ਗੰਨਮੈਨ ਮਨਦੀਪ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ, 2 ਸਾਲਾ ਪੁੱਤ ਨੇ ਦਿੱਤੀ ਮੁੱਖ ਅਗਨੀ

Friday, Dec 09, 2022 - 06:59 PM (IST)

ਗੰਨਮੈਨ ਮਨਦੀਪ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ, 2 ਸਾਲਾ ਪੁੱਤ ਨੇ ਦਿੱਤੀ ਮੁੱਖ ਅਗਨੀ

ਜਲੰਧਰ (ਵੈੱਬ ਡੈਸਕ)- ਜਲੰਧਰ ਦੇ ਨਕੋਦਰ ਵਿਖੇ ਗੈਂਗਸਟਰਾਂ ਦੀਆਂ ਗੋਲੀਆਂ ਨਾਲ ਮਾਰੇ ਗਏ ਟਿੰਮੀ ਚਾਵਲਾ ਦੇ ਗੰਨਮੈਨ ਮਨਦੀਪ ਸਿੰਘ ਦਾ ਅੱਜ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਹੈ। ਪੁਲਸ ਮੁਲਾਜ਼ਮ ਮਨਦੀਪ ਸਿੰਘ ਨੂੰ ਮੁੱਖ ਅਗਨੀ ਉਨ੍ਹਾਂ ਦੇ 2 ਸਾਲਾ ਮਾਸੂਮ ਪੁੱਤ ਨੇ ਦਿੱਤੀ। ਅਤਿ ਗਮਗੀਨ ਮਾਹੌਲ ਦੌਰਾਨ ਜਿੱਥੇ ਪਰਿਵਾਰ ਵਾਲਿਆਂ ਦੇ ਹੰਝੂ ਨਹੀਂ ਰੁਕ ਰਹੇ ਸਨ, ਉਥੇ ਹੀ ਹਰ ਕਿਸੇ ਦੀ ਅੱਖ ਨਮ ਸੀ। ਇਸ ਮੌਕੇ ਜਿੱਥੇ ਪੁਲਸ ਪ੍ਰਸ਼ਾਸਨ ਮੌਜੂਦ ਸੀ, ਉਥੇ ਹੀ ਸੰਸਦ ਮੈਂਬਰ ਸੰਤੋਖ ਚੌਧਰੀ ਵੀ ਪਹੁੰਚੇ ਸਨ। ਇਸ ਮੌਕੇ ਸੰਤੋਖ ਸਿੰਘ ਚੌਧਰੀ ਨੇ ਕਿਹਾ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ।

PunjabKesari

ਪੰਜਾਬ ਵਿਚ ਜਿਸ ਤਰ੍ਹਾਂ ਦੀ ਕਾਨੂੰਨ ਵਿਵਸਥਾ ਅੱਜ ਬਣੀ ਹੋਈ ਹੈ, ਇਹ ਪਹਿਲਾਂ ਕਦੇ ਨਹੀਂ ਸੀ। ਜਿਹੋ-ਜਿਹੇ ਅੱਜ ਹਾਲਾਤ ਪੰਜਾਬ ਦੇ ਬਣੇ ਹੋਏ ਹਨ, ਇਹ ਹਾਲਾਤ 80 ਦੇ ਦਹਾਕੇ ਵਿਚ ਸਨ। ਪੰਜਾਬ ਵਿਚ ਰੋਜ਼ਾਨਾ ਕਤਲ ਹੋ ਰਹੇ ਹਨ। ਅੱਜ ਪੰਜਾਬ ਵਿਚ ਜੋ ਵੀ ਹੋ ਰਿਹਾ ਹੈ, ਇੰਝ ਲੱਗਦਾ ਹੈ ਕਿ ਜਿਵੇਂ 80 ਦਾ ਦਹਾਕਾ ਮੁੜ ਕੇ ਆਵੇਗਾ।  

ਅਕਾਲੀ ਦਲ 'ਚੋਂ ਫਾਰਗ ਕੀਤੇ ਗਏ ਬੀਬੀ ਜਗੀਰ ਕੌਰ ਨਾਲ ਖ਼ਾਸ ਗੱਲਬਾਤ, ਕਰ ਸਕਦੇ ਨੇ ਵੱਡਾ ਸਿਆਸੀ ਧਮਾਕਾ

PunjabKesari

ਜਲੰਧਰ ਦੇ ਨਕੋਦਰ ਵਿਖੇ 7 ਦਸੰਬਰ ਨੂੰ 30 ਲੱਖ ਦੀ ਫ਼ਿਰੌਤੀ ਨਾ ਦੇਣ ਕਾਰਨ ਕੱਪੜਾ ਕਾਰੋਬਾਰੀ ਭੁਪਿੰਦਰ ਸਿੰਘ ਉਰਫ਼ ਟਿੰਮੀ ਚਾਵਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਘਟਨਾ ਵਿਚ ਟਿੰਮੀ ਚਾਵਲਾ ਦਾ ਗੰਨਮੈਨ ਮਨਦੀਪ ਸਿੰਘ ਜ਼ਖ਼ਮੀ ਹੋ ਗਿਆ ਸੀ ਅਤੇ ਬਾਅਦ 'ਚ ਹਸਪਤਾਲ ਵਿਚ ਇਲਾਜ ਦੌਰਾਨ ਮਨਦੀਪ ਸਿੰਘ ਨੇ ਦਮ ਤੋੜ ਦਿੱਤਾ ਸੀ। ਇਥੇ ਦੱਸ ਦਈਏ ਕਿ ਇਸ ਟਿੰਮੀ ਚਾਵਲਾ ਦੇ ਕਤਲਕਾਂਡ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਦੇ ਖ਼ਾਸਮ-ਖ਼ਾਸ ਗੈਂਗਸਟਰ ਸੰਪਤ ਨਹਿਰਾ ਵੱਲੋਂ ਲਈ ਗਈ ਹੈ।
ਇਹ ਵੀ ਪੜ੍ਹੋ : ਜਲੰਧਰ: ਸਕੂਲ ਗਈ 10ਵੀਂ ਦੀ ਵਿਦਿਆਰਥਣ ਲਾਪਤਾ, ਕਾਪੀ 'ਚੋਂ ਮਿਲੇ ਫੋਨ ਨੰਬਰ 'ਤੇ ਹੋਇਆ ਵੱਡਾ ਖ਼ੁਲਾਸਾ

PunjabKesari

PunjabKesari

PunjabKesari

PunjabKesari

ਇਹ ਵੀ ਪੜ੍ਹੋ :  ਪੰਜਾਬ 'ਚ ਸਹਿਮ ਦਾ ਮਾਹੌਲ! ਵਧ ਰਹੀਆਂ ਫਿਰੌਤੀ ਦੀਆਂ ਘਟਨਾਵਾਂ, ਪੈਸੇ ਨਾ ਦੇਣ 'ਤੇ ਹੋ ਰਹੇ ਕਤਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News