ਗਲਵਾਨ ਘਾਟੀ 'ਚ ਸ਼ਹੀਦ ਹੋਏ 'ਗੁਰਬਿੰਦਰ ਸਿੰਘ' ਦੇ ਪਰਿਵਾਰਕ ਮੈਂਬਰਾਂ ਨੇ ਖੋਲ੍ਹੀ ਸਰਕਾਰ ਦੇ ਵਾਅਦਿਆਂ ਦੀ ਪੋਲ (ਵੀਡੀਓ)

Wednesday, Jun 16, 2021 - 11:53 PM (IST)

ਗਲਵਾਨ ਘਾਟੀ 'ਚ ਸ਼ਹੀਦ ਹੋਏ 'ਗੁਰਬਿੰਦਰ ਸਿੰਘ' ਦੇ ਪਰਿਵਾਰਕ ਮੈਂਬਰਾਂ ਨੇ ਖੋਲ੍ਹੀ ਸਰਕਾਰ ਦੇ ਵਾਅਦਿਆਂ ਦੀ ਪੋਲ (ਵੀਡੀਓ)

ਸੰਗਰੂਰ(ਬਿਊਰੋ)- ਸ਼ਹੀਦਾਂ ਨੂੰ ਯਾਦ ਰੱਖਣ ਵਾਲੀਆਂ ਕੋਮਾਂ ਕਦੇ ਨਹੀਂ ਮਰਦੀਆਂ ਅਤੇ ਸਹੀਦਾਂ ਨੂੰ ਯਾਦ ਰੱਖਣਾ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੁੰਦੀ ਹੈ ਪਰ ਲੱਗਦਾ ਹੈ ਕਿ ਸਰਕਾਰਾਂ ਇੰਝ ਨਹੀਂ ਸੋਚਦੀਆਂ, ਕਿਉਂਕਿ ਸਰਕਾਰ ਵਲੋਂ ਸ਼ਹੀਦ ਗੁਰਬਿੰਦਰ ਸਿੰਘ ਦੇ ਪਰਿਵਾਰ ਨਾਲ ਜੋ ਵਾਅਦੇ ਕੀਤੇ ਗਏ ਸਨ ਉਨ੍ਹਾਂ 'ਚੋਂ ਇਕ ਵੀ ਪੂਰਾ ਨਹੀਂ ਹੋਇਆ। ਇਸ ਗੱਲ ਦਾ ਪ੍ਰਗਟਾਵਾ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਕੀਤਾ ਹੈ।  
ਦੱਸ ਦੇਈਏ ਕਿ ਪਿਲਛੇ ਸਾਲ 16 ਜੂਨ 2020 ਨੂੰ ਲੱਦਾਖ ਦੀ ਗਲਵਾਨ ਘਾਟੀ ਵਿਚ ਚੀਨੀ ਫੌਜਾਂ ਨਾਲ ਹੋਏ ਟਕਰਾਅ ਵਿਚ ਸ਼ਹਾਦਤ ਦਾ ਜਾਮ ਪੀਣ ਵਾਲੇ ਸ਼ਹੀਦ ਗੁਰਬਿੰਦਰ ਸਿੰਘ ਦੀ ਪਹਿਲੀ ਬਰਸੀ ਮੌਕੇ ਉਨ੍ਹਾਂ ਦੇ ਜੱਦੀ ਪਿੰਡ 'ਤੋਲਾਵਾਲ' ਵਿਖੇ ਪਰਿਵਾਰਕ ਮੈਂਬਰਾਂ ਵਲੋਂ ਅੱਜ ਇਕ ਸਮਾਗਮ ਰੱਖਿਆ ਗਿਆ। 

ਪਰਿਵਾਰਕ ਮੈਂਬਰਾਂ ਵਲੋਂ ਉਨ੍ਹਾਂ ਦੀ ਅੱਜ ਪਹਿਲੀ ਬਰਸੀ ਮਨਾਈ ਗਈ। ਗੁਰਬਿੰਦਰ ਸਿੰਘ ਦੀ ਸ਼ਹਾਦਤ ਨੂੰ ਦੇਖਦੇ ਹੋਏ ਉਨ੍ਹਾਂ ਦੇ ਜੱਦੀ ਪਿੰਡ ਤੋਲਾਵਾਲ ਵਿੱਚ ਸਮਾਨ ਵਜੋਂ ਸਮਾਰਕ ਬਣਾਉਣ ਦਾ ਜੋ ਸਰਕਾਰ ਵਲੋਂ ਵਾਅਦਾ ਕੀਤਾ ਗਿਆ ਸੀ ਉਹ ਅਜੇ ਤੱਕ ਪੂਰਾ ਨਹੀਂ ਹੋਇਆ ਹੈ ਇਸ ਗੱਲ ਦਾ ਪ੍ਰਗਟਾਵਾ ਤੇ ਰੋਸ ਸ਼ਹੀਦ ਦੇ ਪਰਿਵਾਰ ਵਲੋਂ ਜਤਾਇਆ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਜੋ ਵੀ ਵਾਅਦੇ ਕੀਤੇ ਗਏ ਉਨ੍ਹਾਂ 'ਚੋਂ ਇਕ ਵੀ ਪੂਰਾ ਨਹੀਂ ਹੋਇਆ ਹੈ। 

ਇਹ ਵੀ ਪੜ੍ਹੋ- ਮਿਲਖਾ ਸਿੰਘ ਦੀ ਹਾਲਤ ਸਥਿਰ, ਕੋਵਿਡ ICU ਤੋਂ ਬਾਹਰ
ਪਿੰਡ ਦੇ ਸਕੂਲ ਨੂੰ ਸ਼ਹੀਦ ਦੇ ਨਾਮ 'ਤੇ ਰੱਖਣ ਦਾ ਜੋ ਵਾਅਦਾ ਕੀਤਾ ਗਿਆ ਸੀ ਉਹ ਪੂਰਾ ਤਾਂ ਹੋਇਆ ਪਰ ਹਾਲੇ ਤੱਕ ਇਸ ਨੂੰ ਅਪਗ੍ਰੇਡ ਨਹੀਂ ਕੀਤਾ ਗਿਆ ਹੈ। ਕਿਸੇ ਵੀ ਪਰਿਵਾਰਕ ਮੈਂਬਰ ਨੂੰ ਅਜੇ ਤੱਕ ਕੋਈ ਨੌਕਰੀ ਨਹੀਂ ਮਿਲੀ ਹੈ ਅਤੇ ਨਾ ਹੀ ਭਾਣਜੀ ਨੂੰ ਆਰਮੀ ਸਕੂਲ ਵਿੱਚ ਦਾਖ਼ਲਾ ਦਿਲਾਉਣ ਦਾ ਵਾਅਦਾ ਪੂਰਾ ਕੀਤਾ ਗਿਆ ਹੈ। ਅੱਗੇ ਉਨ੍ਹਾਂ ਗੱਲ ਕਰਦਿਆਂ ਕਿਹਾ ਕਿ ਨਾ ਕੋਈ ਪਿੰਡ ਦੀ ਸੜਕ ਬਣੀ ਹੈ ਅਤੇ ਨਾ ਕੋਈ ਲਾਇਬ੍ਰੇਰੀ।  


author

Bharat Thapa

Content Editor

Related News