ਗੁਰਦਾਸਪੁਰ : ਹੋਟਲ ’ਚ ਖਾਣਾ ਖਾਣ ਤੋਂ ਬਾਅਦ ਬਿੱਲ ਦਿੰਦੇ ਸਮੇਂ ਨੌਜਵਾਨਾਂ ਨੇ ਕੀਤੀ ਹਵਾਈ ਫਾਇਰਿੰਗ
Saturday, Apr 16, 2022 - 05:15 PM (IST)
ਗੁਰਦਾਸਪੁਰ (ਹੇਮੰਤ) : ਸਦਰ ਪੁਲਿਸ ਨੇ ਨਬੀਪੁਰ ਬਾਈਪਾਸ ’ਤੇ ਸਥਿਤ ਹੋਟਲ ਵਿੱਚ ਖਾਣਾ ਖਾਣ ਤੋਂ ਬਾਅਦ ਬਿਲ ਦਿੰਦੇ ਸਮੇਂ ਹੋਟਲ ਦੇ ਬਾਹਰ ਤਿੰਨ ਹਵਾਈ ਫਾਇਰ ਕਰਨ ਸਬੰਧੀ 7 ਵਿਅਕਤੀਆਂ ਦੇ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ. ਸਦਰ ਗੁਰਦਾਸਪੁਰ ਨੇ ਦੱਸਿਆ ਕਿ ਪੁਲਸ ਨੂੰ ਵੈਸਟਰਨ ਹੋਟਲ ਨਬੀਪੁਰ ਬਾਈਪਾਸ ਦੇ ਮੈਨੇਜਰ ਮਲਕੀਤ ਸਿੰਘ ਪੁੱਤਰ ਸਵਿੰਦਰ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਬੀਤੇ ਦਿਨ ਕਰੀਬ 4.40 ਵਜੇ ਗੁਰਇਕਬਾਲ ਸਿੰਘ ਪੁੱਤਰ ਸੁਖਚੈਨ ਸਿੰਘ, ਸੁੱਖ, ਪਰਮਜੀਤ ਸਿੰਘ, ਨਿਰਮਲ ਸਿੰਘ ਆਪਣੇ ਤਿੰਨ ਅਣਪਛਾਤੇ ਸਾਥੀਆਂ ਨਾਲ ਫੋਰਡ ਇੰਡੋਵਰ ਉੱਤੇ ਹੋਟਲ ਵਿੱਚ ਪੁੱਜੇ।
ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: 1 ਜੁਲਾਈ ਤੋਂ ਮਿਲੇਗੀ 300 ਯੂਨਿਟ ਮੁਫ਼ਤ ਬਿਜਲੀ
ਕਰੀਬ 10 ਵਜੇ ਹੋਟਲ ਵਿੱਚ ਖਾਣਾ ਆਦਿ ਖਾਣ ਉਪਰੰਤ ਜਦੋਂ ਬਿੱਲ ਦੇਣ ਦਾ ਸਮਾਂ ਆਇਆ ਤਾਂ ਪਰਮਜੀਤ ਸਿੰਘ ਨੇ ਹੋਟਲ ਦੇ ਗੇਟ ਦੇ ਬਾਹਰ ਆਪਣੀ ਰਿਵਾਲਵਰ ਨਾਲ ਹਵਾ ਵਿੱਚ ਫਾਇਰ ਕੀਤਾ। ਇਸ ਤੋਂ ਬਾਅਦ ਸੁੱਖ ਨੇ ਵੀ ਆਪਣੀ ਰਿਵਾਲਵਰ ਨਾਲ ਹਵਾ ਵਿੱਚ ਦੋ ਫਾਇਰ ਕਰ ਦਿੱਤੇ, ਜਿਸਦੇ ਨਾਲ ਅਸੀਂ ਸਾਰੇ ਡਰ ਗਏ। ਇਸ ਦੌਰਾਨ ਹੋਟਲ ਦਾ ਮਾਲਿਕ ਗੁਰਕੀਰਤ ਸਿੰਘ ਪੁੱਤਰ ਕਰਮਜੀਤ ਸਿੰਘ ਨਿਵਾਸੀ ਨਬੀਪੁਰ ਮੌਕੇ ’ਤੇ ਪਹੁੰਚ ਗਏ।
ਪੜ੍ਹੋ ਇਹ ਵੀ ਖ਼ਬਰ - ਬੰਦ ਡੱਬੇ ’ਚ ਦੁਬਈ ਤੋਂ ਪੰਜਾਬ ਪੁੱਜੀ ਜਗਤਾਰ ਦੀ ਮ੍ਰਿਤਕ ਦੇਹ, ਇਸ ਕਾਰਨ ਡੇਢ ਮਹੀਨਾ ਪਹਿਲਾਂ ਕੀਤੀ ਸੀ ਖ਼ੁਦਕੁਸ਼ੀ
ਹੋਟਲ ਦੇ ਮਾਲਿਕ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਸੂਚਨਾ ਮਿਲਮ ’ਤੇ ਹੋਟਲ ’ਚ ਪਹੁੰਚੇ ਐੱਸ.ਐਚ.ਓ ਨੇ ਦੱਸਿਆ ਕਿ ਪੁਲਸ ਨੇ ਹੋਟਲ ਦੇ ਮੈਨੇਜਰ ਮਲਕੀਤ ਸਿੰਘ ਦੇ ਬਿਆਨਾਂ ’ਤੇ ਉਕਤ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ ।
ਪੜ੍ਹੋ ਇਹ ਵੀ ਖ਼ਬਰ - ਵਿਸਾਖੀ ’ਤੇ ਪਾਕਿ ਗਏ ਸ਼ਰਧਾਲੂ ਦੀ ਦਿਲ ਦਾ ਦੌਰਾ ਪੈਣ ਕਾਰਣ ਮੌਤ, ਗੁਰਦੁਆਰਾ ਪੰਜਾ ਸਾਹਿਬ ਹੋਣਾ ਸੀ ਨਤਮਸਤਕ