ਪ੍ਰੇਮ ਵਿਆਹ ਦਾ ਦਰਦਨਾਕ ਅੰਤ, ਨੌਜਵਾਨ ਨੂੰ ਸ਼ਰੇਆਮ ਗੋਲੀਆਂ ਨਾਲ ਭੁੰਨ੍ਹਿਆ

Friday, Jan 03, 2020 - 03:57 PM (IST)

ਪ੍ਰੇਮ ਵਿਆਹ ਦਾ ਦਰਦਨਾਕ ਅੰਤ, ਨੌਜਵਾਨ ਨੂੰ ਸ਼ਰੇਆਮ ਗੋਲੀਆਂ ਨਾਲ ਭੁੰਨ੍ਹਿਆ

ਗੁਰਦਾਸਪੁਰ/ਪਾਕਿਸਤਾਨ (ਵਿਨੋਦ) : ਚਾਰ ਸਾਲ ਪਹਿਲਾਂ ਕੀਤੇ ਪ੍ਰੇਮ ਵਿਆਹ ਕਾਰਣ ਪ੍ਰੇਮੀ ਦੀ ਉਸ ਦੇ ਸਹੁਰਾ ਪਰਿਵਾਰ ਵਾਲਿਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਸਰਹੱਦ ਪਾਰ ਸੂਤਰਾਂ ਅਨੁਸਾਰ ਇਬ੍ਰਾਹਿਮ ਖਾਨ ਨਿਵਾਸੀ ਬਜ਼ੋਰ ਆਪਣੀ ਪਤਨੀ ਨਾਲ ਲਾਹੌਰ ਤੋਂ ਰਾਵਲਪਿੰਡੀ ਜਾਣ ਲਈ ਬੱਸ ਸਟੈਂਡ 'ਤੇ ਖੜ੍ਹਾ ਸੀ ਕਿ ਉਸਦੇ ਸਹੁਰੇ ਅਤੇ ਸਾਲੇ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ ਅਤੇ ਮੌਕੇ ਤੋਂ ਫਰਾਰ ਹੋਣ 'ਚ ਸਫਲ ਹੋ ਗਏ। ਇਬ੍ਰਾਹਿਮ ਖਾਨ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਪੁਲਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ 'ਤੇ ਉਸਦੇ ਪਿਤਾ ਅਤੇ ਭਰਾ ਖਿਲਾਫ ਹੱਤਿਆ ਦਾ ਕੇਸ ਦਰਜ ਕੀਤਾ ਗਿਆ। ਮ੍ਰਿਤਕ ਦੀ ਪਤਨੀ ਅਨੁਸਾਰ 4 ਸਾਲ ਪਹਿਲਾਂ ਉਸ ਨੇ ਆਪਣੇ ਪਰਿਵਾਰ ਦੀ ਮਰਜ਼ੀ ਵਿਰੁੱਧ ਇਬ੍ਰਾਹਿਮ ਖਾਨ ਨਾਲ ਪ੍ਰੇਮ ਵਿਆਹ ਕੀਤਾ ਸੀ ਅਤੇ ਪਰਿਵਾਰ ਤੋਂ ਬਚਣ ਲਈ ਉਹ ਇਕ ਤੋਂ ਦੂਜੇ ਸ਼ਹਿਰ 'ਚ ਸ਼ਿਫਟ ਹੁੰਦੇ ਰਹੇ। 4 ਮਹੀਨੇ ਪਹਿਲਾਂ ਹੀ ਅਸੀਂ ਰਾਵਲਪਿੰਡੀ ਤੋਂ ਲਾਹੌਰ ਆ ਕੇ ਰਹਿਣ ਲੱਗੇ ਸੀ ਅਤੇ ਉਸ ਦਾ ਪਤੀ ਆਟੋ ਰਿਕਸ਼ਾ ਚਲਾ ਕੇ ਘਰ ਚਲਾ ਰਿਹਾ ਸੀ। ਇਸ 'ਚ ਇਬ੍ਰਾਹਿਮ ਖਾਨ ਨੂੰ ਪਤਾ ਲੱਗਾ ਸੀ ਕਿ ਉਸ ਦੇ ਸਹੁਰਾ ਪਰਿਵਾਰ ਵਾਲਿਆਂ ਨੂੰ ਪਤਾ ਲੱਗ ਗਿਆ ਕਿ ਅਸੀਂ ਲਾਹੌਰ 'ਚ ਰਹਿ ਰਹੇ ਹਾਂ ਅਤੇ ਅਸੀਂ ਵਾਪਸ ਫਿਰ ਰਾਵਲਪਿੰਡੀ ਜਾਣ ਲਈ ਬੱਸ ਦਾ ਇੰਤਜ਼ਾਰ ਕਰ ਰਹੇ ਸੀ ਕਿ ਉਸ ਦੇ ਪਿਤਾ ਅਤੇ ਭਰਾ ਨੇ ਇਬ੍ਰਾਹਿਮ 'ਤੇ ਗੋਲੀਆਂ ਚਲਾ ਦਿੱਤੀਆਂ, ਜੋ ਉਸ ਦੀ ਮੌਤ ਦਾ ਕਾਰਣ ਬਣਿਆ।


author

Baljeet Kaur

Content Editor

Related News