ਗਾਂਜੇ ਸਮੇਤ ਪ੍ਰਵਾਸੀ ਗ੍ਰਿਫਤਾਰ
Sunday, Nov 19, 2017 - 02:33 AM (IST)

ਖਮਾਣੋਂ, (ਜਟਾਣਾ)- ਤਫੀਜੁਲ ਸ਼ੇਖ ਪੁੱਤਰ ਮੁਰਤਾਜ, ਆਬਾਦ ਵਾਸੀ ਝੂੰਗੀਆਂ ਨੇੜੇ ਗਊਸ਼ਾਲਾ ਪਿੰਡ ਮੰਡੇਰਾ ਥਾਣਾ ਖਮਾਣੋਂ ਨੂੰ ਸਬ-ਇੰਸਪੈਕਟਰ ਇੰਦਰਜੀਤ ਸਿੰਘ ਦੀ ਅਗਵਾਈ ਹੇਠ ਪੁਲਸ ਟੀਮ ਨੇ ਡੇਢ ਕਿਲੋ ਗਾਂਜੇ ਸਮੇਤ ਕਾਬੂ ਕੀਤਾ, ਜਿਸ ਨੂੰ ਮਾਮਲਾ ਦਰਜ ਕਰਕੇ ਜੇਲ ਭੇਜ ਦਿੱਤਾ ਗਿਆ ਹੈ। ਇਸ ਮੌਕੇ ਥਾਣੇਦਾਰ ਮੇਜਰ ਸਿੰਘ, ਫਕੀਰ ਸਿੰਘ, ਸੁਖਦੀਪ ਸਿੰਘ, ਹਰਜੀਤ ਸਿੰਘ (ਸਾਰੇ ਹੌਲਦਾਰ) ਤੇ ਮੁੱਖ ਮੁਨਸ਼ੀ ਰਣਜੀਤ ਸਿੰਘ ਵੀ ਹਾਜ਼ਰ ਸਨ।