ਰਾਮ ਰਹੀਮ ਦਾ ਇਕ ਹੋਰ ਵੱਡਾ ਖੁਲਾਸਾ, ਇਥੇ ਮਿਲਦੀ ਸੀ ਰੂਹਾਨੀਅਤ ਜਾਂ ਮੌਤ..?

Saturday, Sep 09, 2017 - 04:05 PM (IST)

ਰਾਮ ਰਹੀਮ ਦਾ ਇਕ ਹੋਰ ਵੱਡਾ ਖੁਲਾਸਾ, ਇਥੇ ਮਿਲਦੀ ਸੀ ਰੂਹਾਨੀਅਤ ਜਾਂ ਮੌਤ..?

ਅੰਬਾਲਾ — ਡੇਰਾ ਸੱਚਾ ਸੌਦਾ ਦੀਆਂ ਮੁਸ਼ਕਲਾਂ ਵਧਦੀਆਂ ਹੀ ਜਾ ਰਹੀਆਂ ਹਨ। ਰਾਮ ਰਹੀਮ ਦੇ ਡੇਰੇ ਸਿਰਸਾ ਦਾ ਇਕ ਹੋਰ ਹੈਰਾਨ ਕਰਨ ਵਾਲਾ ਸੱਚ ਸਾਹਮਣੇ ਆਇਆ ਹੈ। ਇਥੋਂ 6 ਮਹੀਨੇ 'ਚ 14 ਲਾਸ਼ਾਂ(ਮ੍ਰਿਤਕ ਸਰੀਰ) ਗੈਰ-ਕਾਨੂੰਨੀ ਤਰੀਕੇ ਨਾਲ ਲਖਨਊ ਦੇ ਇਕ ਨਿੱਜੀ ਮੈਡੀਕਲ ਕਾਲਜ ਨੂੰ ਭੇਜੇ ਗਏ ਸਨ। ਜਨਵਰੀ 2017 ਤੋਂ ਅਗਸਤ 2017 ਦੇ ਵਿਚ ਭੇਜੀਆਂ ਗਈਆਂ ਇਨ੍ਹਾਂ 14 ਲਾਸ਼ਾਂ ਦੇ ਨਾਲ ਕੋਈ ਵੀ ਡੈੱਥ ਸਰਟੀਫਿਕੇਟ ਨਹੀਂ ਸੀ ਅਤੇ ਨਾ ਹੀ ਕੋਈ ਸਰਕਾਰੀ ਸਰਟੀਫਿਕੇਟ ਲਿਆ ਗਿਆ ਸੀ। ਕੇਂਦਰੀ ਸਿਹਤ ਮੰਤਰਾਲੇ ਦੀ ਇਕ ਕਮੇਟੀ ਨੇ ਲਖਨਊ ਦੇ ਜੀਸੀਆਰਜੀ ਇੰਸਟੀਚਿਊਟ ਆਫ ਮੈਡੀਕਲ ਸਾਇੰਸੇਸ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਤਾਂ ਇਹ ਖੁਲਾਸਾ ਹੋਇਆÍ ਸੂਤਰਾਂ ਦੇ ਅਨੁਸਾਰ ਕਾਲਜ 'ਚ ਰਾਮ ਰਹੀਮ ਦਾ ਪੈਸਾ ਲੱਗਾ ਹੋਇਆ ਹੈ। 
ਮੈਡੀਕਲ ਕਾਊਂਸਲ ਆਫ ਇੰਡਿਆ(ਐਮਸੀਆਈ) ਨੇ 7 ਜਨਵਰੀ 2017 ਨੂੰ ਇਸ ਕਾਲਜ ਦਾ ਨਿਰੀਖਣ ਕੀਤਾ ਸੀ, ਜਦੋਂ ਕਾਲਜ ਦੇ ਕੋਲ ਸਿਰਫ ਇਕ ਲਾਸ਼ ਸੀ। ਕਾਲਜ 'ਚ ਗੜਬੜੀ ਮਿਲਣ ਤੋਂ ਬਾਅਦ ਉਸਦੀ ਮਾਨਤਾ ਰੱਦ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਕਾਲਜ ਪ੍ਰਬੰਧਕਾਂ ਨੇ ਹਾਈਕੋਰਟ ਦਾ ਆਸਰਾ ਲਿਆ ਸੀ। ਅਦਾਲਤ ਨੇ ਸਿਹਤ ਮੰਤਰਾਲੇ ਦੀ ਮਾਨਤਾ ਦੇਣ ਵਾਲੀ ਕਮੇਟੀ ਨੂੰ ਫਿਰ ਸੁਣਵਾਈ ਦਾ ਮੌਕਾ ਦੇਣ ਲਈ ਕਿਹਾ। ਸੁਣਵਾਈ ਦੇ ਦੌਰਾਨ ਕਮੇਟੀ ਇਹ ਜਾਣ ਤੇ ਹੈਰਾਨ ਰਹਿ ਗਈ ਕਿ ਕਾਲਜ ਨੂੰ 14 ਲਾਸ਼ਾਂ ਸਿਰਸਾ ਆਸ਼ਰਮ ਨੇ ਦਿੱਤੀਆਂ ਹਨ ਅਤੇ ਉਨ੍ਹਾਂ ਦਾ ਕੋਈ ਡੈੱਥ ਸਰਟੀਫੀਕੇਟ ਵੀ ਨਹੀਂ ਸੀ। ਕਾਲਜ ਪ੍ਰਬੰਧਕ ਇਸ ਦਾ ਕੋਈ ਜਵਾਬ ਨਾ ਦੇ ਸਕਿਆ।
ਇਸ ਮਾਮਲੇ 'ਚ ਹਰਿਆਣੇ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਦੀ ਕੋਈ ਜਾਣਕਾਰੀ ਨਹੀਂ ਹੈ। ਇਸ ਮਾਮਲੇ ਦੀ ਜਾਂਚ ਤੋਂ ਬਾਅਦ ਹੀ ਸੱਚਾਈ ਸਾਹਮਣੇ ਆਵੇਗੀ। ਵਿਜ ਇਥੇ ਵੀ ਡੇਰੇ ਨੂੰ ਬਚਾਉਂਦੇ ਹੀ ਨਜ਼ਰ ਆਏ। ਵਿਜ ਨੇ ਕਿਹਾ ਕਿ ਇਸ ਮੈਡੀਕਲ ਕਾਲਜ ਦੀ ਗਲਤੀ ਹੈ ਜਿਸ ਨੇ ਬਿਨ੍ਹਾ ਜਾਂਚ ਕੀਤੇ ਡੈੱਡ ਬਾਡੀ(ਲਾਸ਼ਾਂ) ਲਈਆਂ।


Related News