ਰਿਟਾਇਰਡ ਡੀ. ਟੀ. ਓ. ਗੁਰਚਰਨ ਸਿੰਘ ਸੰਧੂ ਹੋਏ ਭਾਜਪਾ ''ਚ ਸ਼ਾਮਲ
Saturday, Dec 04, 2021 - 08:49 AM (IST)
 
            
            ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਰਿਣੀ) : ਰਿਟਾਇਰਡ ਡੀ. ਟੀ. ਓ. ਗੁਰਚਰਨ ਸਿੰਘ ਸੰਧੂ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਗੁਰਚਰਨ ਸਿੰਘ ਸੰਧੂ ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਿਤ ਹਨ। ਉਨ੍ਹਾਂ ਨੇ ਬਤੌਰ ਡੀ. ਟੀ. ਓ. ਪੰਜਾਬ ਦੇ ਵੱਖ-ਵੱਖ ਖੇਤਰਾਂ ਵਿਚ ਸ਼ਾਨਦਾਰ ਬੇਦਾਗ ਸੇਵਾ ਨਿਭਾਈ। ਭੰਗੜੇ ਦੇ ਕਲਾਕਾਰ ਵੱਜੋਂ ਵੀ ਗੁਰਚਰਨ ਸਿੰਘ ਸੰਧੂ ਦਾ ਜਿੱਥੇ ਪੰਜਾਬ ਵਿਚ ਵੱਖਰਾ ਨਾਮ ਹੈ, ਉੱਥੇ ਹੀ ਉਹ ਸਟੇਟ ਯੂਥ ਐਵਾਰਡੀ ਵੀ ਰਹੇ ਹਨ। ਸਮਾਜ ਸੇਵਾ ਦੇ ਵੱਖ-ਵੱਖ ਕਾਰਜਾਂ ਵਿਚ ਗੁਰਚਰਨ ਸਿੰਘ ਸੰਧੂ ਨੇ ਮੋਹਰੀ ਭੂਮਿਕਾ ਨਿਭਾਈ ਹੈ।
ਉਨ੍ਹਾਂ ਨੇ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਦੀ ਅਗਵਾਈ ਵਿਚ ਭਾਜਪਾ ਦਾ ਪੱਲਾ ਫੜ੍ਹਿਆ। ਗੁਰਚਰਨ ਸਿੰਘ ਸੰਧੂ ਦੇ ਭਾਜਪਾ ਵਿਚ ਆਉਣ ਨਾਲ ਸ੍ਰੀ ਮੁਕਤਸਰ ਸਾਹਿਬ ਵਿਧਾਨ ਸਭਾ ਚੋਣ 2022 ਦੇ ਅੰਕੜੇ ਬਦਲ ਸਕਦੇ ਹਨ ਕਿਉਂਕਿ ਇਸ ਹਲਕੇ ਦੇ ਸ਼ਹਿਰੀ ਅਤੇ ਪੇਂਡੂ ਖੇਤਰ ਵਿਚ ਗੁਰਚਰਨ ਸਿੰਘ ਸੰਧੂ ਦਾ ਚੋਖਾ ਅਸਰ ਰਸੂਖ ਹੈ ਅਤੇ ਉਨ੍ਹਾਂ ਨੂੰ ਵਿਧਾਨ ਸਭਾ ਹਲਕਾ ਸ੍ਰੀ ਮੁਕਤਸਰ ਸਾਹਿਬ ਤੋਂ ਭਾਜਪਾ ਦੇ ਸੰਭਾਵੀ ਉਮੀਦਵਾਰ ਵੱਜੋਂ ਵੇਖਿਆ ਜਾ ਰਿਹਾ ਹੈ।
 

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            