ਗੁਰਦਾਸਪੁਰ : ਬੱਸ ਕੰਡਕਟਰ ਤੇ ਠੇਕੇਦਾਰ ਮੁਲਾਜ਼ਮਾਂ ''ਚ ਝੜਪ (ਤਸਵੀਰਾਂ)

10/17/2019 6:30:57 AM

ਗੁਰਦਾਸਪੁਰ (ਗੁਰਪ੍ਰੀਤ ਸਿੰਘ ਚਾਵਲਾ) : ਬੱਸ ਅੱਡਾ ਪਰਚੀ ਨੂੰ ਲੈ ਕੇ ਰੋਡਵੇਜ਼ ਕੰਡਕਟਰ ਤੇ ਅੱਡਾ ਠੇਕੇਦਾਰ ਵਿਚਾਲੇ ਖੜਕ ਗਈ, ਜਿਸਤੋਂ ਬਾਅਦ ਬੱਸਾਂ ਵਾਲਿਆਂ ਨੇ ਅੱਡਾ ਜਾਮ ਕਰ ਦਿੱਤਾ।

PunjabKesariਜਾਣਕਾਰੀ ਮੁਤਾਬਕ 40 ਰੁਪਏ ਦੀ ਪਰਚੀ ਨੂੰ ਲੈ ਕੇ ਠੇਕੇਦਾਰ ਕਰਿੰਦਾ ਤੇ ਪਨਬੱਸ ਦਾਕੰਡਕਟਰ ਹੱਥੋਪਾਈ ਹੋ ਗਏ। ਇਸ ਝਗੜੇ ਦੌਰਾਨ ਪਨਬੱਸ ਦੇ ਕੰਡਕਟਰ ਗੁਰਪ੍ਰੀਤ ਸਿੰਘ ਦੀ ਪੱਗ ਤੱਕ ਲੱਥ ਗਈ, ਜਿਸ ਤੋਂ ਭੜਕੇ ਬੱਸਾਂ ਵਾਲਿਆਂ ਨੇ ਜਾਮ ਲਗਾ ਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪਹੁੰਚੀ ਪੁਲਸ ਨੇ ਦੋਵਾਂ ਧਿਰਾਂ ਨੂੰ ਸ਼ਾਂਤ ਕਰਵਾਇਆ ਤੇ ਜਾਮ ਖੁੱਲਵਾਇਆ।

PunjabKesariਅੱਡਾ ਠੇਕੇਦਾਰ ਤੇ ਮੁਲਾਜ਼ਮ ਦਾ ਦੋਸ਼ ਹੈ ਕਿ ਇਕ ਦਿਨ ਪਹਿਲਾਂ ਵੀ ਇਹ ਕੰਡਕਟਰ ਬਿਨਾਂ ਅੱਡਾ ਪਰਚੀ ਕਟਵਾਏ ਬੱਸ ਭਜਾ ਕੇ ਲੈ ਗਿਆ ਸੀ ਤੇ ਅੱਜ ਵੀ ਉਸਨੇ 40 ਰੁਪਏ ਦਾ ਰੇੜਕਾ ਪਾ ਲਿਆ। ਉਨ੍ਹਾਂ ਕੰਡਕਟਰ ਦੀ ਪੱਗ ਲਾਹੇ ਜਾਣ ਵਾਲੀ ਗੱਲ ਨੂੰ ਗਲਤ ਦੱਸਿਆ।
PunjabKesari
ਉਧਰ ਦੂਜੇ ਪਾਸੇ ਪਨਬੱਸ ਦੇ ਕੰਡਕਟਰ ਦਾ ਕਹਿਣਾ ਹੈ ਕਿ ਪੈਸੇ ਦੇਣ ਦੇ ਠੇਕੇਦਾਰ ਦੇ ਮੁਲਾਜ਼ਮਾਂ ਨੇ ਬਾਹਰੋਂ ਮੁੰਡੇ ਬੁਲਵਾ ਕੇ ਉਸ ਨਾਲ ਕੁੱਟਮਾਰ ਕੀਤੀ। ਗੁਰਪ੍ਰੀਤ ਦਾ ਦੋਸ਼ ਹੈ ਕਿ ਹਮਲਾਵਰਾਂ ਨੇ ਉਸਦੀ ਮਸ਼ੀਨ ਵੀ ਤੋੜ ਦਿੱਤੀ। ਉਧਰ ਪੁਲਸ ਦਾ ਕਹਿਣਾ ਹੈ ਕਿ ਬਿਆਨ ਦਰਜ ਕਰ ਲਏ ਗਏ ਹਨ, ਬਾਕੀ ਦੋਵਾਂ ਧਿਰਾਂ ਨੂੰ ਬੁਲਾ ਕੇ ਗੱਲਬਾਤ ਨਾਲ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।


Baljeet Kaur

Content Editor

Related News