ਮਲੇਰਕੋਟਲਾ 'ਚ ਕਾਂਗਰਸੀ ਕੌਂਸਲਰ ਦੀ ਗੋਲੀਆਂ ਮਾਰ ਕੇ ਹੱਤਿਆ

Thursday, Jan 23, 2020 - 10:09 PM (IST)

ਮਲੇਰਕੋਟਲਾ 'ਚ ਕਾਂਗਰਸੀ ਕੌਂਸਲਰ ਦੀ ਗੋਲੀਆਂ ਮਾਰ ਕੇ ਹੱਤਿਆ

ਮਾਲੇਰਕੋਟਲਾ, (ਜ਼ਹੂਰ/ਸ਼ਹਾਬੂਦੀਨ)- ਮਾਲੇਰਕੋਟਲਾ ਦੇ ਵਾਰਡ ਨੰਬਰ 20 ਤੋਂ ਕਾਂਗਰਸੀ ਕੌਂਸਲਰ ਅਤੇ ਨਿਊ ਰਾਣੀ ਮਹਿਲ ਦੇ ਮਾਲਕ ਮੁਹੰਮਦ ਅਨਵਰ (53) ਦੀ ਅਣਪਛਾਤੇ ਵਿਅਕਤੀਆਂ ਨੇ ਉਸ ਸਮੇਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ, ਜਦੋਂ ਉਹ ਆਪਣੇ ਦੋਸਤ ਮੁਹੰਮਦ ਸਾਬਰ ਅਰਜ਼ੀ ਨਵੀਸ ਦੀ ਮਾਤਾ ਦੇ ਜਨਾਜ਼ੇ ਨਾਲ ਲੁਧਿਆਣਾ ਰੋਡ 'ਤੇ ਸਥਿਤ ਉਜਾੜੂ ਤਕੀਆ ਕਬਰਸਤਾਨ ਜਾ ਰਿਹਾ ਸੀ। ਜਨਾਜ਼ਾ ਅਜੇ ਪਿੱਛੇ ਸੀ, ਉਹ ਆਪਣੇ ਮੋਟਰਸਾਈਕਲ 'ਤੇ ਜਦੋਂ ਮਾਲੇਰਕੋਟਲਾ ਦੇ ਫਾਇਰ ਬ੍ਰਿਗੇਡ ਦਫਤਰ ਨੇੜੇ ਪੁੱਜਾ ਤਾਂ ਅਣਪਛਾਤੇ ਵਿਅਕਤੀਆਂ ਨੇ ਕੌਂਸਲਰ ਅਨਵਰ ਦੇ ਮੂੰਹ 'ਤੇ ਗੋਲੀਆਂ ਮਾਰ ਦਿੱਤੀਆਂ, ਜਿਸ ਨੂੰ ਤੁਰੰਤ ਸਰਕਾਰੀ ਹਸਪਤਾਲ ਮਾਲੇਰਕੋਟਲਾ ਲਿਜਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਪੁਲਸ ਨੇ ਨਾਕਾਬੰਦੀ ਕਰ ਕੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਅੱਜ ਅਨਵਰ ਦੇ ਪੈਲੇਸ 'ਚ ਹੀ ਉਸਦੇ ਪੁੱਤਰ ਦੇ ਵਿਆਹ ਸਮਾਗਮ ਦੀ ਮਹਿੰਦੀ ਰਸਮ ਸੀ ਅਤੇ 28 ਜਨਵਰੀ ਨੂੰ ਉਸਦੇ ਪੁੱਤਰ ਦਾ ਵਿਆਹ ਸੀ।


author

Bharat Thapa

Content Editor

Related News