ਜੀ. ਟੀ. ਰੋਡ ''ਤੇ ''ਘੋੜਾ'' ਭੱਜਿਆ ਅੰਨ੍ਹੇਵਾਹ, ਫੁੱਲੇ ਲੋਕਾਂ ਦੇ ਸਾਹ (ਵੀਡੀਓ)

09/14/2018 12:52:38 PM

ਲੁਧਿਆਣਾ : ਸਾਹਨੇਵਾਲ ਦੇ ਜੀ. ਟੀ. ਰੋਡ 'ਤੇ ਲੋਹੇ ਦੇ ਭਾਰੀ ਬੰਡਲ ਲੱਦਿਆ ਇਕ ਘੋੜਾ ਬਿਨਾਂ ਮਾਲਕ ਦੇ ਅੰਨ੍ਹੇਵਾਹ ਭੱਜਦਾ ਜਾ ਰਿਹਾ ਸੀ, ਜਿਸ ਨੂੰ ਦੇਖ ਲੋਕਾਂ ਦੇ ਸਾਹ ਫੁੱਲ ਗਏ ਪਰ ਅਖੀਰ 'ਚ ਕਿਸੇ ਨਾ ਕਿਸੇ ਤਰ੍ਹਾਂ ਇਸ ਭੱਜਦੇ ਹੋਏ ਘੋੜੇ 'ਤੇ ਕਾਬੂ ਪਾ ਲਿਆ ਗਿਆ। ਵੀਡੀਓ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਇਕ ਘੋੜਾ-ਰੇਹੜਾ, ਜਿਸ 'ਤੇ ਭਾਰੀ ਲੋਹੇ ਦੇ ਬੰਡਲ ਲੱਦੇ ਹੋਏ ਹਨ, ਉਸ ਨੂੰ ਲੈ ਕੇ ਬਿਨਾਂ ਆਪਣੇ ਮਾਲਕ ਤੋਂ ਘੋੜਾ ਸੜਕ 'ਤੇ ਭੱਜਦਾ ਜਾ ਰਿਹਾ ਹੈ। ਘੋੜੇ ਦੇ ਪਿੱਛੇ-ਪਿੱਛੇ ਆਟੋ 'ਚ ਲਟਕਦਾ ਹੋਇਆ ਉਸ ਦਾ ਮਾਲਕ ਵੀ ਆਉਂਦਾ ਹੈ। ਘੋੜੇ ਦੀ ਰਫਤਾਰ ਦੇਖ ਕੇ ਘੋੜਾ ਮਾਲਕ ਦੇ ਨਾਲ-ਨਾਲ ਲੋਕਾਂ ਦੇ ਵੀ ਪਸੀਨੇ ਛੁੱਟ ਗਏ। ਇਹ ਘੋੜਾ ਸੜਕ 'ਤੇ ਇੰਝ ਹੀ ਕਰੀਬ ਅੱਧਾ ਘੰਟਾ ਦੌੜਦਾ ਰਿਹਾ, ਜਿਸ 'ਤੇ ਅਖੀਰ 'ਚ ਬੜੀ ਮੁਸ਼ਕਲ ਨਾਲ ਕਾਬੂ ਪਾਇਆ ਗਿਆ ਪਰ ਚੰਗੀ ਗੱਲ ਇਹ ਰਹੀ ਕਿ ਇਸ ਹਾਦਸੇ ਦੌਰਾਨ ਕਿਸੇ ਤਰ੍ਹਾਂ ਦੀ ਕੋਈ ਘਟਨਾ ਨਹੀਂ ਵਾਪਰੀ, ਨਹੀਂ ਤਾਂ ਕੁਝ ਵੀ ਹੋ ਸਕਦਾ ਸੀ। 
 


Related News