ਗੋਲੀ ਮਾਰ ਕੇ ਨਿਤਿਨ ਨੂੰ ਮੌਤ ਦੇ ਘਾਟ ਉਤਾਰਣ ਵਾਲਾ ਮੁਲਜ਼ਮ ਆਕਾਸ਼ਦੀਪ ਗ੍ਰਿਫ਼ਤਾਰ

07/16/2020 5:22:57 PM

ਜਲੰਧਰ (ਸ਼ੋਰੀ)— ਨਕੋਦਰ ਰੋਡ ਦਿਓਲ ਨਗਰ 'ਚ ਕੋਠੀ 'ਚ ਨਿਤਿਨ ਅਰੋੜਾ ਉਰਫ ਡੋਲੂ ਪੁੱਤਰ ਭੋਲਾ ਨਾਥ ਵਾਸੀ ਅਸ਼ੋਕ ਨਗਰ ਨੂੰ ਗੋਲੀ ਮਾਰ ਕੇ ਉਸ ਦੀ ਹੱਤਿਆ ਕਰਨ ਵਾਲੇ ਆਕਾਸ਼ਦੀਪ ਸਿੰਘ ਉਰਫ ਆਕਾਸ਼ ਪੁੱਤਰ ਹਰਿੰਦਰ ਸਿੰਘ ਵਾਸੀ ਸ਼ਹੀਦ ਬਾਬੂ ਲਾਭ ਸਿੰਘ ਨਗਰ ਨੂੰ ਆਖਿਰਕਾਰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਉਸ ਕੋਲੋਂ ਵਾਰਦਾਤ 'ਚ ਵਰਤੇ ਗਏ ਪਿਸਤੌਲ ਅਤੇ ਇਕ ਹੋਰ ਪਿਸਤੌਲ ਸਮੇਤ 4 ਜ਼ਿੰਦਾ ਕਾਰਤੂਸ ਅਤੇ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ।

ਇਹ ਵੀ ਪੜ੍ਹੋ: ਪ੍ਰੇਮਿਕਾ ਨਾਲ ਖਿੱਚੀਆਂ ਅਸ਼ਲੀਲ ਤਸਵੀਰਾਂ ਵਾਇਰਲ ਕਰਨ ''ਤੇ ਪ੍ਰੇਮੀ ਨੂੰ ਭੁਗਤਣਾ ਪਿਆ ਖ਼ੌਫ਼ਨਾਕ ਅੰਜਾਮ

ਜਾਣਕਾਰੀ ਮੁਤਾਬਕ ਪਿਛਲੇ ਦਿਨੀਂ ਨਿਤਿਨ ਨੂੰ ਸਾਹਿਲ ਦੀ ਕੋਠੀ 'ਚ ਰਜਤ ਦੇ ਕਹਿਣ 'ਤੇ ਆਕਾਸ਼ਦੀਪ ਨੇ ਗੋਲੀ ਮਾਰ ਦਿੱਤੀ ਸੀ। ਨਿਤਿਨ ਦੀ ਇਲਾਜ ਦੌਰਾਨ ਲੁਧਿਆਣਾ ਦੇ ਡੀ. ਐੱਮ. ਸੀ. ਹਸਪਤਾਲ 'ਚ ਮੌਤ ਹੋ ਗਈ ਸੀ।ਇਸ ਕੇਸ 'ਚ ਰਜਤ ਨੂੰ ਪਹਿਲਾਂ ਹੀ ਪੁਲਸ ਗ੍ਰਿਫ਼ਤਾਰ ਕਰ ਚੁੱਕੀ ਹੈ ਅਤੇ ਸਾਹਿਲ ਨੂੰ ਹਾਲ ਹੀ 'ਚ ਗ੍ਰਿਫ਼ਤਾਰ ਕਰਨ ਦੇ ਨਾਲ ਪਤਾ ਲੱਗਿਆ ਕਿ ਗੈਂਗਸਟਰ ਦਲਬੀਰ ਸਿੰਘ ਬੀਰਾ ਜੋ ਕਿ ਇਸ ਗੈਂਗ ਨੂੰ ਚਲਾਉਂਦਾ ਹੈ, ਉਸ ਦੀ ਸ਼ਹਿ 'ਤੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਕਿਉਂਕਿ ਉਨ੍ਹਾਂ ਨੂੰ ਲੱਗ ਰਿਹਾ ਸੀ ਕਿ ਉਹ ਉਨ੍ਹਾਂ ਦੇ ਵਿਰੋਧੀ ਗਰੁੱਪ ਨਾਲ ਮਿਲ ਕੇ ਉਨ੍ਹਾਂ ਦੀਆਂ ਜਾਣਕਾਰੀਆਂ ਲੀਕ ਕਰ ਰਿਹਾ ਹੈ।
ਇਹ ਵੀ ਪੜ੍ਹੋ: ਜਲੰਧਰ: ਨੌਜਵਾਨ ਦਾ ਜਨਮਦਿਨ ਮਨਾਉਂਦੇ ਸਮਾਜਿਕ ਦੂਰੀ ਭੁੱਲੇ ASI, ਤਸਵੀਰਾਂ ਵਾਇਰਲ ਹੋਣ 'ਤੇ ਡਿੱਗੀ ਗਾਜ

ਮਹਾਨਗਰ 'ਚ ਗੈਂਗਸਟਰਾਂ ਦੀ ਬਦਮਾਸ਼ੀ ਨਹੀਂ ਚੱਲੇਗੀ : ਭੁੱਲਰ
ਉਥੇ ਹੀ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦਾ ਕਹਿਣਾ ਹੈ ਕਿ ਉਹ ਮਹਾਨਗਰ 'ਚ ਬਦਮਾਸ਼ੀ ਨਹੀਂ ਹੋਣ ਦੇਣਗੇ ਅਤੇ ਕਿਸੇ ਕੀਮਤ 'ਤੇ ਗੈਂਗਸਟਰਾਂ ਨੂੰ ਸਿਰ ਨਹੀਂ ਉਠਾਉਣ ਦਿੱਤਾ ਜਾਵੇਗਾ। ਪੁਲਸ ਲਿਸਟ ਤਿਆਰ ਕਰ ਰਹੀ ਹੈ ਤਾਂ ਕਿ ਉਸ ਕੋਲ ਪੂਰੀ ਜਾਣਕਾਰੀ ਹੋਵੇ ਕਿ ਕਿੰਨੇ ਅਪਰਾਧਿਕ ਕਿਸਮ ਦੇ ਲੋਕ ਸਰਗਰਮ ਹੋ ਕੇ ਮਹਾਨਗਰ 'ਚ ਕ੍ਰਾਈਮ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਹਨ।
ਇਹ ਵੀ ਪੜ੍ਹੋ: ਫਰੈਂਕੋ ਮੁਲੱਕਲ ਦੀ ਕੋਰੋਨਾ ਪਾਜ਼ੇਟਿਵ ਰਿਪੋਰਟ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਉੱਠੇ ਸਵਾਲ


shivani attri

Content Editor

Related News