ਫੇਰੇ ਲੈਣ ਤੋਂ ਪਹਿਲਾਂ ਲਾੜੇ ਨੇ ਨਿਭਾਇਆ ਫਰਜ਼, ਪਾਈ ਵੋਟ

Sunday, May 19, 2019 - 06:46 PM (IST)

ਫੇਰੇ ਲੈਣ ਤੋਂ ਪਹਿਲਾਂ ਲਾੜੇ ਨੇ ਨਿਭਾਇਆ ਫਰਜ਼, ਪਾਈ ਵੋਟ

ਲੁਧਿਆਣਾ (ਵਿਜੇ) : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਐਤਵਾਰ ਨੂੰ ਜਿੱਥੇ ਦਿਵਿਆਂਗਾਂ ਤੇ ਬਜ਼ੁਰਗਾਂ ਵਲੋਂ ਉਤਸ਼ਾਹ ਨਾਲ ਵੋਟਾਂ ਪਾਈਆਂ ਜਾ ਰਹੀਆਂ ਹਨ, ਉੱਥੇ ਹੀ ਪੰਜਾਬ ਦੀ ਨੌਜਵਾਨ ਪੀੜ੍ਹੀ ਵੀ ਪਿੱਛੇ ਨਹੀਂ ਹੈ। ਲੁਧਿਆਣਾ 'ਚ ਆਪਣੀ ਦੁਲਹਨ ਨੂੰ ਲਿਆਉਣ ਤੋਂ ਪਹਿਲਾਂ ਲਾੜੇ ਵਲੋਂ ਦੇਸ਼ ਪ੍ਰਤੀ ਆਪਣਾ ਫਰਜ਼ ਨਿਭਾਇਆ ਗਿਆ। ਜਾਣਕਾਰੀ ਮੁਤਾਬਕ ਅਰਜੁਨ ਨਾਂ ਦੇ ਨੌਜਵਾਨ ਦਾ ਅੱਜ ਵਿਆਹ ਹੈ ਅਤੇ ਫੇਰੇ ਲੈਣ ਤੋਂ ਪਹਿਲਾਂ ਉਸ ਨੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਅਰਜੁਨ ਨੇ ਕਿਹਾ ਕਿ ਵੋਟ ਪਾਉਣਾ ਹਰੇਕ ਨਾਗਰਿਕ ਦਾ ਹੱਕ ਹੈ ਅਤੇ ਇਸ ਨੂੰ ਵਿਅਰਥ ਨਹੀਂ ਜਾਣ ਦੇਣਾ ਚਾਹੀਦਾ। 


author

Babita

Content Editor

Related News