ਮਕਾਨ ਡਿੱਗਣ ਕਾਰਣ ਬਜ਼ੁਰਗ ਦੀ ਲੱਤ ਅਤੇ ਬਾਂਹ ਟੁੱਟੀ

Sunday, Jul 21, 2019 - 10:58 AM (IST)

ਮਕਾਨ ਡਿੱਗਣ ਕਾਰਣ ਬਜ਼ੁਰਗ ਦੀ ਲੱਤ ਅਤੇ ਬਾਂਹ ਟੁੱਟੀ

ਗੁਰਦਾਸਪੁਰ (ਵਿਨੋਦ, ਹਰਮਨਪ੍ਰੀਤ) :  ਸਥਾਨਕ ਕਾਦਰੀ ਮੁਹੱਲੇ 'ਚ ਅੱਜ ਦੁਪਹਿਰ ਇਕ ਗਰੀਬ ਵਿਅਕਤੀ ਦਾ ਮਕਾਨ ਅਚਾਨਕ ਡਿੱਗਣ ਦੇ ਕਾਰਣ ਜਿਥੇ ਕਮਰੇ 'ਚ ਪਿਆ ਘਰੇਲੂ ਸਾਮਾਨ ਪੂਰੀ ਤਰ੍ਹਾਂ ਨਾਲ ਤਹਿਸ-ਨਹਿਸ ਹੋ ਗਿਆ ਉਥੇ ਕਮਰੇ 'ਚ ਮੌਜੂਦ ਬਜ਼ੁਰਗ ਦੇ ਮਲਬੇ ਦੇ ਹੇਠਾਂ ਆਉਣ ਦੇ ਕਾਰਣ ਇਕ ਲੱਤ ਅਤੇ ਬਾਂਹ ਟੁੱਟ ਗਈ। ਜਿਸ ਨੂੰ ਗੰਭੀਰ ਹਾਲਤ ਵਿਚ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ।

ਹਸਪਤਾਲ ਵਿਚ ਦਾਖ਼ਲ ਪ੍ਰੇਮ ਲਾਲ ਪੁੱਤਰ ਸ਼ਸ਼ੀ ਰਾਮ ਨਿਵਾਸੀ ਕਾਦਰੀ ਮੁਹੱਲੇ ਦੇ ਲੜਕੇ ਬੋਧਰਾਜ ਨੇ ਦੱਸਿਆ ਕਿ ਉਨ੍ਹਾਂ ਦਾ ਮਕਾਨ ਕੱਚਾ ਹੋਣ ਕਾਰਣ ਕਈ ਵਾਰ ਜ਼ਿਲਾ ਪ੍ਰਸ਼ਾਸਨ ਤੋਂ ਗ੍ਰਾਂਟ ਦੀ ਮੰਗ ਕੀਤੀ ਗਈ ਸੀ ਪਰ ਕਿਸੇ ਨੇ ਵੀ ਕੋਈ ਗ੍ਰਾਂਟ ਨਹੀਂ ਦਿੱਤੀ ਅਤੇ ਨਾ ਹੀ ਕੋਈ ਸਾਡੀ ਮਦਦ ਲਈ ਅੱਗੇ ਆਇਆ। ਅੱਜ ਦੁਪਹਿਰ ਸਮੇਂ ਮੇਰਾ ਪਿਤਾ ਕਮਰੇ ਵਿਚ ਬੈਠਾ ਹੋਇਆ ਸੀ, ਜਦਕਿ ਮਾਂ ਰਸੋਈ ਵਿਚ ਬਰਤਨ ਸਾਫ ਕਰ ਰਹੀ ਸੀ ਕਿ ਅਚਾਨਕ ਛੱਤ ਡਿੱਗ ਗਈ, ਜਿਸ ਕਾਰਣ ਮੇਰਾ ਪਿਤਾ ਮਲਬੇ ਦੇ ਹੇਠ ਆ ਗਿਆ। ਇਸ ਦੌਰਾਨ ਅਸੀਂ ਤੁਰੰਤ ਮੁਹੱਲੇ ਦੇ ਲੋਕਾਂ ਦੀ ਸਹਾਇਤਾ ਨਾਲ ਆਪਣੇ ਪਿਤਾ ਨੂੰ ਕੱਢ ਕੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ। ਉਸ ਨੇ ਦੱਸਿਆ ਕਿ ਉਸ ਦੇ ਪਿਤਾ ਦੀ ਇਕ ਲੱਤ, ਇਕ ਬਾਂਹ ਟੁੱਟ ਗਈ ਹੈ। ਜਦਕਿ ਕਮਰੇ 'ਚ ਪਈ ਫਰਿੱਜ, ਪੱਖਾ ਸਮੇਤ ਹੋਰ ਘਰੇਲੂ ਸਾਮਾਨ ਟੁੱਟ ਗਿਆ। ਪੀੜਤ ਪਰਿਵਾਰ ਨੇ ਜ਼ਿਲਾ ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।


author

Baljeet Kaur

Content Editor

Related News