ਗੁਲਾਬ ਸਿੱਧੂ ਨੇ ਛੋਟੇ ਸਿੱਧੂ ਦੇ ਆਉਣ ਦੀ ਖੁਸ਼ੀ ''ਚ ਸਾਂਝੀ ਕੀਤੀ ਪੋਸਟ, ਲਿਖਿਆ- ਮੇਰੇ ਕੋਲ ਸ਼ਬਦ ਨੀ, ਮੈਂ ਅੱਜ ਕਿੰਨਾ ਖੁਸ਼ ਹਾਂ

Sunday, Mar 17, 2024 - 06:45 PM (IST)

ਗੁਲਾਬ ਸਿੱਧੂ ਨੇ ਛੋਟੇ ਸਿੱਧੂ ਦੇ ਆਉਣ ਦੀ ਖੁਸ਼ੀ ''ਚ ਸਾਂਝੀ ਕੀਤੀ ਪੋਸਟ, ਲਿਖਿਆ- ਮੇਰੇ ਕੋਲ ਸ਼ਬਦ ਨੀ, ਮੈਂ ਅੱਜ ਕਿੰਨਾ ਖੁਸ਼ ਹਾਂ

ਜਲੰਧਰ- ਪੰਜਾਬੀ ਗਾਇਕ ਮੂਸੇ ਵਾਲਾ ਦੇ ਪ੍ਰਸ਼ੰਸਕਾਂ ਲਈ ਅੱਜ ਇਕ ਬਹੁਤ ਵੱਡੀ ਖ਼ੁਸ਼ੀ ਵਾਲਾ ਦਿਨ ਹੈ। ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਘਰ ‘ਚ ਕਿਲਕਾਰੀਆਂ ਗੂੰਜੀਆਂ ਹਨ । ਸਿੱਧੂ ਮੂਸੇ ਵਾਲਾ ਅੱਜ ਛੋਟੇ ਪੈਰੀ ਵਾਪਸ ਪਰਤ ਆਇਆ ਹੈ। ਸਿੱਧੂ ਮੂਸੇ ਵਾਲਾ ਦੇ ਮਾਤਾ ਪਿਤਾ ਨੂੰ ਵਾਹਿਗੁਰੂ ਜੀ ਨੇ ਮੁੜ ਪੁੱਤਰ ਦੀ ਦਾਤ ਬਖਸ਼ੀ ਹੈ। ਸਿੱਧੂ ਮੂਸੇ ਵਾਲਾ ਦੇ ਘਰ ਛੋਟੇ ਵੀਰ ਦਾ ਜਨਮ ਹੋਇਆ ਹੈ। ਮਾਤਾ ਚਰਨ ਕੌਰ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਇਹ ਖ਼ੁਸ਼ਖ਼ਬਰੀ ਖੁਦ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ। 

ਇਹ ਖ਼ਬਰ ਸੁਣਦਿਆਂ ਹੀ ਸਿੱਧੇ ਦੇ ਚਾਹੁਣ ਵਾਲਿਆਂ ਲਈ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ। ਹਰ ਕੋਈ ਵਾਹਿਗੁਰੂ ਦਾ ਸ਼ੁਕਰ ਅਦਾ ਕਰ ਰਿਹਾ ਹੈ। ਇਸ ਵਿਚਕਾਰ ਸਿੱਧੂ ਮੂਸੇ ਵਾਲਾ ਦੇ ਕੱਟੜ ਫੈਨ ਅਤੇ ਪੰਜਾਬੀ ਗਾਇਕ ਗੁਲਾਬ ਸਿੱਧੂ ਨੇ ਵੀ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰਕੇ ਖ਼ੁਸ਼ੀ ਪ੍ਰਗਟ ਕੀਤੀ ਹੈ। ਗੁਲਾਬ ਸਿੱਧੂ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ- ''ਜਿਹੜੇ ਪੈਰੀ ਗਿਆ ਸੀ ਬਾਈ ਤੂੰ ਓਹੀ ਪੈਰੀ ਆ ਗਿਆ, ਮੇਰੇ ਕੋਲ ਸ਼ਬਦ ਨਹੀਂ ਹੈਗੇ ਬਿਆਨ ਕਰਨ ਨੂੰ ਕਿ ਮੈਂ ਅੱਜ ਕਿੰਨਾ ਖੁਸ਼ ਆਂ, ਵਾਹਿਗੁਰੂ ਮੇਹਰ ਕਰਨ।''

PunjabKesari

ਦੱਸ ਦੇਈਏ ਕਿ ਮੂਸੇ ਵਾਲਾ ਦੇ ਪਿਤਾ ਵਲੋਂ ਆਪਣੇ ਸੋਸ਼ਲ ਮੀਡੀਆ ਪੇਜ 'ਤੇ ਨਵਜੰਮੇ ਪੁੱਤਰ ਨਾਲ ਪੋਸਟ ਸ਼ਾਂਝੀ ਕਰਕੇ ਫੈਨਜ਼ ਨੂੰ ਖ਼ੁਸ਼ਖ਼ਬਰੀ ਦਿੱਤੀ ਗਈ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਤਸਵੀਰ ਸਾਂਝੀ ਕਰਕੇ ਲਿਖਿਆ ਹੈ ਕਿ ਸ਼ੁਭਦੀਪ ਨੂੰ ਚਾਹੁਣ ਵਾਲੀਆਂ ਲੱਖਾਂ-ਕਰੋੜਾਂ ਰੂਹਾਂ ਦੀਆਂ ਅਸੀਸਾਂ ਨਾਲ ਅਕਾਲ ਪੁਰਖ ਨੇ ਸਾਡੀ ਝੋਲੀ 'ਚ ਸ਼ੁਭ ਦਾ ਛੋਟਾ ਭਰਾ ਪਾਇਆ ਹੈ।


author

Rakesh

Content Editor

Related News