ਕਾਂਗਰਸ ਈਸਾਈ ਭਾਈਚਾਰੇ ਦੇ ਨਾਲ, ਭਾਜਪਾ ਦੀਆਂ ਨੀਤੀਆਂ ਈਸਾਈ ਵਿਰੋਧੀ : ਜਾਖੜ

Friday, Sep 29, 2017 - 10:48 AM (IST)

ਕਾਂਗਰਸ ਈਸਾਈ ਭਾਈਚਾਰੇ ਦੇ ਨਾਲ, ਭਾਜਪਾ ਦੀਆਂ ਨੀਤੀਆਂ ਈਸਾਈ ਵਿਰੋਧੀ : ਜਾਖੜ

ਗੁਰਦਾਸਪੁਰ/ਜਲੰਧਰ (ਧਵਨ) - ਗੁਰਦਾਸਪੁਰ ਲੋਕ ਸਭਾ ਸੀਟ ਦੀ ਉਪ ਚੋਣ 'ਚ ਕਾਂਗਰਸੀ ਉਮੀਦਵਾਰ ਅਤੇ ਸੂਬਾਈ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਗੁਰਦਾਸਪੁਰ 'ਚ ਈਸਾਈ ਭਾਈਚਾਰੇ ਦੇ ਨੇਤਾਵਾਂ ਨਾਲ ਚੋਣ ਬੈਠਕ 'ਚ ਹਿੱਸਾ ਲੈਂਦੇ ਹੋਏ ਕਿਹਾ ਕਿ ਕਾਂਗਰਸ ਹਮੇਸ਼ਾ ਈਸਾਈ ਭਾਈਚਾਰੇ ਨਾਲ ਖੜ੍ਹੀ ਹੈ, ਜਦਕਿ ਭਾਜਪਾ ਦੀਆਂ ਨੀਤੀਆਂ ਈਸਾਈ ਭਾਈਚਾਰੇ ਦੇ ਵਿਰੁੱਧ ਹਨ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨੇੜਲੇ ਸਾਥੀ ਕੈਪਟਨ ਸੰਦੀਪ ਸੰਧੂ ਨਾਲ ਚੋਣ ਬੈਠਕ 'ਚ ਪੁੱਜੇ ਜਾਖੜ ਨੇ ਈਸਾਈ ਭਾਈਚਾਰੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਜਾਖੜ ਨੇ ਇਕ ਚਰਚ 'ਚ ਪ੍ਰਾਰਥਨਾ ਕੀਤੀ। ਉਪਰੰਤ ਈਸਾਈ ਭਾਈਚਾਰੇ ਦੇ ਲੋਕਾਂ ਨਾਲ ਚਾਹ 'ਤੇ ਚਰਚਾ ਕੀਤੀ।
ਜਾਖੜ ਨੇ ਕਿਹਾ ਕਿ ਉਨ੍ਹਾਂ ਗੁਰਦਾਸਪੁਰ ਨੂੰ ਆਪਣਾ ਦੂਜਾ ਆਸ਼ਿਆਨਾ ਬਣਾ ਲਿਆ ਹੈ। ਲੋਕਾਂ ਨੇ ਉਨ੍ਹਾਂ ਨੂੰ ਜੋ ਪਿਆਰ ਦਿੱਤਾ ਹੈ, ਨੂੰ ਦੇਖਦਿਆਂ ਉਹ ਹੁਣ ਹਮੇਸ਼ਾ ਲਈ ਗੁਰਦਾਸਪੁਰ ਦੇ ਹੋ ਗਏ ਹਨ। ਗੁਰਦਾਸਪੁਰ ਨੂੰ ਵੀ. ਆਈ. ਪੀ. ਲੋਕ ਸਭਾ ਹਲਕੇ ਦਾ ਦਰਜਾ ਮਿਲੇਗਾ ਅਤੇ ਮੁੱਖ ਮੰਤਰੀ ਦਫਤਰ ਨਾਲ ਸਭ 9 ਵਿਧਾਨ ਸਭਾ ਹਲਕੇ ਜੁੜੇ ਰਹਿਣਗੇ।


Related News