ਪੰਜਾਬ ਸਰਕਾਰ ਵੱਲੋਂ ਆਉਂਦੇ 2 ਸਾਲਾਂ ਦੌਰਾਨ 3 ਕਰੋੜ ਤੋਂ ਜ਼ਿਆਦਾ ਪੌਦੇ ਲਾਉਣ ਦਾ ਟੀਚਾ

Monday, Jun 05, 2023 - 02:29 PM (IST)

ਪੰਜਾਬ ਸਰਕਾਰ ਵੱਲੋਂ ਆਉਂਦੇ 2 ਸਾਲਾਂ ਦੌਰਾਨ 3 ਕਰੋੜ ਤੋਂ ਜ਼ਿਆਦਾ ਪੌਦੇ ਲਾਉਣ ਦਾ ਟੀਚਾ

ਚੰਡੀਗੜ੍ਹ : ਆਉਣ ਵਾਲੇ 2 ਸਾਲਾਂ ਦੌਰਾਨ ਸੂਬੇ 'ਚ 3 ਕਰੋੜ ਤੋਂ ਜ਼ਿਆਦਾ ਪੌਦੇ ਲਾਉਣ ਦਾ ਟੀਚਾ ਮਿੱਥਿਆ ਗਿਆ ਹੈ। ਇਸ ਨਾਲ ਜਿੱਥੇ ਪੰਜਾਬ ਹਰਿਆ-ਭਰਿਆ ਹੋਵੇਗਾ, ਉੱਥੇ ਹੀ ਵਾਤਾਵਰਣ ਨੂੰ ਸੰਤੁਲਿਤ ਕਰਨ 'ਚ ਵੀ ਮਦਦ ਮਿਲੇਗੀ। ਸਾਲ 2023-24 ਦੌਰਾਨ ਪੰਜਾਬ ਸਰਕਾਰ ਨੇ ਵੱਖ-ਵੱਖ ਜ਼ਿਲ੍ਹਿਆਂ 'ਚ 1.26 ਕਰੋੜ ਪੌਦੇ ਲਾਉਣ ਦਾ ਟੀਚਾ ਰੱਖਿਆ ਹੈ। ਇਸ ਤੋਂ ਬਾਅਦ 2024-25 'ਚ 1.74 ਕਰੋੜ ਪੌਦੇ ਲਾਏ ਜਾਣਗੇ। ਆਮ ਲੋਕ, ਵੱਖ-ਵੱਖ ਐੱਨ. ਜੀ. ਓਜ਼ ਅਤੇ ਧਾਰਮਿਕ ਸੰਗਠਨ ਵੀ ਆਪਣੇ ਪੱਧਰ 'ਤੇ ਪੌਦੇ ਲਾਉਣਗੇ।

ਇਸ ਤਰ੍ਹਾਂ ਪੰਜਾਬ 'ਚ ਇਕ ਨਵੀਂ ਲਹਿਰ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਲ 2017 ਤੋਂ ਲੈ ਕੇ 2021 ਤੱਕ ਪੰਜਾਬ ਦਾ ਗਰੀਨ ਕਵਰ ਸਿਰਫ 10 ਵਰਗ ਕਿਲੋਮੀਟਰ ਹੀ ਵਧਿਆ। 2021 ਤੋਂ 2023 ਤੱਕ ਦਾ ਰੁਝਾਨ ਵੀ ਜ਼ਿਆਦਾ ਪਾਜ਼ੇਟਿਵ ਨਹੀਂ ਹੈ। ਇਸ ਨੂੰ ਦੇਖਦੇ ਹੋਏ ਪੰਜਾਬ 'ਚ ਅਗਲੇ 2 ਸਾਲਾਂ 'ਚ 3 ਕਰੋੜ ਤੋਂ ਜ਼ਿਆਦਾ ਪੌਦੇ ਲਾ ਕੇ ਆਉਣ ਵਾਲੇ ਸਾਲਾਂ 'ਚ ਸੂਬੇ ਦਾ ਗਰੀਨ ਕਵਰ 2000 ਵਰਗ ਕਿਲੋਮੀਟਰ ਤੋਂ ਜ਼ਿਆਦਾ ਤੱਕ ਕਰਨਗੇ, ਜੋ ਕਿ ਅਜੇ 1887 ਵਰਗ ਕਿਲੋਮੀਟਰ ਹੈ।
 


author

Babita

Content Editor

Related News