ਗੁਰਦਾਸ ਮਾਨ ਦੀ ਕਾਰ ਹੋਈ ਹਾਦਸੇ ਦਾ ਸ਼ਿਕਾਰ (ਵੀਡੀਓ)
Wednesday, Feb 17, 2016 - 10:17 AM (IST)

ਚੰਡੀਗੜ੍ਹ : ਮੰਗਲਵਾਰ ਨੂੰ ਚੰਡੀਗੜ੍ਹ ਦੇ ਸੈਕਟਰ 29 ''ਚ ਤਿੰਨ ਕਾਰਾਂ ਵਿਚਕਾਰ ਭਿਆਨਕ ਟੱਕਰ ਹੋ ਗਈ, ਜਿਨ੍ਹਾਂ ''ਚੋਂ ਇਕ ਕਾਰ ਗੁਰਦਾਸ ਮਾਨ ਦੀ ਸੀ। ਇਥੇ ਦੀ ਰਾਹਤ ਦੀ ਗੱਲ ਤਾਂ ਇਹ ਰਹੀ ਕਿ ਜਿਸ ਸਮੇਂ ਇਹ ਹਾਦਸਾ ਹੋਇਆ ਉਸ ਸਮੇਂ ਗੁਰਦਾਸ ਮਾਨ ਜਾਂ ਉਨ੍ਹਾਂ ਦੇ ਪਰਿਵਾਰ ਦਾ ਕੋਈ ਮੈਂਬਰ ਕਾਰ ''ਚ ਨਹੀਂ ਸੀ ਅਤੇ ਕਾਰ ਉਨ੍ਹਾਂ ਦਾ ਡਰਾਈਵਰ ਗਣੇਸ਼ ਚਲਾ ਰਿਹਾ ਸੀ। ਇਸ ਹਾਦਸੇ ਵਿਚ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਦੱਸਿਆ ਜਾ ਰਿਹਾ ਹੈ ਕਿ ਸੈਕਟਰ 29 ''ਚ ਇਕ ਕਾਰ ਚਾਲਕ ਨੇ ਦੋ ਕਾਰਾਂ ਨੂੰ ਟੱਕਰ ਮਾਰ ਦਿੱਤੀ। ਇਨ੍ਹਾਂ ''ਚੋਂ ਇਕ ਕਾਰ ਪੰਜਾਬ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਅਤੇ ਦੂਜੀ ਕਾਰ ਟੀ.ਬੀ.ਆਰ.ਐਲ. ਦੀ ਹੈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਟੱਕਰ ਮਾਰਨ ਵਾਲੀ ਕਾਰ ਡਰਾਈਵਰ ਵਾਲੀ ਸਾਈਡ ਤੋਂ ਬੁਰੀ ਤਰ੍ਹਾਂ ਨੁਕਸਾਨੀ ਗਈ। ਘਟਨਾ ਦੀ ਸੂਚਨਾ ਮਿਲਦੀ ਹੀ ਇੰਡਸਟਰੀਅਲ ਏਰੀਆ ਥਾਣਾ ਪੁਲਸ ਮੌਕੇ ''ਤੇ ਪਹੁੰਚ ਗਈ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ''ਚ ਜੁਟ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਗੁਰਦਾਸ ਮਾਨ ਦੇ ਪੁੱਤਰ ਮੌਕੇ ''ਤੇ ਪਹੁੰਚ ਗਏ। ਨਾਲ ਹੀ ਟੀ.ਬੀ.ਆਰ.ਐਲ. ਦੇ ਅਫਸਰ ਵੀ ਘਟਨਾ ਸਥਾਨ ''ਤੇ ਪਹੁੰਚ ਗਏ।