ਗੁਰਦਾਸਪੁਰ ਪਹੁੰਚੇ ਭਾਜਪਾ ਸਾਂਸਦ ਸੰਨੀ ਦਿਓਲ
Monday, Jan 27, 2020 - 12:53 PM (IST)

ਗੁਰਦਾਸਪੁਰ (ਗੁਰਪ੍ਰੀਤ ਚਾਵਲਾ) : ਗੁੰਮਸ਼ੁਦਗੀ ਦੇ ਪੋਸਟਰ ਲੱਗਣ ਤੋਂ ਬਾਅਦ ਪਹਿਲੀ ਵਾਰ ਅੱਜ ਭਾਜਪਾ ਸਾਂਸਦ ਸੰਨੀ ਦਿਓਲ ਗੁਰਦਾਸਪੁਰ ਪਹੁੰਚੇ। ਸੰਨੀ ਦਿਓਲ ਗੁਰਦਾਸਪੁਰ 'ਚ ਜ਼ਿਲਾ ਸ਼ਿਕਾਇਤ ਕਮੇਟੀ ਦੀ ਅਹਿਮ ਬੈਠਕ 'ਚ ਹਿੱਸਾ ਲੈਣ ਪਹੁੰਚੇ। ਇਸ ਦੌਰਾਨ ਸੰਨੀ ਦਿਓਲ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਵਿਕਾਸ ਕਾਰਜਾਂ ਦੇ ਮੁੱਦੇ 'ਤੇ ਚਰਚਾ ਕਰਨਗੇ ਤੇ ਨਾਲ ਹੀ ਉਨ੍ਹਾਂ ਵਲੋਂ ਪ੍ਰਸ਼ਸਾਨਿਕ ਅਧਿਕਾਰੀਆਂ ਨੂੰ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਸਬੰਧੀ ਹਿਦਾਇਤਾਂ ਜਾਰੀ ਕੀਤੀਆਂ ਜਾਣਗੀਆਂ। ਇਸ ਮੌਕੇ ਉਨ੍ਹਾਂ ਨਾਲ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਵੀ ਮੌਜੂਦ ਰਹੇ।
ਜ਼ਿਕਰਯੋਗ ਹੈ ਕਿ ਪਠਾਨਕੋਟ 'ਚ ਅਣਪਛਾਤੇ ਅਨਸਰਾਂ ਵਲੋਂ ਸੰਨੀ ਦਿਓਲ ਦੇ ਲਾਪਤਾ ਹੋਣ ਦੇ ਪੋਸਟਰ ਲਗਾਏ ਜਾਣ ਤੋਂ ਬਾਅਦ ਅੱਜ ਪਹਿਲੀ ਵਾਰ ਸੰਨੀ ਦਿਓਲ ਅਫਸਰਾਂ ਨਾਲ ਬੈਠਕ ਕਰਨ ਪਹੁੰਚੇ ਹਨ।