ਚੌਥੇ ਦਿਨ ਹੋਈ ਕਿਸਾਨਾਂ ਦੀ ਜਿੱਤ, ਸਰਕਾਰ ਨੇ ਮੰਗਾਂ ਮੰਨੀਆ ਤਾਂ ਚੁੱਕਿਆ ਧਰਨਾ
Saturday, Nov 23, 2019 - 01:40 PM (IST)
ਗੁਰਦਾਸਪੁਰ : ਕਿਸਾਨਾਂ ਵਲੋਂ ਆਪਣੇ ਮੰਗ ਲੈ ਕੇ ਪਿਛਲੇ ਤਿੰਨ ਦਿਨ ਤੋਂ ਲਗਾਇਆ ਗਿਆ ਧਰਨਾ ਅੱਜ ਸਮਾਪਤ ਹੋ ਗਿਆ ਹੈ। ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਧਰਨੇ 'ਤੇ ਬੈਠੇ ਕਿਸਾਨਾਂ ਨੂੰ ਮਿਲਣ ਪਹੁੰਚੇ। ਉਨ੍ਹਾਂ ਦੇ ਨਾਲ ਇਸ ਮੌਕੇ 'ਤੇ ਕੀੜੀ ਚੱਢਾ ਸ਼ੁਗਰ ਮੀਲ ਦੇ ਅਧਿਕਾਰੀ ਵੀ ਮੌਜੂਦ ਰਹੇ। ਸਰਕਾਰ ਨੇ ਬਕਾਇਆ ਰਕਮ ਚੋਂ ਚਾਰ ਕਰੋੜ ਰੁਪਏ ਦਿੱਤੇ ਅਤੇ ਉਨ੍ਹਾਂ ਨੂੰ ਰੋਜ਼ਾਨਾ ਡੇਢ ਕਰੋੜ ਰੁਪਏ ਦੇਣ ਨੂੰ ਕਿਹਾ ਹੈ। ਇਸ ਦੇ ਨਾਲ ਹੀ ਕੀੜੀ ਚੱਢਾ ਚਿੰਨੀ ਮਿਲ ਵੀ ਕਿਸਾਨਾਂ ਨੂੰ ਬਕਾਇਆ ਰਕਮ 15 ਜਨਵਰੀ ਤਕ ਦੇ ਦਵੇਗੀ।
ਇਥੇ ਦੱਸ ਦਈਏ ਕਿ ਕਿਸਾਨਾਂ ਨੇ ਗੰਨੇ ਦੇ ਬਕਾਇਆ ਰਕਮ ਦੇ ਭੁਗਤਾਨ ਨਾ ਹੋਣ ਕਾਰਨ ਸ੍ਰੀ ਹਰਗੋਬਿੰਦਪੁਰ ਕੋਲ ਗੁਰਦਾਸਪੁਰ-ਚੰਡੀਗੜ੍ਹ ਹਾਈਵੇਅ 'ਤੇ ਪਿਛਲੇ ਤਿੰਨ ਦਿਨਾਂ ਤੋਂ ਧਰਨਾ ਦਿੱਤਾ ਹੋਇਆ ਸੀ। ਇਸ ਧਰਨੇ 'ਚ ਕਰੀਬ 1300 ਕਿਸਾਨਾਂ ਨੇ ਇਸ ਧਰਨੇ 'ਚ ਹਿੱਸਾ ਲਿਆ।