ਜਲੰਧਰ: ਪੁਲਸ ਲਾਈਨ ''ਚ ਵੱਡੀ ਵਾਰਦਾਤ, ਗੋਲੀ ਲੱਗਣ ਨਾਲ ASI ਦੀ ਮੌਤ

Sunday, Oct 11, 2020 - 06:56 PM (IST)

ਜਲੰਧਰ: ਪੁਲਸ ਲਾਈਨ ''ਚ ਵੱਡੀ ਵਾਰਦਾਤ, ਗੋਲੀ ਲੱਗਣ ਨਾਲ ASI ਦੀ ਮੌਤ

ਜਲੰਧਰ (ਵਰੁਣ)— ਇਥੋਂ ਦੀ ਪੁਲਸ ਲਾਈਨ 'ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਗੋਲੀ ਚੱਲਣ ਨਾਲ ਇਕ ਪੁਲਸ ਮੁਲਾਜ਼ਮ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਪੀ. ਓ. ਸਟਾਫ਼ 'ਚ ਤਾਇਨਾਤ ਏ. ਐੱਸ. ਆਈ. ਹੀਰਾ ਲਾਲ ਐਤਵਾਰ ਸਵੇਰੇ ਆਪਣੀ ਸਰਵਿਸ ਰਿਵਾਲਵਰ ਨੂੰ ਸਾਫ਼ ਕਰ ਰਹੇ ਸਨ ਕਿ ਅਚਾਨਕ ਉਨ੍ਹਾਂ ਤੋਂ ਗੋਲੀ ਚੱਲ ਗਈ, ਜੋ ਕਿ ਹੀਰਾ ਲਾਲ ਨੂੰ ਜਾ ਲੱਗੀ। ਇਸ ਦੌਰਾਨ ਮੌਕੇ 'ਤੇ ਹੀ ਹੀਰਾ ਲਾਲ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: ਮੰਗਲੀਕ ਹੋਣ 'ਤੇ ਸਹੁਰਿਆਂ ਤੋਂ ਮਿਲੇ ਅਜਿਹੇ ਤਾਅਨੇ ਕਿ ਮਜਬੂਰ ਹੋ ਕੁੜੀ ਨੇ ਚੁੱਕਿਆ ਹੈਰਾਨ ਕਰਦਾ ਕਦਮ

ਹੀਰਾ ਲਾਲ ਪੁਲਸ ਲਾਈਨ 'ਚ ਸਰਕਾਰੀ ਕੁਆਰਟਰ 'ਚ ਰਹਿੰਦੇ ਸਨ। ਸੂਚਨਾ ਪਾ ਕੇ ਮੌਕੇ 'ਤੇ ਥਾਣਾ ਨਵੀਂ ਬਾਰਾਦਰੀ ਦੇ ਏ. ਸੀ. ਪੀ.ਬਲਵਿੰਦਰ ਇਕਬਾਲ ਸਿੰਘ ਕਾਹਲੋਂ ਪੁਲਸ ਪਾਰਟੀ ਦੇ ਨਾਲ ਪਹੁੰਚੇ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ 'ਚ ਭੇਜ ਦਿੱਤਾ ਹੈ। ਪੁਲਸ ਦਾ ਮੰਨਣਾ ਹੈ ਕਿ ਇਹ ਮਹਿਜ਼ ਇਕ ਹਾਦਸਾ ਸੀ।

ਇਹ ਵੀ ਪੜ੍ਹੋ: ਫਗਵਾੜਾ: ਜੀਜੇ ਨੇ ਸਹੁਰੇ ਘਰ ਆ ਕੇ ਸਾਲੀ ਦਾ ਕੀਤਾ ਕਤਲ, ਪਿੱਛੋਂ ਖ਼ੁਦ ਨੂੰ ਵੀ ਇੰਝ ਲਾਇਆ ਮੌਤ ਦੇ ਗਲੇ


author

shivani attri

Content Editor

Related News