ਪਾਕਿ ਤੋਂ ਡਰੋਨ ਰਾਹੀਂ ਹਥਿਆਰ ਤੇ ਨਸ਼ੀਲੇ ਪਦਾਰਥ ਭੇਜਣ ''ਚ ਨੀਟਾ ਦਾ ਹੱਥ

10/11/2019 2:04:54 PM

ਗੁਰਦਾਸਪੁਰ (ਵਿਨੋਦ) : ਪਾਕਿਸਤਾਨ 'ਚ ਸਾਲ 1991 ਤੋਂ ਸ਼ਰਨ ਲਈ ਬੈਠਾ ਖਾਲਿਸਤਾਨੀ ਜ਼ਿੰਦਾਬਾਦ ਫੋਰਸ ਦਾ ਆਪ ਬਣਿਆ ਚੀਫ ਰਣਜੀਤ ਸਿੰਘ ਨੀਟਾ ਕਦੀ ਜੰਮੂ ਸ਼ਹਿਰ 'ਚ ਬਿਜਲੀ ਦੀ ਮਾਮੂਲੀ ਦੁਕਾਨ 'ਚ ਬੈਠ ਕੇ ਬਿਜਲੀ ਮੁਰੰਮਤ ਦਾ ਕਾਰੋਬਾਰ ਕਰਦਾ ਸੀ। ਪਾਕਿਸਤਾਨ ਤੋਂ ਡ੍ਰੋਨ ਦੁਆਰਾ ਹਥਿਆਰ ਅਤੇ ਨਸ਼ੀਲੇ ਪਦਾਰਥ ਭੇਜਣ ਦੇ ਪਿਛੇ ਵੀ ਆਈ.ਐੱਸ.ਆਈ. ਅਤੇ ਨੀਟਾ ਦਾ ਹੱਥ ਦੱਸਿਆ ਜਾ ਰਿਹਾ ਹੈ।

ਨੀਟਾ ਨੂੰ ਇੰਨੀ ਜ਼ਿਆਦਾ ਸ਼ਕਤੀ ਦੇਣ ਨਾਲ ਬੇਸ਼ੱਕ ਬਬਰ ਖਾਲਸਾ ਦੇ ਵਧਾਵਾ ਸਿੰਘ ਤੇ ਮਹਿਲ ਸਿੰਘ ਸਮੇਤ ਖਾਲਿਸਤਾਨ ਕਮਾਂਡੋ ਫੋਰਮ ਦੇ ਪਰਮਜੀਤ ਸਿੰਘ ਪੰਜਵੜ੍ਹ ਆਦਿ ਖਾਲਿਸਤਾਨੀ ਸਮਰਥਕ ਖਫ਼ਾ ਹਨ ਪਰ ਪਾਕਿਸਤਾਨ 'ਚ ਰਹਿ ਕੇ ਪਾਕਿਸਤਾਨ ਦੀ ਗੁਪਤਚਰ ਏਜੰਸੀ ਦਾ ਆਦੇਸ਼ ਨਾ ਮੰਨਣਾ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ ਹੈ, ਕਿਉਂਕਿ ਪਾਕਿਸਤਾਨ ਦੀ ਗੁਪਤਚਰ ਏਜੰਸੀ ਨੇ ਇਨ੍ਹਾਂ ਸਾਰੇ ਖਾਲਿਸਤਾਨੀ ਸਮਰਥਕਾਂ ਨੂੰ ਸਪਸ਼ੱਟ ਕਰ ਦਿੱਤਾ ਹੈ ਕਿ ਜੇ ਰਣਜੀਤ ਸਿੰਘ ਨੀਟਾ ਦੇ ਅਧੀਨ ਕੰਮ ਨਹੀਂ ਕਰ ਸਕਦੇ ਤਾਂ ਪਾਕਿਸਤਾਨ ਛੱਡ ਕੇ ਕਿਤੇ ਵੀ ਹੋਰ ਦੇਸ਼ 'ਚ  ਜਾ ਸਕਦੇ ਹੋ। ਦੂਜੇ ਪਾਸੇ ਰਣਜੀਤ ਸਿੰਘ ਨੀਟਾ ਜੋ ਖਾਲਿਸਤਾਨ ਜ਼ਿੰਦਾਬਾਦ ਫੋਰਸ ਦਾ ਚੀਫ ਬਣਿਆ ਹੋਇਆ ਹੈ, ਉਸ ਨੇ ਆਈ.ਐੱਸ.ਆਈ. ਦੇ ਫੈਸਲੇ ਨੂੰ ਸਵੀਕਾਰ ਕਰਕੇ ਭਾਰਤ 'ਚ ਆਪਣੀ ਗਤੀਵਿਧੀਆਂ ਤੇਜ਼ ਕਰਨ ਦਾ ਵਾਅਦਾ ਕੀਤਾ ਹੈ। 

ਨੀਟਾ ਸਭ ਤੋਂ ਪਹਿਲਾਂ ਮੁੰਬਈ 'ਚ ਅੱਤਵਾਦੀ ਗਤੀਵਿਧਆ ਚਲਾਉਣ ਦੇ ਦੋਸ਼ 'ਚ ਗ੍ਰਿਫਤਾਰ ਹੋਇਆ ਸੀ ਅਤੇ ਉਥੋਂ ਜ਼ਮਾਨਤ ਕਰਵਾਉਣ ਦੇ ਬਾਅਦ 1991 'ਚ ਉਹ ਪਾਕਿਸਤਾਨ ਚਲਾ ਗਿਆ ਅਤੇ ਉਸ ਦੇ ਬਾਅਦ ਕਦੀ ਭਾਰਤ ਨਹੀਂ ਆਇਆ। ਨੀਟਾ ਉਸ ਦੇ ਬਾਅਦ ਆਪਣੀ ਮੰਗੇਤਰ ਚਰਨਜੀਤ ਕੌਰ ਨੂੰ ਵੀ ਪਾਕਸਿਤਾਨ ਲੈ ਜਾਣ 'ਚ ਸਫਲ ਹੋ ਗਿਆ ਅਤੇ ਇਸ ਸਮੇਂ ਇਕ ਲੜਕੀ ਦਾ ਪਿਤਾ ਵੀ ਹੈ। ਜੰਮੂ-ਕਸ਼ਮੀਰ ਨਾਲ ਸੰਬੰਧਿਤ ਹੋਣ ਦੇ ਕਾਰਨ ਉਹ ਕਸ਼ਮੀਰ ਘਾਟੀ ਦੇ ਮੁਸਲਿਮ ਅੱਤਵਾਦੀ ਸੰਗਠਨਾਂ ਤੇ ਖਾਲਿਸਤਾਨੀ ਅੱਤਵਾਦੀ ਨੇਤਾਵਾਂ ਦੇ 'ਚ ਇਕ ਕੜੀ ਦੇ ਰੂਪ 'ਚ ਕੰਮ ਕਰਨ 'ਚ ਵੀ ਮਾਹਿਰ ਮੰਨਿਆ ਜਾਂਦਾ ਹੈ। ਇਹੀ ਕਾਰਨ ਸੀ ਕਿ ਰਣਜੀਤ ਸਿੰਘ ਨੀਟਾ ਨੇ ਜੰਮੂ-ਕਸ਼ਮੀਰ ਦੇ ਖਾਲਿਸਤਾਨੀ ਸਮਰਥਕਾਂ ਨੌਜਵਾਨਾਂ ਦਾ ਅਲੱਗ ਤੋਂ ਸੰਗਠਨ ਖਾਲਿਸਤਾਨ ਜਿੰਦਾਬਾਦ ਫੋਰਸ ਖੜ੍ਹਾ ਕਰਨ 'ਚ ਸਫਲ ਹੋ ਗਿਆ ਅਤੇ ਇਸ ਸਮੇਂ ਇਸ ਸੰਗਠਨ ਦਾ ਚੀਫ ਬਣਿਆ ਨੀਟਾ ਆਈ.ਐੱਸ.ਆਈ. ਗੁਪਤਚਰ ਏਜੰਸੀ ਦੇ ਲਈ ਸਭ ਤੋਂ ਬੇਹਤਰ ਮੋਹਰਾ ਮੰਨਿਆ ਜਾਂਦਾ ਹੈ। 


Baljeet Kaur

Content Editor

Related News