ਪੰਜਾਬ ਦੇ ਕਿਸਾਨਾਂ ਲਈ ਮਿਸਾਲ ਬਣਿਆ ਗੋਰਾ, ਖੇਤੀ ਨੂੰ ਕਰ ਰਿਹਾ ਜ਼ਹਿਰ ਮੁਕਤ

Saturday, Mar 23, 2019 - 05:00 PM (IST)

ਪੰਜਾਬ ਦੇ ਕਿਸਾਨਾਂ ਲਈ ਮਿਸਾਲ ਬਣਿਆ ਗੋਰਾ, ਖੇਤੀ ਨੂੰ ਕਰ ਰਿਹਾ ਜ਼ਹਿਰ ਮੁਕਤ

ਗੁਰਦਾਸਪੁਰ (ਗੁਰਪ੍ਰੀਤ ਚਾਵਲਾ) : ਪੰਜਾਬ ਦੇ ਖੇਤਾਂ ਵਿਚ ਮਿੱਟੀ ਨਾਲ ਮਿੱਟੀ ਹੁੰਦੇ ਕਿਸਾਨ ਤਾਂ ਤੁਸੀਂ ਦੇਖੇ ਹੋਣਗੇ ਪਰ ਪੰਜਾਬ ਦੀ ਮਿੱਟੀ ਸਮੁੰਦਰਾਂ ਪਾਰ ਤੋਂ ਖਿੱਚ ਲਿਆਈ ਹੈ ਇਕ ਗੋਰੇ ਨੂੰ, ਜਿਸ ਦਾ ਪੰਜਾਬ 'ਚ ਖੇਤੀ ਨਾਲ ਮੋਹ ਅਜਿਹਾ ਪਿਆ ਕੇ ਉਸ ਨੇ ਇਸ ਦੇ ਖੇਤਾਂ ਦੀ ਨੁਹਾਰ ਬਦਲਣੀ ਸ਼ੁਰੂ ਕਰ ਦਿੱਤੀ। 
PunjabKesari
ਜਾਣਕਾਰੀ ਮੁਤਾਬਕ ਸਵਿਟਜ਼ਰਲੈਂਡ ਦਾ ਗੋਰਾ ਕਿਸਾਨ ਜੁਰਗ ਕਮਸਤ੍ਰੋਲ ਪੰਜਾਬ ਆਇਆ ਤਾਂ ਉਸ ਨੇ ਜੋ ਦੇਖਿਆ, ਉਹ ਹੈਰਾਨ ਕਰਨ ਵਾਲਾ ਸੀ। ਪੰਜਾਬ ਦੇ ਲੋਕ ਖੇਤੀ ਤਾਂ ਕਰਦੇ ਸੀ ਪਰ ਉਸ 'ਚ ਕੈਮੀਕਲਜ਼ ਦੀ ਵਰਤੋਂ ਕਰਦੇ ਸੀ ਪਰ ਜੁਰਗ ਨੇ ਪੰਜਾਬ ਦੇ ਲੋਕਾਂ ਨੂੰ ਕੁਦਰਤੀ ਖੇਤੀ ਵੱਲ ਪ੍ਰੇਰਣ ਦਾ ਜਜ਼ਬਾ ਭਰਿਆ। ਗੁਰਦਾਸਪੁਰ ਦੇ ਕਸਬਾ ਕਾਦੀਆਂ 'ਚ ਜੁਰਗ ਨੇ ਖੇਤੀਬਾੜੀ ਮਾਹਿਰ ਡਾ. ਯਾਕੂਬ ਅਹਿਮਦ ਨਾਲ ਮਿਲ ਕੇ ਪੰਜਾਬ ਦੀ ਖੇਤੀ ਨੂੰ ਜ਼ਹਿਰ ਮੁਕਤ ਕਰਨ ਲਈ ਇਕ ਵੱਖਰੀ ਪਹਿਲ ਸ਼ੁਰੂ ਕੀਤੀ। ਉਨ੍ਹਾਂ ਨੇ ਮਾਈਕ੍ਰੋਬੇਸ ਦਵਾ ਬਣਾਈ, ਜਿਸ ਨਾਲ ਉਨ੍ਹਾਂ ਨੂੰ ਕਾਫੀ ਵਧੀਆ ਨਤੀਜੇ ਮਿਲੇ ਉਦੋਂ ਤੋਂ ਉਹ ਪੰਜਾਬ ਦੇ ਲੋਕਾਂ ਨੂੰ ਕੁਦਰਤੀ ਤਰੀਕੇ ਨਾਲ ਖੇਤੀ ਕਰਨਾ ਸਿਖਾ ਰਹੇ ਹਨ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਪੋਸ਼ਟਿਕ ਖੁਰਾਕ ਮਿਲ ਸਕੇ। 
PunjabKesari
ਜੁਰਗ ਤੇ ਅਹਿਮਦ ਦੇ ਕਿਸਾਨ ਕਲੱਬ ਵਲੋਂ ਵੱਡੀ ਗਿਣਤੀ 'ਚ ਕਿਸਾਨ ਜੁੜ ਰਹੇ ਹਨ ਤੇ ਉਨ੍ਹਾਂ ਦੀਆਂ ਤਕਨੀਕਾਂ ਨੂੰ ਅਪਣਾਅ ਕੇ ਜੀਵਨ ਨੂੰ ਜ਼ਹਿਰ ਮੁਕਤ ਕਰ ਰਹੇ ਹਨ। ਇਨ੍ਹਾਂ ਨਵੀਆਂ ਤਕਨੀਕਾਂ ਨੂੰ ਅਪਨਾਉਣ ਵਾਲੇ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਹਿਲਾ-ਪਹਿਲ ਮੁਸ਼ਕਿਲ ਆਈ ਪਰ ਹੁਣ ਤਸੱਲੀ ਹੈ ਕਿ ਉਹ ਲੋਕਾਂ ਨੂੰ ਜ਼ਹਿਰ ਨਹੀਂ ਪਰੋਸ ਰਹੇ। ਇਸ ਸਬੰਧੀ ਕਿਸਾਨ ਮਨਜੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਕੁਦਰਤੀ ਤਰੀਕੇ ਨਾਲ ਤਿਆਰ ਕੀਤਾ ਜਾ ਰਿਹਾ ਗੁੜ ਬਾਜ਼ਾਰ ਨਾਲੋਂ ਮਹਿੰਗਾ ਮਿਲਦਾ ਹੈ ਪਰ ਲੋਕ ਇਸ ਗੁੜ ਨੂੰ ਖਰੀਦਣਾ ਜ਼ਿਆਦਾ ਪਸੰਦ ਕਰ ਰਹੇ ਹੈ। ਇਸ ਲਈ ਇਸ 'ਚ ਕੋਈ ਵਿੱਤੀ ਨੁਕਸਾਨ ਨਹੀਂ ਹੈ ਸਗੋਂ ਆਉਣ ਵਾਲੇ ਸਮੇਂ 'ਚ ਇਹ ਲਾਹੇਵੰਦ ਧੰਦਾ ਹੈ। 
 


author

Baljeet Kaur

Content Editor

Related News