ਗੁਰਦਾਸਪੁਰ ''ਚ ਕੋਰੋਨਾ ਵਾਇਰਸ ਦੇ 24 ਹੋਰ ਕੇਸ ਆਏ ਸਾਹਮਣੇ
Saturday, May 02, 2020 - 08:54 PM (IST)
ਗੁਰਦਾਸਪੁਰ,(ਵਿਨੋਦ) : ਕੋਰੋਨਾ ਵਾਇਰਸ ਦਾ ਕਹਿਰ ਜਿਥੇ ਦੁਨੀਆ ਭਰ 'ਚ ਜਾਰੀ ਹੈ, ਉਥੇ ਹੀ ਇਸ ਨੇ ਪੰਜਾਬ ਨੂੰ ਵੀ ਆਪਣੀ ਲਪੇਟ 'ਚ ਲੈ ਲਿਆ ਹੈ। ਪੰਜਾਬ ਦੇ ਗੁਰਦਾਸਪੁਰ 'ਚ ਅੱਜ ਦੇਰ ਸ਼ਾਮ 24 ਵਿਅਕਤੀਆਂ ਦੇ ਕੋਰੋਨਾ ਟੈਸਟ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਸਿਵਲ ਸਰਜਨ ਡਾ. ਕਿਸ਼ਨ ਕੁਮਾਰ ਨੇ ਦੱਸਿਆ ਕਿ ਮਿਲੀ ਰਿਪੋਰਟ ਮੁਤਾਬਕ ਜ਼ਿਲਾ ਗੁਰਦਾਸਪੁਰ ਦੇ ਜੋ ਟੈਸਟ ਭੇਜੇ ਗਏ ਸਨ, ਉਨ੍ਹਾਂ 'ਚੋਂ 24 ਕੇਸ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ 'ਚ ਸਾਰੇ ਪਾਜ਼ੇਟਿਵ ਮਰੀਜ਼ ਸ੍ਰੀ ਹਜ਼ੂਰ ਸਾਹਿਬ ਨਾਲ ਸਬੰਧਿਤ ਨਹੀਂ ਹਨ ਬਲਕਿ ਹੋਰ ਲੋਕ ਵੀ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਸ਼ਹਿਰ 'ਚ ਅੱਜ ਇਸ ਤੋਂ ਪਹਿਲਾਂ ਸ੍ਰੀ ਹਜ਼ੂਰ ਸਾਹਿਬ ਤੋਂ ਵਾਪਸ ਗੁਰਦਾਸਪੁਰ ਪਰਤੇ 108 ਸ਼ਰਧਾਲੂਆਂ 'ਚੋਂ 3 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ, ਜਿਸ ਨਾਲ ਗੁਰਦਾਸਪੁਰ ਜ਼ਿਲੇ 'ਚ ਇਕੋ ਦਿਨ ਕੋਰੋਨਾਵਾਇਰਸ ਦੇ 27 ਮਾਮਲੇ ਸਾਹਮਣੇ ਆਏ ਹਨ।