ਕਰਫਿਊ ਕਾਰਣ ਇਕ ਦਿਨ ਪਹਿਲਾਂ ਬਰਾਤ ਲੈ ਲਾੜੀ ਦੇ ਘਰ ਪੁੱਜਾ ਲਾੜਾ
Sunday, Mar 22, 2020 - 03:25 PM (IST)
ਫਿਰੋਜ਼ਪੁਰ (ਭੁੱਲਰ, ਖੁੱਲਰ) – ਕੋਰੋਨਾ ਵਾਇਰਸ ਦਾ ਕਹਿਰ ਹਰ ਪਾਸੇ ਦੇਖਣ ਨੂੰ ਮਿਲ ਰਿਹਾ ਹੈ, ਜਿਸ ਕਾਰਨ ਕਈ ਲੋਕ ਇਸ ਦੀ ਲਪੇਟ ’ਚ ਆ ਰਹੇ ਹਨ। ਇਸ ਵਾਇਰਸ ਤੋਂ ਬਚਣ ਦੇ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਜਨਤਾ ਕਰਫਿਊ ਲਾਉਣ ਦਾ ਐਲਾਨ ਕੀਤਾ ਗਿਆ ਹੈ। ਮੋਦੀ ਵਲੋਂ ਜਨਤਾ ਕਰਫਿਊ ਲਾਉਣ ਦਾ ਐਲਾਨ ਕਰਨ ਤੋਂ ਬਾਅਦ ਫਿਰੋਜ਼ਪੁਰ ਦੇ ਸਰਹੱਦੀ ਪਿੰਡ ’ਚ ਰਹਿਣ ਵਾਲਾ ਲਾੜਾ 22 ਮਾਰਚ ਨੂੰ ਬਰਾਤ ਲਿਜਾਣ ਦੀ ਥਾਂ ਜਨਤਾ ਕਰਫਿਊ ਨੂੰ ਦੇਖਦੇ ਹੋਏ 1 ਦਿਨ ਪਹਿਲਾਂ ਹੀ ਬਰਾਤ ਲੈ ਕੇ ਪਹੁੰਚ ਗਿਆ। ਮਿਲੀ ਜਾਣਕਾਰੀ ਅਨੁਸਾਰ ਉਕਤ ਲਾੜੇ ਦਾ ਵਿਆਹ 22 ਮਾਰਚ ਨੂੰ ਹੋਣਾ ਤੈਅ ਹੋਇਆ ਸੀ, ਜੋ ਫਿਰੋਜ਼ਪੁਰ ਦੇ ਪਿੰਡ ਭੱਖੜਾ ਦਾ ਰਹਿਣ ਵਾਲਾ ਹੈ। ਉਕਤ ਨੌਜਵਾਨ ਦੀ ਬਰਾਤ ਸੁਲਤਾਨ ਵਾਲਾ ਵਿਖੇ ਜਾਣੀ ਸੀ। ਕਰਫਿਊ ਦੇ ਐਲਾਨ ਤੋਂ ਬਾਅਦ ਉਹ ਇਕ ਦਿਨ ਪਹਿਲਾਂ ਬਾਰਾਤ ਲੈ ਕੇ ਲਾੜੀ ਦੇ ਘਰ ਪਹੁੰਚ ਗਿਆ ਅਤੇ ਲਾੜੀ ਦੇ ਪਰਿਵਾਰ ਵਾਲਿਆਂ ਨੇ ਵੀ ਵਿਆਹ ਦੀਆਂ ਰਸਮਾਂ ਕਰਨ ਤੋਂ ਬਾਅਦ ਲਾੜੀ ਨੂੰ ਲਾੜੇ ਨਾਲ ਤੋਰ ਦਿੱਤਾ। ਕੋਰੋਨਾ ਵਾਇਰਸ ਕਾਰਨ ਖਰਾਬ ਹੋ ਰਹੇ ਮਾਹੌਲ ਦੇ ਕਾਰਨ ਮੋਦੀ ਵਲੋਂ ਕਰਫਿਊ ਦਾ ਐਲਾਨ ਕਰ ਦਿੱਤਾ ਗਿਆ।
ਮੁਸਲਿਮ ਮੁੰਡੇ ਨੇ ਜਿੱਤਿਆ ਪੰਜਾਬੀਆਂ ਦਾ ਦਿਲ, ਦਸਤਾਰ ਬੰਨ੍ਹ ਕਰਵਾਇਆ ਵਿਆਹ (ਵੀਡੀਓ)
ਦੱਸ ਦੇਈਏ ਕਿ ਜ਼ਿੰਦਗੀ 'ਚ ਵਿਆਹ ਦਾ ਦਿਨ ਬਹੁਤ ਹੀ ਅਹਿਮ ਹੁੰਦਾ ਹੈ ਅਤੇ ਅੱਜ ਦੇ ਸਮੇਂ 'ਚ ਹਰ ਕੋਈ ਆਪਣੇ ਵਿਆਹ ਨੂੰ ਯਾਦਗਾਰ ਬਣਾਉਣ ਲਈ ਕੁਝ ਨਾ ਕੁਝ ਵੱਖਰਾ ਕਰ ਰਿਹਾ ਹੈ। ਇਸ ਵਿਆਹ ਤੋਂ ਪਹਿਲਾਂ ਬਹੁਤ ਸਾਰੇ ਅਜਿਹੇ ਵਿਆਹ ਵੀ ਹੋਏ ਹਨ, ਜਿਨ੍ਹਾਂ ਨੇ ਇਕ ਮਿਸਾਲ ਕਾਇਮ ਕਰਕੇ ਰੱਖੀ ਹੋਈ ਹੈ। ਇਕ ਪਾਸੇ ਜਿੱਥੇ ਕਈ ਆਪਣੇ ਵਿਆਹ ਨੂੰ ਯਾਦਗਾਰ ਬਣਾਉਣ ਲਈ ਵੱਖਰੇ ਤਰੀਕੇ ਨਾਲ ਹੈਲੀਕਾਪਟਰ 'ਤੇ ਲਾੜੀ ਨੂੰ ਵਿਆਹੁਣ ਜਾ ਰਹੇ ਹਨ, ਤਾਂ ਉਥੇ ਹੀ ਕਈ ਲੋਕ ਮਹਿੰਗੀਆਂ ਗੱਡੀਆਂ ਦੀਆਂ ਵੀ ਵਰਤੋਂ ਕਰ ਰਹੇ ਹਨ। ਫਰੀਦਕੋਟ ਦੇ ਰਹਿਣ ਵਾਲੇ ਇਕ ਨੌਜਵਾਨ ਨੇ ਸਾਦਾ ਵਿਆਹ ਕਰਕੇ ਨਵੀਂ ਮਿਸਾਲ ਪੇਸ਼ ਕੀਤੀ ਹੈ।
ਮਹਿੰਗੇ ਵਿਆਹਾਂ ਨੂੰ ਮਾਤ ਪਾਉਂਦੈ ਇਹ ਸਾਦਾ ਵਿਆਹ, ਸਕੂਟਰੀ 'ਤੇ ਲਿਆਇਆ ਡੋਲੀ (ਵੀਡੀਓ)
ਕੋਰੋਨਾ ਵਾਇਰਸ ਦੇ ਡਰ ਦਰਮਿਆਨ ਮਾਸਕ ਪਹਿਨ ਲਾੜਾ-ਲਾੜੀ ਨੇ ਲਏ ਫੇਰੇ
ਕੋਰੋਨਾ : ਮਾਸਕ ਪਹਿਨ ਕੇ ਜੋੜੇ ਨੇ ਘਰ 'ਚ ਵੀ ਕਰਵਾਇਆ ਵਿਆਹ, 'ਜਨਤਾ ਕਰਫਿਊ' ਦਾ ਕੀਤਾ ਪਾਲਣ