ਅੰਮ੍ਰਿਤਸਰ ਮੱਥਾ ਟੇਕ ਕੇ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ, 4 ਜ਼ਖ਼ਮੀ
Monday, Nov 02, 2020 - 10:31 AM (IST)

ਗੁਰਦਾਸਪੁਰ (ਹਰਮਨ): ਬੀਤੀ ਸ਼ਾਮ ਅੰਮ੍ਰਿਤਸਰ ਜੰਮੂ ਹਾਈਵੇ 'ਤੇ ਗੁਰਦਾਸਪੁਰ ਤੋਂ ਕਰੀਬ 5 ਕਿਲੋਮੀਟਰ ਪਹਿਲਾਂ ਸਨਸਿਟੀ ਗਾਰਡਨ ਨੇੜੇ ਸ੍ਰੀ ਹਰਮਿੰਦਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋ ਕੇ ਆ ਰਹੇ ਇਕ ਪਰਿਵਾਰ ਦੀ ਤੇਜ਼ ਰਫਤਾਰ ਕਰੇਟਾ ਗੱਡੀ ਦਾ ਸੰਤੁਲਣ ਵਿਗੜਨ ਕਾਰਣ ਹਾਦਸਾਗ੍ਰਸਤ ਹੋ ਗਿਆ, ਜਿਸ ਦੌਰਾਨ ਜਿਥੇ ਗੱਡੀ ਦਾ ਭਾਰੀ ਨੁਕਸਾਨ ਹੋਇਆ ਹੈ, ਉਸ ਦੇ ਨਾਲ ਹੀ ਚਾਲਕ ਅਤੇ 2 ਔਰਤਾਂ ਸਮੇਤ 4 ਵਿਅਕਤੀ ਜ਼ਖ਼ਮੀ ਹੋ ਗਏ। ਜਦੋਂ ਕਿ 2 ਬੱਚੇ ਵਾਲ-ਵਾਲ ਬਚ ਗਏ।
ਇਹ ਵੀ ਪੜ੍ਹੋ : ਕੁੜੀ ਨਾਲ ਸਬੰਧ ਬਣਾਉਂਦਿਆਂ ਨੌਜਵਾਨ ਨੇ ਕੀਤੀ ਅਜਿਹੀ ਹਰਕਤ ਕਿ ਹੋ ਗਈ 12 ਸਾਲ ਦੀ ਸਜ਼ਾ
ਦੇਰ ਸ਼ਾਮ ਮੌਕੇ 'ਤੇ ਪਹੁੰਚੀ 'ਜਗ ਬਾਣੀ' ਦੀ ਟੀਮ ਨੂੰ ਜਾਣਕਾਰੀ ਦਿੰਦੇ ਹੋਏ ਕਾਰ ਸਵਾਰ ਕੰਵਲਜੀਤ ਸਿੰਘ ਪੁੱਤਰ ਨਰਿੰਜਨ ਸਿੰਘ ਵਾਸੀ ਜੁਗਿਆਲ ਨੇ ਦੱਸਿਆ ਕਿ ਉਹ ਅਤੇ ਉਸਦਾ ਭਰਾ ਅਤਿੰਦਰਪਾਲ ਸਿੰਘ ਪੁੱਤਰ ਨਰਿੰਜਨ ਸਿੰਘ, ਮਾਤਾ ਸਤਨਾਮ ਕੌਰ, ਉਸ ਦੀ ਭਰਜਾਈ ਸਮੇਤ 2 ਬੱਚੇ ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਆਪਣੀ ਕਰੇਟਾ ਕਾਰ ਨੰਬਰ ਪੀਬੀ35.ਏਜੀ.4281 'ਤੇ ਵਾਪਸ ਜੁਗਿਆਲ ਜਾ ਰਹੇ ਸਨ। ਇਸੇ ਦੌਰਾਨ ਜਦੋਂ ਉਹ ਬੱਬਰੀ ਨੇੜੇ ਪਹੁੰਚੇ ਤਾਂ ਪਿੱਛੋਂ ਆਈ ਇਕ ਤੇਜ਼ ਰਫ਼ਤਾਰ ਸਵਿਫਟ ਡਿਜਾਇਰ ਨੇ ਉਸ ਨੂੰ ਓਵਰਟੇਕ ਕਰਨ ਮੌਕੇ ਸਾਈਡ ਮਾਰ ਦਿੱਤੀ, ਜਿਸ ਕਾਰਣ ਕਰੇਟਾ ਦਾ ਸੰਤੁਲਣ ਵਿਗੜ ਗਿਆ ਅਤੇ ਗੱਡੀ ਪਲਟੀਆਂ ਖਾਂਦੀ ਹੋਈ ਖੇਤਾਂ 'ਚ ਪਹੁੰਚ ਗਈ। ਇਸ ਦੌਰਾਨ ਗੱਡੀ ਚਲਾ ਰਹੇ ਅਤਿੰਦਰਪਾਲ ਸਿੰਘ ਸਮੇਤ ਚਾਰਾਂ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਲਿਜਾਇਆ ਗਿਆ, ਜਿਥੋਂ ਅੰਤਿਦਰਪਾਲ ਸਿੰਘ ਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਦੂਜੇ ਪਾਸੇ ਸਾਈਡ ਮਾਰਨ ਵਾਲੀ ਕਾਰ ਦਾ ਚਾਲਕ ਰੁਕਣ ਦੀ ਬਜਾਏ ਫਰਾਰ ਹੋ ਗਿਆ।
ਇਹ ਵੀ ਪੜ੍ਹੋ : ਸੁਖਬੀਰ ਬਾਦਲ ਦਾ ਬਿਆਨ, ਕਿਹਾ-ਗਾਂਧੀ ਪਰਿਵਾਰ ਨੇ ਯੋਜਨਾਬੱਧ ਤਰੀਕੇ ਨਾਲ ਸਿੱਖ ਕਤਲੇਆਮ ਕਰਵਾਇਆ