ਪਟਿਆਲਾ ਨੇੜੇ ਹੋਏ ਹਾਦਸੇ ''ਚ ਮਰਨ ਵਾਲੇ ਰਮਨ ਕੰਬੋਜ ਦੇ ਪਿੰਡ ''ਚ ਸੋਗ ਦੀ ਲਹਿਰ

Monday, Apr 02, 2018 - 05:38 AM (IST)

ਪਟਿਆਲਾ ਨੇੜੇ ਹੋਏ ਹਾਦਸੇ ''ਚ ਮਰਨ ਵਾਲੇ ਰਮਨ ਕੰਬੋਜ ਦੇ ਪਿੰਡ ''ਚ ਸੋਗ ਦੀ ਲਹਿਰ

ਫਾਜ਼ਿਲਕਾ, (ਨਾਗਪਾਲ, ਲੀਲਾਧਰ)— ਦੋਸਤ ਦੀ ਭੈਣ ਦੇ ਵਿਆਹ ਤੋਂ ਵਾਪਸ ਆ ਰਹੇ 6 ਕਾਰ ਸਵਾਰ ਵਿਦਿਆਰਥੀਆਂ ਦੀ ਕਾਰ ਬੇਕਾਬੂ ਹੋ ਕੇ ਰੁੱਖ ਨਾਲ ਜਾ ਟਕਰਾਈ, ਜਿਸ ਕਾਰਨ ਚਾਰ ਵਿਦਿਆਰਥੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਦੋ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। 
ਪ੍ਰਾਪਤ ਜਾਣਕਾਰੀ ਮੁਤਾਬਕ ਸਾਰੇ ਦੋਸਤ ਆਪਣੇ ਇਕ ਹੋਰ ਦੋਸਤ ਦੀ ਭੈਣ ਦੇ ਵਿਆਹ ਵਿਚ ਗਏ ਸਨ। ਵਾਪਸ ਆਉਂਦੇ ਸਮੇਂ ਸਵੇਰੇ ਲਗਭਗ 6 ਵਜੇ ਸੰਗਰੂਰ ਰੋਡ 'ਤੇ ਮਿਲਟਰੀ ਏਰੀਆ ਦੇ ਨੇੜੇ ਆਵਾਰਾ ਪਸ਼ੂ ਨੂੰ ਬਚਾਉਂਦੇ ਸਮੇਂ ਕਾਰ ਰੁੱਖ ਨਾਲ ਟਕਰਾ ਗਈ।
ਇਸ ਹਾਦਸੇ ਵਿਚ ਪਿੰਡ ਆਲਮਸ਼ਾਹ ਵਾਸੀ ਰਮਨ ਕੰਬੋਜ ਦੀ ਦੁਖਦਾਈ ਮੌਤ ਹੋ ਗਈ। ਉਸ ਦੀ ਮੌਤ ਦੀ ਖਬਰ ਸਵੇਰੇ ਲਗਭਗ 9 ਵਜੇ ਪਿੰਡ ਪਹੁੰਚੀ। ਰਮਨ ਮਹਿੰਦਰ ਕਾਲਜ ਪਟਿਆਲਾ ਵਿਚ ਬੀ. ਐੱਸ. ਸੀ. ਦੂਜੇ ਸਾਲ ਦਾ ਵਿਦਿਆਰਥੀ ਸੀ। ਮ੍ਰਿਤਕ ਰਮਨ ਦੀ ਮਾਤਾ ਦੀ ਡੇਢ ਸਾਲ ਪਹਿਲਾਂ ਬੀਮਾਰੀ ਨਾਲ ਮੌਤ ਹੋ ਗਈ ਸੀ। ਹੁਣ ਰਮਨ ਆਪਣੇ ਪਿਤਾ ਦੀ ਇਕਲੌਤੀ ਸੰਤਾਨ ਸੀ। ਉਸ ਦੀ ਮੌਤ ਕਾਰਨ ਪੂਰੇ ਪਿੰਡ ਵਿਚ ਗਮਗੀਨ ਮਾਹੌਲ ਬਣਿਆ ਹੋਇਆ ਸੀ। 


Related News