ਅਕਾਲੀ ਦਲ ਟਕਸਾਲੀ ਦੇ ਅਹੁਦੇਦਾਰਾਂ ਦੀ ਨਿਯੁਕਤੀ

Wednesday, Jan 22, 2020 - 05:32 PM (IST)

ਅਕਾਲੀ ਦਲ ਟਕਸਾਲੀ ਦੇ ਅਹੁਦੇਦਾਰਾਂ ਦੀ ਨਿਯੁਕਤੀ

ਗੁਰਦਾਸਪੁਰ (ਗੁਰਪ੍ਰੀਤ ਚਾਵਲਾ) : ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਲੋਂ ਮੀਟਿੰਗ ਦੌਰਾਨ ਅੱਜ ਜ਼ਿਲਾ ਗੁਰਦਾਸਪੁਰ ਦੇ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ ਗਈ। ਮੀਟਿੰਗ 'ਚ ਅਕਾਲੀ ਦਲ ਟਕਸਾਲੀ ਦੇ ਨੌਜਵਾਨ ਨੇਤਾ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਪਾਰਟੀ ਨੂੰ ਪੰਜਾਬ 'ਚ ਮਜ਼ਬੂਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ 'ਤੇ ਇਕ ਪਰਿਵਾਰ ਨੇ ਕਬਜ਼ਾ ਕੀਤਾ ਹੋਇਆ ਹੈ ਤੇ ਸਾਡਾ ਮਕਸਦ ਅਕਾਲੀ ਦਲ ਤੋਂ ਇਸ ਕਬਜ਼ੇ ਨੂੰ ਹਟਾਉਣਾ ਹੈ।

ਸੇਖਵਾਂ ਨੇ ਕਿਹਾ ਕਿ ਸਾਰੇ ਦਲ ਜੋ ਟਕਸਾਲੀ ਅਕਾਲੀ ਦਲ ਦੇ ਸਮਰਥਨ 'ਚ ਹਨ ਉਹ ਚਾਹੁੰਦੇ ਹਨ ਕਿ ਨਵਜੋਤ ਸਿੰਘ ਸਿੱਧੂ ਉਨ੍ਹਾਂ ਨਾਲ ਖੜ੍ਹੇ ਹੋਣ। ਇਸ ਦੇ ਚੱਲਦਿਆ ਨਵਜੋਤ ਸਿੰਘ ਸਿੱਧੂ ਨੂੰ ਉਨ੍ਹਾਂ ਨੇ ਅਪੀਲ ਕੀਤੀ ਕਿ ਕਾਂਗਰਸ ਛੱਡ ਕੇ ਅਕਾਲੀ ਦਲ ਟਕਸਾਲੀ ਦਾ ਹਿੱਸਾ ਬਣਨ। ਇਸੇ ਨਾਲ ਹੀ ਅਕਾਲੀ ਦਲ ਟਕਸਾਲੀ ਵਲੋਂ ਦਿੱਲੀ 'ਚ ਚੋਣਾਂ ਨਾ ਲੜੇ ਜਾਣ ਦੇ ਦਿੱਤੇ ਗਏ ਬਿਆਨ 'ਤੇ ਬੋਲਦਿਆਂ ਸੇਖਵਾਂ ਨੇ ਕਿਹਾ ਕਿ ਅੱਜ ਅਕਾਲੀ ਦਲ ਨੂੰ ਭਾਜਪਾ ਨੇ ਕੋਈ ਵੀ ਟਿਕਟ ਨਾ ਦੇ ਕੇ ਪਿੱਛੇ ਹਟਣ ਨੂੰ ਕਿਹਾ ਹੈ।


author

Baljeet Kaur

Content Editor

Related News