ਗਰਿੱਫ਼ ’ਚ ਨੌਕਰੀ ਕਰਨ ਵਾਲੇ ਨੌਜਵਾਨ ਦੇ ਕਤਲ ਕਰਨ ਵਾਲੇ ਕਾਤਲਾਂ ਨੂੰ ਰਾਤ ਡੇਢ ਵਜੇ ਕੀਤਾ ਕਾਬੂ

Thursday, Jul 08, 2021 - 03:28 PM (IST)

ਗਰਿੱਫ਼ ’ਚ ਨੌਕਰੀ ਕਰਨ ਵਾਲੇ ਨੌਜਵਾਨ ਦੇ ਕਤਲ ਕਰਨ ਵਾਲੇ ਕਾਤਲਾਂ ਨੂੰ ਰਾਤ ਡੇਢ ਵਜੇ ਕੀਤਾ ਕਾਬੂ

ਗੁਰਦਾਸਪੁਰ (ਸਰਬਜੀਤ) - ਐੱਸ.ਐੱਚ.ਓ. ਸਿਟੀ ਸੁਮੀਰ ਸਿੰਘ ਮਾਨ ਅਤੇ ਜਬਰਜੀਤ ਸਿੰਘ ਨੇ ਦੱਸਿਆ ਕਿ ਗਰਿੱਫ਼ ਵਿੱਚ ਨੌਕਰੀ ਕਰਨ ਵਾਲੇ ਨੌਜਵਾਨ ਨੂੰ ਤਿੱਬੜੀ ਰੋਡ ’ਤੇ ਸਥਿਤ ਪੈਂਦੇ ਗੁਰਦੁਆਰਾ ਸਾਹਿਬ ’ਚ ਪ੍ਰਬੰਧਕਾਂ ਵੱਲੋਂ ਕੁੱਟ-ਕੁੱਟ ਮਾਰ ਦਿੱਤਾ ਗਿਆ ਸੀ। ਮੁਲਜ਼ਮਾਂ ਦੇ ਖ਼ਿਲਾਫ਼ ਥਾਣੇ ’ਚ ਮਾਮਲਾ ਦਰਜ ਕਰ ਦਿੱਤਾ ਗਿਆ ਸੀ ਅਤੇ ਉਹ ਘਰਾਂ ਤੋਂ ਫ਼ਰਾਰ ਸਨ, ਨੂੰ ਪੁਲਸ ਨੇ ਕਾਬੂ ਕਰ ਲਿਆ ਹੈ। 

ਪੜ੍ਹੋ ਇਹ ਵੀ ਖ਼ਬਰ -  ਢੋਗੀਂ ਬਾਬੇ ਦਾ ਸ਼ਰਮਨਾਕ ਕਾਰਾ : ਇੱਕੋ ਪਰਿਵਾਰ ਦੀਆਂ 3 ਜਨਾਨੀਆਂ ਲੈ ਕੇ ਹੋਇਆ ਫ਼ਰਾਰ

ਇਸ ਤੋਂ ਬਾਅਦ ਡਿਊਟੀ ਅਫ਼ਸਰ ਜਸਵੰਤ ਸਿੰਘ ਵਿਰਦੀ ਦੀ ਨਿਗਰਾਨੀ ਹੇਠ ਇੱਕ ਟੀਮ, ਜਿਸ ਵਿੱਚ ਤਫ਼ਤੀਸ਼ ਅਫ਼ਸਰ ਸਬ ਇੰਸਪੈਕਟਰ ਕੰਵਲਜੀਤ, ਸਹਾਇਕ ਸਬ ਇੰਸਪੈਕਟਰ ਹਰਜਿੰਦਰ ਸਿੰਘ, ਸਹਾਇਕ ਸਬ ਇੰਸਪੈਕਟਰ ਅਸ਼ਵਨੀ ਕੁਮਾਰ ਦਾ ਗਠਨ ਕੀਤਾ ਗਿਆ। ਉਨ੍ਹਾਂ ਨੇ ਆਪਣੀ ਨਿੱਜੀ ਕਾਰ ਦੀ ਵਰਤੋਂ ਕਰਕੇ ਲਗਾਤਾਰ ਪਹਿਲੇ ਪਟਿਆਲੇ, ਫਿਰ ਸੰਗਰੂਰ, ਤਲਵੰਡੀ ਸਾਬੋ ਜਾ ਕੇ ਇਨ੍ਹਾਂ ਦੋਸ਼ੀ ਗੁਰਜੀਤ ਸਿੰਘ ਪੁੱਤਰ ਹਰਭਜਨ ਸਿੰਘ, ਹਰਜੀਤ ਕੌਰ ਪਤਨੀ ਗੁਰਜੀਤ ਸਿੰਘ, ਦਰਕੀਰਤ ਸਿੰਘ ਪੁੱਤਰ ਗੁਰਜੀਤ ਸਿੰਘ ਵਾਸੀ ਤਿੱਬੜੀ ਰੋਡ ਅਤੇ ਦਲਜੀਤ ਵਾਸੀ ਪਿੰਡ ਪਾਹੜਾ ਨੂੰ ਰਾਤ ਡੇਢ ਵਜੇ ਕਾਬੂ ਕੀਤਾ ਗਿਆ। 

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਰੂਹ ਕੰਬਾਊ ਵਾਰਦਾਤ : ਰਾਤ ਦੇ ਹਨ੍ਹੇਰੇ ’ਚ ਵਿਅਕਤੀ ਦਾ ਕਤਲ, ਸਿਰ ਧੜ ਤੋਂ ਕੀਤਾ ਵੱਖ

ਇਹ ਇੱਕ ਪਹਿਲਾਂ ਕਦਮ ਨਹੀਂ ਸਗੋਂ ਜਸਵੰਤ ਸਿੰਘ ਵਿਰਦੀ ਨੇ ਅੱਜ ਤੱਕ ਸ਼ਹਿਰ ਦੇ ਸਾਰੇ ਨਸ਼ੇੜੀ ਲੋਕਾਂ ਖ਼ਿਲਾਫ਼ ਬੇਸ਼ੁਮਾਰ ਪਰਚੇ ਦਰਜ ਕੀਤੇ ਹਨ ਅਤੇ ਨਾਲ ਹੀ ਪੁਲਸ ਨੂੰ ਕੰਪਿਊਟਰ ਦੀ ਟ੍ਰੇਨਿੰਗ ਦੇ ਕੇ ਨਵਾਜਿਆ ਹੈ। ਉਨ੍ਹਾਂ ਕਿਹਾ ਕਿ ਹਰਜਿੰਦਰ ਸਿੰਘ ਬੰਮਰਾਹ ਨੇ ਗਰਿੱਫ ਦੇ ਨੌਜਵਾਨ, ਜਿਸ ਦੀ ਮੌਤ ਹੋ ਚੁੱਕੀ ਹੈ, ਉਸ ਨੂੰ ਕਾਫੀ ਬਣਾਵਟੀ ਸਾਹ ਦੇਣ ਦੀ ਕੋਸ਼ਿਸ਼ ਕੀਤੀ ਕਿ ਉਹ ਜਿਉਂਦਾ ਰਹਿ ਸਕੇ ਪਰ ਉਕਤ ਦੋਸ਼ੀਆਂ ਵੱਲੋਂ ਉਸ ਨੂੰ ਪਹਿਲਾ ਮਾਰ ਦਿੱਤਾ ਗਿਆ ਸੀ।

ਪੜ੍ਹੋ ਇਹ ਵੀ ਖ਼ਬਰ - ਤਰਨਤਾਰਨ ਦਾ ਆਦੇਸ਼ ਪ੍ਰਕਾਸ਼ ਸਿੰਘ ਪੰਨੂ IAF ‘ਚ ਬਣਿਆ ਫਲਾਇੰਗ ਅਫ਼ਸਰ, ਕੈਪਟਨ ਨੇ ਦਿੱਤੀ ਵਧਾਈ

ਫਲਸਰੂਪ ਇਨ੍ਹਾਂ ਦੋਸ਼ੀਆਂ ਨੂੰ ਬੜੀ ਮੁਸ਼ੱਕਤ ਦੇ ਬਾਅਦ ਕਾਬੂ ਕਰਕੇ ਇਨ੍ਹਾਂ ਦਾ ਰਿਮਾਂਡ ਲਿਆ ਜਾਵੇਗਾ ਅਤੇ ਮੁੱਢਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਐੱਸ.ਐੱਚ.ਓ ਨੇ ਦੱਸਿਆ ਕਿ ਇਨ੍ਹਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਇਨ੍ਹਾਂ ਪੁਲਸ ਕਰਮਚਾਰੀਆਂ ਦੀ ਤਰੱਕੀ ਦੇ ਲਈ ਐੱਸ.ਐੱਸ.ਪੀ ਡਾ.ਨਾਨਕ ਸਿੰਘ ਨੂੰ ਲਿਖਿਆ ਜਾਵੇਗਾ।

ਪੜ੍ਹੋ ਇਹ ਵੀ ਖ਼ਬਰ - ਬਠਿੰਡਾ ’ਚ ਦਿਲ ਦਹਿਲਾਉਣ ਵਾਲੀ ਵਾਰਦਾਤ, ਪੁੱਤ ਨੇ ਜਿਊਂਦਾ ਸਾੜਿਆ ਮਾਂ ਦਾ ਪ੍ਰੇਮੀ


author

rajwinder kaur

Content Editor

Related News