ਘਰ ''ਚ ਦਾਖਲ ਹੋ ਕੇ ਕਿਰਚ ਨਾਲ ਕੀਤਾ ਹਮਲਾ, 2 ਜ਼ਖ਼ਮੀ

Wednesday, Apr 03, 2019 - 11:03 AM (IST)

ਘਰ ''ਚ ਦਾਖਲ ਹੋ ਕੇ ਕਿਰਚ ਨਾਲ ਕੀਤਾ ਹਮਲਾ, 2 ਜ਼ਖ਼ਮੀ

ਗੁਰਦਾਸਪੁਰ (ਗੋਰਾਇਆ) : ਥਾਣਾ ਬਹਿਰਾਮਪੁਰ ਅਧੀਨ ਆਉਂਦੇ ਪਿੰਡ ਨਿਆਮਤਾ ਵਿਖੇ ਇਕ ਘਰ ਵਿਚ ਦਾਖਲ ਹੋ ਕੇ ਇਕ ਔਰਤ ਸਮੇਤ ਵਿਅਕਤੀ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਜੋਤੀ ਦੇਵੀ ਪਤਨੀ ਤਲਵਿੰਦਰ ਸਿੰਘ ਰਾਤ ਕਰੀਬ 8.30 ਵਜੇ ਰਸੋਈ 'ਚ ਖਾਣਾ ਬਣਾ ਰਹੀ ਸੀ ਕਿ ਅਚਾਨਕ ਇਕ ਨੌਜਵਾਨ ਨੇ ਘਰ ਵਿਚ ਦਾਖਲ ਹੋ ਕੇ ਜੋਤੀ 'ਤੇ ਕਿਰਚ ਨਾਲ ਹਮਲਾ ਕਰ ਦਿੱਤਾ, ਜਦੋਂ ਉਸ ਦਾ ਸਹੁਰਾ ਪ੍ਰੇਮ ਚੰਦ ਬਚਾਅ ਲਈ ਅੱਗੇ ਆਇਆ ਤਾਂ ਉਸ 'ਤੇ ਵੀ ਹਮਲਾ ਕਰ ਕੇ ਦੋਵਾਂ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ। ਜੋਤੀ ਦੇਵੀ ਗੰਭੀਰ ਜ਼ਖਮੀ ਹੋਣ ਕਾਰਨ ਕਿਸੇ ਨਿੱਜੀ ਹਸਪਤਾਲ 'ਚ ਇਲਾਜ ਅਧੀਨ ਹੈ ਅਤੇ ਸਹੁਰਾ ਪ੍ਰੇਮ ਚੰਦ ਗੁਰਦਾਸਪੁਰ ਹਸਪਤਾਲ ਵਿਖੇ ਹੈ। ਇਸ ਸਬੰਧੀ ਜਦੋਂ ਥਾਣਾ ਮੁਖੀ ਬਹਿਰਾਮਪੁਰ ਸੋਨਮਦੀਪ ਕੌਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪੁਲਸ ਪਾਰਟੀ ਵੱਲੋਂ ਮੌਕੇ 'ਤੇ ਹੀ ਘਟਨਾ ਵਾਲੇ ਸਥਾਨ ਦਾ ਜਾਇਜ਼ਾ ਲਿਆ ਗਿਆ ਅਤੇ ਜ਼ਖ਼ਮੀਆਂ ਦੇ ਬਿਆਨਾਂ ਦੇ ਆਧਾਰ 'ਤੇ ਹਰਪ੍ਰੀਤ ਸਿੰਘ ਹੈਪੀ ਵਾਸੀ ਮਿਰਜਾਨਪੁਰ ਵਿਰੁੱਧ ਮਾਮਲਾ ਦਰਜ ਕਰ ਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ।


author

Baljeet Kaur

Content Editor

Related News