਰ: ਨਸ਼ੇ 'ਚ ਟੱਲੀ ਪਤੀ ਨੇ ਪਤਨੀ ਦੀ ਛਾਤੀ ਤੇ ਗਰਦਨ ਨੂੰ ਕੈਂਚੀ ਨਾਲ ਵੱਢਿਆ

PunjabKesari


Baljeet Kaur

Content Editor

Related News