5 ਦੋਸ਼ੀਆਂ ਨੂੰ ਉਮਰਕੈਦ ਤੇ ਜੁਰਮਾਨਾ

Sunday, Jul 22, 2018 - 02:47 AM (IST)

5 ਦੋਸ਼ੀਆਂ ਨੂੰ ਉਮਰਕੈਦ ਤੇ ਜੁਰਮਾਨਾ

ਅੰਮ੍ਰਿਤਸਰ,  (ਮਹਿੰਦਰ)-  ਪਸ਼ੂਆਂ ਨੂੰ ਚਾਰਾ ਚਰਾਉਣ ਦੇ ਇਕ ਹੀ ਮਾਮਲੇ ਨਾਲ ਜੁਡ਼ੇ ਲੋਕਾਂ ’ਚ ਚੱਲ ਰਹੀ ਰੰਜਿਸ਼ ਵਿਚ ਇਕ ਦੀ ਹੱਤਿਆ ਤੇ ਦੂਜੇ ਦੀ ਹੱਤਿਆ ਦੀ ਕੋਸ਼ਿਸ਼ ਕੀਤੇ ਜਾਣ ਦੇ ਇਕ ਮਾਮਲੇ ’ਚ ਸਥਾਨਕ ਜ਼ਿਲਾ ਅਤੇ ਸੈਸ਼ਨ ਜੱਜ ਕਰਮਜੀਤ ਸਿੰਘ ਦੀ ਅਦਾਲਤ ਨੇ ਕਾਕੂਦੀਨ, ਰਾਜੂਦੀਨ, ਮੁਰੀਦ ਅਲੀ, ਅੱਲੂਦੀਨ, ਸੈਮੂ ਉਰਫ ਸੈਮੂਦੀਨ ਨੂੰ ਉਮਰਕੈਦ ਅਤੇ ਵੱਖ-ਵੱਖ ਜੁਰਮਾਂ ’ਚ ਹਰੇਕ ਦੋਸ਼ੀ ਨੂੰ 24-24 ਹਜ਼ਾਰ ਰੁਪਏ ਜੁਰਮਾਨਾ ਕੀਤੇ ਜਾਣ ਦੀ ਸਜ਼ਾ ਸੁਣਾਈ ਹੈ,  ਜਦੋਂ ਕਿ ਇਸ ਮਾਮਲੇ ਵਿਚ ਅਦਾਲਤ ਨੇ ਘੀਆ ਨਾਮਕ ਇਕ ਔਰਤ ਦੇ ਨਾਲ-ਨਾਲ ਝੁੰਮਾ ਤੇ ਮਾਊਂ ਨੂੰ ਨਿਰਦੋਸ਼ ਮੰਨਦਿਅਾਂ ਬਰੀ ਕਰ ਦਿੱਤਾ ਹੈ।
ਕੀ ਸੀ ਮਾਮਲਾ : ਥਾਣਾ ਬਿਆਸ ’ਚ 3-8-2016 ਨੂੰ ਭਾਦੰਸ ਦੀ ਧਾਰਾ 302/307/201/148/149 ਤਹਿਤ ਦਰਜ ਮੁਕੱਦਮਾ ਨੰਬਰ 111/2016 ਅਨੁਸਾਰ ਸੰਮੂਦੀਨ ਪੁੱਤਰ ਹਾਜੀ ਸੈਨ ਦੀ ਹੱਤਿਆ ਤੇ ਉਸ ਦੇ ਭਰਾ ਰਾਂਝਾ ਦੀ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ ਵਿਚ ਪੁਲਸ ਨੇ ਡੇਰਾ ਧਿਆਨਪੁਰ ਵਾਸੀ ਮਿੱਦਾ ਪੁੱਤਰ ਸੈਫਦੀਨ, ਉਸ ਦੇ ਭਰਾ ਅੱਲੂਦੀਨ, ਰਾਜੂ,  ਕਾਕੂਦੀਨ, ਸੈਮੂਦੀਨ, ਮਿੱਦੇ ਦੀ ਭੈਣ ਘੀਆ ਤੇ ਉਨ੍ਹਾਂ ਦੇ 2-3 ਹੋਰ ਸਾਥੀਆਂ ਨੂੰ ਦੋਸ਼ੀਆਂ ਦੇ ਤੌਰ ’ਤੇ ਨਾਮਜ਼ਦ ਕੀਤਾ ਸੀ। ਜ਼ਖਮੀ ਹਾਲਤ ਵਿਚ ਰਾਂਝਾ ਨੇ ਆਪਣੀ ਸ਼ਿਕਾਇਤ ’ਚ ਬਿਆਨ ਦਰਜ ਕਰਵਾਏ ਸਨ ਕਿ ਉਹ ਡੇਰਾ ਧਿਆਨਪੁਰ  ਦੇ ਨੇਡ਼ੇ ਡਰੇਨ ਕੋਲ ਰਹਿੰਦੇ ਹਨ ਅਤੇ ਪਸ਼ੁੂਆਂ ਨੂੰ ਚਰਾ ਕੇ ਦੁੱਧ ਵੇਚਣ ਦਾ ਕੰਮ ਕਰਦੇ ਹਨ।
ਉਸ ਨੇ ਦੱਸਿਆ ਕਿ 3-8-2016 ਨੂੰ ਸਵੇਰੇ ਕਰੀਬ 11 ਵਜੇ ਉਹ ਖੁਦ ਅਤੇ ਉਸ ਦਾ ਭਰਾ ਸੈਮੂਦੀਨ ਪਿੰਡ ਰਈਆ ਖੁਰਦ-ਡੱਬਗਡ਼੍ਹ ਰੇਲਵੇ ਲਾਈਨਾਂ ਦੇ ਨਾਲ ਖੇਤਾਂ ਵਿਚ ਆਪਣੇ ਪਸ਼ੁੂਆਂ ਨੂੰ ਚਰਾ ਰਹੇ ਸਨ ਕਿ ਤੇਜ਼ਧਾਰ ਹਥਿਆਰਾਂ ਅਤੇ ਡਾਂਗਾਂ
ਨਾਲ ਲੈਸ ਇਹ ਦੋਸ਼ੀ 3-4 ਮੋਟਰਸਾਈਕਲਾਂ ’ਤੇ ਆਏ ਅਤੇ ਆਉਂਦੇ ਹੀ ਇਨ੍ਹਾਂ ’ਚੋਂ ਘੀਆ ਨੇ ਲਲਕਾਰਦਿਅਾਂ ਕਿਹਾ ਕਿ
ਉਨ੍ਹਾਂ ਦੇ ਸਾਹਮਣੇ ਹੀ ਪਸ਼ੂੁਆਂ ਨੂੰ ਚਰਾਉਣ ਅਤੇ ਉਸ ’ਤੇ ਗਲਤ ਕੁਮੈਂਟ ਕਰਨ ਦਾ
ਅੱਜ ਇਨ੍ਹਾਂ ਨੂੰ ਸਬਕ ਸਿਖਾ ਦਿਓ, ਜਿਸ ’ਤੇ ਦੇਖਦੇ ਹੀ ਦੇਖਦੇ ਇਨ੍ਹਾਂ ਲੋਕਾਂ ਨੇ ਉਸ ਦੇ ਭਰਾ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਨੂੰ ਬੁਰੀ ਤਰ੍ਹਾਂ
ਜ਼ਖਮੀ ਕਰ ਦਿੱਤਾ।  ਉਸ ਦੇ ਬਚਾਅ
ਵਿਚ ਜਦੋਂ ਉਹ ਅੱਗੇ ਆਇਆ ਤਾਂ ਉਨ੍ਹਾਂ ਨੇ ਉਸ ਨੂੰ ਵੀ ਗੰਭੀਰ ਰੂਪ ’ਚ ਜ਼ਖਮੀ ਕਰ ਦਿੱਤਾ। ਉਸ ਵੱਲੋਂ ਰੌਲਾ ਪਾਉਣ ’ਤੇ ਸਾਰੇ ਹਮਲਾਵਰ ਉਥੋਂ ਭੱਜ ਗਏ, ਜਿਸ ਤੋਂ ਬਾਅਦ ਉਸ ਦੇ ਭਰਾ ਸੈਮੂਦੀਨ ਦੀ ਜੰਡਿਆਲਾ
ਗੁਰੂ ਸਥਿਤ ਨਿੱਜੀ ਹਸਪਤਾਲ ਵਿਚ ਮੌਤ ਹੋ ਗਈ ਸੀ।


Related News