GST ਮੁਆਵਜ਼ਾ ਗ੍ਰਾਂਟ 2022 ਤੋਂ ਬੰਦ ਹੋਣ ਨਾਲ ਪੰਜਾਬ ਨੂੰ ਪਵੇਗਾ ਵੱਡਾ ਵਿੱਤੀ ਘਾਟਾ: ਨਵਜੋਤ ਸਿੱਧੂ

Thursday, Dec 30, 2021 - 04:59 PM (IST)

ਸਿਨੌਰ : ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸੂਬੇ ਦੀ ਵਿੱਤੀ ਹਾਲਤ ਦੀ ਹਕੀਕਤ ਅਤੇ ਕੇਂਦਰ ਸਰਕਾਰ ਦੇ ਪਾਖੰਡ ਤੋਂ ਸੂਬੇ ਨੂੰ ਚੇਤੰਨ ਹੋਣ ਲਈ ਆਖਦਿਆਂ ਸੂਬੇ ਦੇ ਅਰਥਚਾਰੇ ਦੇ ਕੌੜੇ ਸੱਚ ਦਾ ਖ਼ੁਲਾਸਾ ਕੀਤਾ। ਇਹ ਖ਼ੁਲਾਸਾ ਕਰਦਿਆਂ ਉਨ੍ਹਾਂ ਦੱਸਿਆ ਕਿ ਟੈਕਸ ਉਗਰਾਹੀ ਅਤੇ ਕੇਂਦਰ ਸਰਕਾਰ ਦੀਆਂ ਸਕੀਮਾਂ ਦੀ ਗ੍ਰਾਂਟ ਤੋਂ ਹੋਣ ਵਾਲੀ ਆਮਦਨ 75,000 ਕਰੋੜ ਹੈ। ਹਾਲਾਂਕਿ ਸੂਬੇ ਵੱਲੋਂ ਤਨਖ਼ਾਹਾਂ, ਪੈਨਸ਼ਨਾਂ, ਪਿਛਲੇ ਕਰਜ਼ਿਆਂ ’ਤੇ ਵਿਆਜ਼ ਦਾ ਖ਼ਰਚਾ ਅਤੇ ਕਰਜ਼ੇ ਦੀ ਮੂਲ ਰਕਮ ਦੀ ਮੁੜ ਅਦਾਇਗੀ 100,000 ਕਰੋੜ ਰੁਪਏ ਬਣਦੀ ਹੈ, ਜੋ ਰਾਜ ਦਾ ਇੱਕ ਬੱਝਵਾਂ ਖ਼ਰਚ ਹੈ। ਇਸ ਕਾਰਨ ਸੂਬਾ ਲਗਾਤਾਰ ਕਰਜ਼ੇ ਵਿੱਚ ਡੁੱਬਿਆ ਹੋਇਆ ਹੈ। ਇਸ ਤੋਂ ਇਲਾਵਾ ਕੇਂਦਰ ਸਰਕਾਰ ਜਲਦੀ ਹੀ ਜੂਨ 2022 ਵਿੱਚ ਜੀ.ਐੱਸ.ਟੀ. ਮੁਆਵਜ਼ਾ ਗ੍ਰਾਂਟ ਨੂੰ ਬੰਦ ਕਰਨ ਜਾ ਰਹੀ ਹੈ, ਜੋ ਕਿ ਰਾਜ ਦੇ ਵਿੱਤੀ ਘਾਟੇ ਵਿੱਚ ਸਾਲਾਨਾ 18,000 ਕਰੋੜ ਰੁਪਏ ਦੇ ਵਾਧੇ ਦਾ ਕਾਰਨ ਬਣ ਸਕਦੀ ਹੈ। ਵੈਟ ’ਤੇ 9000 ਕਰੋੜ ਅਤੇ ਬਿਜਲੀ ਸਬਸਿਡੀ ’ਤੇ 5000 ਕਰੋੜ ਰੁਪਏ ਦੇ ਵਾਧੂ ਨੁਕਸਾਨ ਦੇ ਨਾਲ ਸੂਬੇ ਨੂੰ ਕੇਂਦਰ ਦੇ ਰਹਿਮੋ-ਕਰਮ ’ਤੇ ਛੱਡ ਦਿੱਤਾ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਸੂਬੇ ਨੂੰ ਜੀ.ਐੱਸ.ਟੀ ਮੁਆਵਜ਼ਾ ਗ੍ਰਾਂਟ ਜੂਨ 2022 ਤੋਂ ਬਾਅਦ ਵੀ ਹੋਰ 5 ਸਾਲਾਂ ਲਈ ਮਿਲਦੀ ਰਹਿਣੀ ਚਾਹੀਦੀ ਹੈ, ਜੋ ਕਿ ਕੇਂਦਰ ਸਰਕਾਰ ਵੱਲੋਂ ਜੀ.ਐੱਸ.ਟੀ ਨੂੰ ਗ਼ਲਤ ਤਰੀਕੇ ਨਾਲ ਲਾਗੂ ਕਰਨ ਕਾਰਨ ਲੋਕਾਂ ਦਾ ਅਧਿਕਾਰ ਹੈ।

ਇਹ ਵੀ ਪੜ੍ਹੋ : ਆਸ਼ਾ ਵਰਕਰਾਂ ਤੇ ਮਿਡ-ਡੇਅ-ਮੀਲ ਵਰਕਰਾਂ ਲਈ ਮੁੱਖ ਮੰਤਰੀ ਚੰਨੀ ਨੇ ਕੀਤੇ ਵੱਡੇ ਐਲਾਨ

ਨਵਜੋਤ ਸਿੱਧੂ ਨੇ ਕਿਹਾ ਕਿ ਇਸ ਪੜਾਅ ’ਤੇ ਇਹ ਨੋਟ ਕਰਨਾ ਲਾਜ਼ਮੀ ਹੈ ਕਿ ਪੰਜਾਬ ਰਾਜ ਵਿੱਚ ਕੋਈ ਕਾਰਜਸ਼ੀਲ ਗ੍ਰਾਮ ਪੰਚਾਇਤ ਪ੍ਰਣਾਲੀ ਨਹੀਂ ਹੈ। ਚੁਣੇ ਗਏ ਸਰਪੰਚਾਂ, ਪੰਚਾਂ, ਕਾਉਂਸਲਰਾਂ ਅਤੇ ਕਾਰਪੋਰੇਟਰਾਂ ਕੋਲ ਲੋਕਾਂ ਦੀ ਸ਼ਕਤੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਵਰਤਣ ਦੀ ਆਜ਼ਾਦੀ ਅਤੇ ਅਧਿਕਾਰ ਨਹੀਂ ਹੈ। ਇਸ ਤੋਂ ਇਲਾਵਾ ਪੰਚਾਇਤ ਸਕੱਤਰ ਦੇ ਲਗਾਤਾਰ ਰੁਝੇਵਿਆਂ ਕਾਰਨ ਸਰਪੰਚਾਂ ਕੋਲ 170 ਸੰਵਿਧਾਨਕ ਫ਼ਰਜ ਨਿਭਾਉਣ ਦਾ ਕੋਈ ਅਧਿਕਾਰ ਨਹੀਂ ਹੈ। ਨਾ ਤਾਂ ਉਹ ਟੈਕਸਾਂ ਦੀ ਉਗਰਾਹੀ ਅਤੇ ਸਥਾਨਕ ਸਵੈ-ਸ਼ਾਸਨ ਦੇ ਸ਼ਕਤੀਕਰਨ ਲਈ 12 ਗਤੀਵਿਧੀਆਂ ਕਰ ਸਕਦੇ ਹਨ ਅਤੇ ਨਾ ਹੀ ਸਰਕਾਰੀ ਫੰਡਾਂ ਦੀ ਵੰਡ ਕਰ ਸਕਦੇ ਹਨ, ਕਿਉਂਕਿ ਉਨ੍ਹਾਂ ਨੂੰ ਹਰ ਕਦਮ ਉੱਤੇ ਪੰਚਾਇਤ ਸਕੱਤਰਾਂ ਦੇ ਦਸਤਖ਼ਤ ਚਾਹੀਦੇ ਹੁੰਦੇ ਹਨ। ਹਰੇਕ ਕਾਰਵਾਈ ਲਈ ਪੰਚਾਇਤ ਸਕੱਤਰ ਤੋਂ ਅਥਾਰਟੀ ਦੀ ਲੋੜ ਹੁੰਦੀ ਹੈ, ਜਿਸ ਕਾਰਨ ਇਹ ਪ੍ਰਕਿਰਿਆ ਲੋਕ ਕੇਂਦਰਿਤ ਹੋਣ ਦੀ ਬਜਾਏ ਅਫ਼ਸਰਸ਼ਾਹੀ ਕੇਂਦਰਿਤ ਹੈ।

ਇਹ ਵੀ ਪੜ੍ਹੋ: ਅਨੁਸੂੁਚਿਤ ਜਾਤੀ ਦੇ ਸੀ. ਐੱਮ. ’ਤੇ ਭਾਜਪਾ ਦਾ ਯੂ-ਟਰਨ, ਅਸ਼ਵਨੀ ਸ਼ਰਮਾ ਨੇ ਦਿੱਤਾ ਵੱਡਾ ਬਿਆਨ

ਨਵਜੋਤ ਸਿੱਧੂ ਨੇ ਮੰਗ ਕੀਤੀ ਕਿ ਪੰਚਾਇਤ ਪੱਧਰ ’ਤੇ ਅਜਿਹੀ ਮਨਜ਼ੂਰੀ ਪ੍ਰਣਾਲੀ ਦਾ ਆਡਿਟ ਕੀਤਾ ਜਾਣਾ ਚਾਹੀਦਾ ਹੈ ਅਤੇ ਪੰਜਾਬ ਦੇ ਸਾਰੇ ਪਿੰਡਾਂ ਵਿੱਚ ਲੋਕਤੰਤਰੀ ਵਿਧੀ ਅਪਣਾਈ ਜਾਣੀ ਚਾਹੀਦੀ ਹੈ ਅਤੇ ਸੱਤਾ ਦਾ ਵਿਕੇਂਦਰੀਕਰਨ ਕੀਤਾ ਜਾਣਾ ਚਾਹੀਦਾ ਹੈ। ਆਪਣੇ ‘ਪੰਜਾਬ ਮਾਡਲ’ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਇਸ ਮਾਡਲ ਰਾਹੀਂ ਲੋਕਾਂ ਦੀ ਤਾਕਤ ਲੋਕਾਂ ਤੱਕ ਵਾਪਸ ਪਹੁੰਚਾਉਣਗੇ, ਜਿਸਦੇ ਉਹ ਅਸਲ ਹੱਕਦਾਰ ਹਨ। ਇਹ ਮਾਡਲ ਸੂਬੇ ਦੇ ਕਰਜ਼ੇ ਨੂੰ ਘਟਾਉਣ ਲਈ ਅਤੇ ਇਸਨੂੰ ਦੁਬਾਰਾ ਇੱਕ ਖੁਸ਼ਹਾਲ ਪ੍ਰਦੇਸ਼ ਬਣਾਉਣ ਲਈ ਕੰਮ ਕਰੇਗਾ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Anuradha

Content Editor

Related News