ਗੋਲੀ ਮਾਰ ਕੇ ਜ਼ਖ਼ਮੀ ਕਰਨ ਦੇ ਦੋਸ਼ੀਆਂ ’ਚੋਂ ਇਕ ਕਾਬੂ
Thursday, Jun 28, 2018 - 02:17 AM (IST)
ਮੁਕੇਰੀਆਂ, (ਨਾਗਲਾ)- ਪੁਲਸ ਨੇ ਨੌਜਵਾਨ ਨੂੰ ਘੇਰ ਕੇ ਗੋਲੀ ਮਾਰਨ ਦੇ ਦੋਸ਼ੀਆਂ ਵਿਚੋਂ ਇਕ ਸੁਰਿੰਦਰ ਸਿੰਘ ਉਰਫ਼ ਭੱਟੀ ਪੁੱਤਰ ਕੁਲਦੀਪ ਸਿੰਘ ਵਾਸੀ ਬਾਦਲ ਮਾਰਕੀਟ ਮੁਕੇਰੀਆਂ ਨੂੰ ਫੱਤੋਵਾਲ ਵਿਖੇ ਨਾਕਾਬੰਦੀ ਦੌਰਾਨ ਗ੍ਰਿਫ਼ਤਾਰ ਗਿਆ।
ਦੋਸ਼ੀ ਸੁਰਿੰਦਰ ਸਿੰਘ ਨੇ 17 ਜੂਨ ਨੂੰ ਸਰਬਜੀਤ ਸਿੰਘ ਉਰਫ਼ ਕਾਲੀ ਪੁੱਤਰ ਦਲਜੀਤ ਸਿੰਘ ਵਾਸੀ ਬਿਸ਼ਨਪੁਰ, ਥਾਣਾ ਮੁਕੇਰੀਆਂ ਨਾਲ ਰਲ ਕੇ ਅਮਨਦੀਪ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਅਟੱਲਗਡ਼੍ਹ ਉੱਤੇ ਉਦੋਂ ਗੋਲੀ ਚਲਾਈ ਸੀ, ਜਦੋਂ ਉਹ ਆਪਣੀ ਕਾਰ ਨੰ. ਪੀ ਬੀ 10 ਏ ਸੀ-0802 ’ਤੇ ਪਿੰਡ ਅਟੱਲਗਡ਼੍ਹ ਤੋਂ ਮੁਕੇਰੀਆਂ ਆ ਰਿਹਾ ਸੀ। ਸਰਬਜੀਤ ਸਿੰਘ ਉਰਫ਼ ਕਾਲੀ ਨੇ ਰਸਤੇ ’ਚ ਕਾਰ ਅੱਗੇ ਮੋਟਰਸਾਈਕਲ ਲਾ ਕੇ ਉਸ ਨੂੰ ਰੋਕਣ ਉਪਰੰਤ ਰਿਵਾਲਵਰ ਨਾਲ ਅਮਨਦੀਪ ਸਿੰਘ ’ਤੇ ਗੋਲੀ ਚਲਾਈ ਸੀ, ਜਿਸ ਨਾਲ ਉਹ ਜ਼ਖ਼ਮੀ ਹੋ ਗਿਆ ਸੀ। ਪੁਲਸ ਨੇ ਅਮਨਦੀਪ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਆਈ. ਪੀ. ਸੀ. ਦੀ ਧਾਰਾ 307, 341, 34 ਅਤੇ ਅਸਲਾ ਐਕਟ 25-54-59 ਅਧੀਨ ਮਾਮਲਾ ਦਰਜ ਕੀਤਾ ਸੀ। ਪੁਲਸ ਨੇ ਕਾਬੂ ਦੋੋਸ਼ੀ ਸੁਰਿੰਦਰ ਸਿੰਘ ਪਾਸੋਂ ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ ਅਤੇ ਦੋਸ਼ੀ ਤੋਂ ਪੁੱਛÎਗਿੱਛ ਕੀਤੀ ਜਾ ਰਹੀ ਹੈ।
