ਗੁਰਦਾਸਪੁਰ ਦੀ ਚੱਕਰੀ ਪੋਸਟ ’ਤੇ ਫ਼ਾਇਰਿੰਗ ਕਰ ਕੇ BSF ਨੇ ਵਾਪਸ ਮੋੜਿਆ ਪਾਕਿ ਡਰੋਨ

12/21/2020 9:39:33 AM

ਗੁਰਦਾਸਪੁਰ/ਦੋਰਾਂਗਲਾ (ਹਰਮਨ, ਨੰਦਾ)- ਭਾਰਤ-ਪਾਕਿਸਤਾਨ ਸਰਹੱਦ ’ਤੇ ਪਾਕਸਤਾਨੀ ਡਰੋਨਾਂ ਦੇ ਆਉਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ, ਜਿਸ ਤਹਿਤ ਮੁੜ ਚੱਕਰੀ ਪੋਸਟ ਨੇੜੇ ਰਾਤ 11.30 ਵਜੇ ਬੀ.ਐੱਸ. ਐੱਫ਼. ਦੇ ਜਵਾਨਾਂ ਨੇ ਇਕ ਪਾਕਿਸਤਾਨੀ ਡਰੋਨ ’ਤੇ ਫਾਇਰਿੰਗ ਕਰ ਕੇ ਉਸ ਨੂੰ ਵਾਪਸ ਮੁੜਨ ਲਈ ਮਜਬੂਰ ਕਰ ਦਿੱਤਾ।

ਇਹ ਵੀ ਪੜ੍ਹੋ : ਇਸ਼ਕ ’ਚ ਅੰਨ੍ਹੀ ਹੋਈ ਦੋ ਬੱਚਿਆਂ ਦੀ ਮਾਂ, 7 ਮਹੀਨੇ ਪਹਿਲਾਂ ਵਿਆਹੇ ਆਸ਼ਕ ਸਮੇਤ ਚੁੱਕਿਆ ਖ਼ੌਫ਼ਨਾਕ ਕਦਮ

ਇਸ ਸਬੰਧੀ ਬੀ. ਐੱਸ. ਐੱਫ. ਦੇ ਡੀ. ਆਈ. ਜੀ. ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਭਾਰਤ-ਪਾਕਿਸਤਾਨ ਸਰਹੱਦ ’ਤੇ ਬੀ. ਪੀ. ਓ. ਚੱਕਰੀ ਪੋਸਟ ’ਤੇ ਤਾਇਨਾਤ 58 ਬਟਾਲੀਅਨ ਦੇ ਜਵਾਨਾਂ ਨੇ ਪਾਕਿਸਤਾਨ ਵਾਲੇ ਪਾਸਿਓਂ ਅਚਾਨਕ ਭਾਰਤ ਵਾਲੇ ਪਾਸੇ ਇਕ ਡਰੋਨ ਦੇ ਆਉਣ ਦੀ ਆਵਾਜ਼ ਸੁਣੀ, ਜਿਸ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਜਵਾਨਾਂ ਨੇ ਕਰੀਬ 18 ਰਾਊਂਡ ਫਾਇਰ ਕੀਤੇ। ਉਨ੍ਹਾਂ ਦੱਸਿਆ ਕਿ ਫ਼ਾਇਰਿੰਗ ਹੋਣ ਨਾਲ ਡਰੋਨ ਵਾਪਸ ਮੁੜ ਗਿਆ ਹੈ। ਉਪਰੰਤ ਬੀ. ਐੱਸ. ਐੱਫ. ਦੇ ਅਧਿਕਾਰੀਆਂ ਨੇ ਦੋਰਾਂਗਲਾ ਪੁਲਸ ਥਾਣੇ ਦੇ ਜਵਾਨਾਂ ਨਾਲ ਮਿਲ ਕੇ ਸਰਚ ਅਪਰੇਸ਼ਨ ਚਲਾਇਆ। ਇਸ ਦੌਰਾਨ ਜਿਥੇ ਬੀ.ਐੱਸ. ਐੱਫ਼. ਦੇ ਡੀ. ਆਈ. ਜੀ. ਰਾਜੇਸ਼ ਸ਼ਰਮਾ ਪਹੁੰਚੇ, ਉਥੇ ਪੁਲਸ ਦੇ ਡੀ. ਐੱਸ. ਪੀ. ਅਤੇ ਥਾਣਾ ਮੁਖੀ ਜਸਬੀਰ ਸਿੰਘ ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਪਹੁੰਚੇ। ਸਰਚ ਦੌਰਾਨ ਕੋਈ ਵੀ ਸ਼ੱਕੀ ਚੀਜ਼ ਬਰਾਮਦ ਨਹੀਂ ਹੋਈ।

ਇਹ ਵੀ ਪੜ੍ਹੋ : ਕਿਸਾਨਾਂ ਦੇ ਹੱਕ ’ਚ ਸੰਯੁਕਤ ਕਿਸਾਨ ਮੋਰਚਾ ਨੇ ਪ੍ਰਧਾਨ ਮੰਤਰੀ ਦੇ ਨਾਂ ਖੂਨ ਨਾਲ ਲਿਖਿਆ ਪੱਤਰ

ਇਥੇ ਦੱਸਣਯੋਗ ਹੈ ਕਿ ਧੁੰਦ ਦੇ ਦਿਨ ਹੋਣ ਕਾਰਣ ਇਨ੍ਹਾਂ ਦਿਨਾਂ ਵਿਚ ਘੁਸਪੈਠ ਅਤੇ ਸਮੱਗਲਿੰਗ ਦਾ ਖਤਰਾ ਵਧ ਜਾਂਦਾ ਹੈ, ਜਿਸ ਕਾਰਣ ਬੀ.ਐੱਸ. ਐੱਫ਼. ਵੱਲੋਂ ਹੋਰ ਵੀ ਚੌਕਸੀ ਵਧਾਈ ਗਈ ਹੈ ਪਰ ਇਸ ਦੇ ਬਾਵਜੂਦ ਪਾਕਿਸਤਾਨੀ ਘੁਸਪੈਠੀਆਂ ਅਤੇ ਸਮੱਗਲਰਾਂ ਵੱਲੋਂ ਡਰੋਨ ਦੀ ਵਰਤੋਂ ਸਮੇਤ ਹਰ ਤਰ੍ਹਾਂ ਦਾ ਸਾਧਨ ਵਰਤ ਕੇ ਆਪਣੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਜਿਸ ਤਹਿਤ ਕਈ ਵਾਰ ਡਰੋਨ ਦੇਖ ਕੇ ਬੀ.ਐੱਸ. ਐੱਫ਼. ਦੇ ਜਵਾਨਾਂ ਵੱਲੋਂ ਗੋਲੀ ਚਲਾਈ ਜਾ ਚੁੱਕੀ ਹੈ।


Baljeet Kaur

Content Editor

Related News