ਗਰਮੀ ਦੇ ਮੌਸਮ ''ਚ ਜਲੰਧਰ ਵਾਸੀਆਂ ਲਈ ਵੱਡੀ ਰਾਹਤ, ਹੁਣ ਦੁਪਹਿਰ ਨੂੰ ਵੀ ਆਵੇਗਾ ਪਾਣੀ

Thursday, May 05, 2022 - 02:57 PM (IST)

ਗਰਮੀ ਦੇ ਮੌਸਮ ''ਚ ਜਲੰਧਰ ਵਾਸੀਆਂ ਲਈ ਵੱਡੀ ਰਾਹਤ, ਹੁਣ ਦੁਪਹਿਰ ਨੂੰ ਵੀ ਆਵੇਗਾ ਪਾਣੀ

ਜਲੰਧਰ (ਖੁਰਾਣਾ)-ਨਗਰ ਨਿਗਮ ਨੇ ਗਰਮੀਆਂ ਦੇ ਸੀਜ਼ਨ ਨੂੰ ਵੇਖਦੇ ਹੋਏ ਦੁਪਹਿਰ ਸਮੇਂ ਪਾਣੀ ਦੀ ਸਪਲਾਈ ਸ਼ੁਰੂ ਕਰ ਦਿੱਤੀ ਹੈ। ਨਿਗਮ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰ ਰੋਜ਼ ਸਵੇਰੇ ਅਤੇ ਸ਼ਾਮ 5 ਵਜੇ ਤੋਂ 9 ਵਜੇ ਤੱਕ ਪਾਣੀ ਸਪਲਾਈ ਹੋਵੇਗੀ ਹੀ, ਇਸ ਤੋਂ ਇਲਾਵਾ ਦੁਪਹਿਰ ਨੂੰ ਵੀ ਇਕ ਘੰਟੇ ਲਈ ਪਾਣੀ ਆਇਆ ਕਰੇਗਾ।

ਜ਼ਿਕਰਯੋਗ ਹੈ ਕਿ ਲੋਕਾਂ ਦੀ ਮੰਗ ’ਤੇ ਸ਼ਹਿਰ ਦੇ ਕੁਝ ਕਾਂਗਰਸੀ ਕੌਂਸਲਰਾਂ ਨੇ ਇਸ ਸਬੰਧੀ ਮੰਗ-ਪੱਤਰ ਮੇਅਰ ਰਾਜਾ ਨੂੰ ਸੌਂਪਿਆ ਸੀ, ਜਿਨ੍ਹਾਂ ਨੇ ਇਸ ਨੂੰ ਕਮਿਸ਼ਨਰ ਨੂੰ ਫਾਰਵਰਡ ਕਰ ਦਿੱਤਾ ਸੀ। ਕਮਿਸ਼ਨਰ ਨੇ ਦੁਪਹਿਰ ਸਮੇਂ ਪਾਣੀ ਸਪਲਾਈ ਸਬੰਧੀ ਨਿਰਦੇਸ਼ ਜਾਰੀ ਕੀਤੇ।

ਇਹ ਵੀ ਪੜ੍ਹੋ: ਪੰਜਾਬ ਭਰ ’ਚ ਸ਼ੁਰੂ ਹੋਵੇਗੀ ਟਰੈਫਿਕ ਮਾਰਸ਼ਲ ਸਕੀਮ, ਜਾਰੀ ਹੋਈਆਂ ਗਾਈਡਲਾਈਨਜ਼

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News