ਸਿੱਧੂ ਮੂਸੇਵਾਲਾ ਦੀ ਹਵੇਲੀ ਪੁੱਜੇ ਗੁਰਦਾਸ ਮਾਨ, ਤਸਵੀਰ ਵੇਖ ਕੇ ਹੋਏ ਭਾਵੁਕ, ਚੌਂਕੇ ’ਤੇ ਬਹਿ ਕੇ ਖਾਧੀ ਰੋਟੀ (ਵੀਡੀਓ)

Saturday, Mar 04, 2023 - 11:55 PM (IST)

ਸਿੱਧੂ ਮੂਸੇਵਾਲਾ ਦੀ ਹਵੇਲੀ ਪੁੱਜੇ ਗੁਰਦਾਸ ਮਾਨ, ਤਸਵੀਰ ਵੇਖ ਕੇ ਹੋਏ ਭਾਵੁਕ, ਚੌਂਕੇ ’ਤੇ ਬਹਿ ਕੇ ਖਾਧੀ ਰੋਟੀ (ਵੀਡੀਓ)

ਮਾਨਸਾ (ਵੈੱਬ ਡੈਸਕ): ਮਰਹੂਮ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦਾ ਪਿਛਲੇ ਸਾਲ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਦੇ ਕਤਲ ਤੋਂ ਬਾਅਦ ਸਿਰਫ਼ ਪਰਿਵਾਰ ਹੀ ਨਹੀਂ ਸਗੋਂ ਮਿਊਜ਼ਿਕ ਇੰਡਸਟਰੀ ਦੇ ਨਾਲ-ਨਾਲ ਸਾਰੇ ਪੰਜਾਬ ਵਿਚ ਹੀ ਸੋਗ ਦੀ ਲਹਿਰ ਹੈ। ਅੱਜ ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਪਹੁੰਚੇ।

ਇਹ ਖ਼ਬਰ ਵੀ ਪੜ੍ਹੋ - 19 ਮਾਰਚ ਨੂੰ ਹੀ ਕਿਉਂ ਮਨਾਈ ਜਾਵੇਗੀ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ, ਜਾਣੋ ਵਜ੍ਹਾ

PunjabKesari

ਸ਼ਨਿੱਚਰਵਾਰ ਨੂੰ ਗੁਰਦਾਸ ਮਾਨ ਮਾਨਸਾ ਸਥਿਤ ਸਿੱਧੂ ਮੂਸੇਵਾਲਾ ਦੀ ਹਵੇਲੀ ਪਹੁੰਚੇ। ਇਸ ਦੌਰਾਨ ਉਹ ਮਰਹੂਮ ਪੰਜਾਬੀ ਗਾਇਕ ਦੀ ਤਸਵੀਰ ਮੂਹਰੇ ਜਾ ਕੇ ਭਾਵੁਕ ਹੋ ਗਏ। 

PunjabKesari

ਇਸ ਦੇ ਨਾਲ-ਨਾਲ ਉਨ੍ਹਾਂ ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਦੇ ਨਾਲ ਵੀ ਦੁੱਖ ਵੰਡਾਇਆ। ਗੁਰਦਾਸ ਮਾਨ ਨੇ ਚੌਂਕੇ 'ਤੇ ਬਹਿ ਕੇ ਪਰਿਵਾਰ ਨਾਲ ਰੋਟੀ ਵੀ ਖਾਧੀ। 

PunjabKesari

ਇਹ ਖ਼ਬਰ ਵੀ ਪੜ੍ਹੋ - ਕੰਧ ਟੱਪ ਕੇ ਸ਼ਾਹਰੁੱਖ ਖ਼ਾਨ ਦੇ ਬੰਗਲੇ 'ਮੰਨਤ' 'ਚ ਜਾ ਵੜੇ 2 ਨੌਜਵਾਨ, ਫੜੇ ਜਾਣ 'ਤੇ ਦੱਸੀ ਇਹ ਵਜ੍ਹਾ

ਦੱਸ ਦੇਈਏ ਕਿ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਮੰਦਭਾਗੀ ਘਟਨਾ ਨੂੰ ਕੁਝ ਹੀ ਮਹੀਨਿਆਂ 'ਚ ਪੂਰਾ 1 ਸਾਲ ਹੋ ਜਾਵੇਗਾ। ਹਾਲ ਹੀ 'ਚ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਐਲਾਨ ਕੀਤਾ ਹੈ ਕਿ ਪੁੱਤਰ ਦੀ ਪਹਿਲੀ ਬਰਸੀ 19 ਮਾਰਚ ਨੂੰ ਮਾਨਸਾ ਵਿਖੇ ਮਨਾਈ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਮੂਸੇਵਾਲਾ ਦੀ ਪਹਿਲੀ ਬਰਸੀ 'ਤੇ ਭਾਰੀ ਇਕੱਠ ਹੋਵੇਗਾ, ਇਸ ਨੂੰ ਦੇਖਦੇ ਹੋਏ ਬਹੁਤੀ ਗਰਮੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਬਰਸੀ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News