ਗ੍ਰਾਂਟਾਂ ਦੇ ਗੱਫੇ ਤਾਂ ਅਜੇ ਸ਼ੁਰੂਆਤ, ਵਿਕਾਸ ਦੀ ਫਿਲਮ ਆਉਣੀ ਬਾਕੀ : ਜਗਜੀਤ ਲੱਕੀ

Monday, Oct 30, 2017 - 06:02 AM (IST)

ਗ੍ਰਾਂਟਾਂ ਦੇ ਗੱਫੇ ਤਾਂ ਅਜੇ ਸ਼ੁਰੂਆਤ, ਵਿਕਾਸ ਦੀ ਫਿਲਮ ਆਉਣੀ ਬਾਕੀ : ਜਗਜੀਤ ਲੱਕੀ

ਜਲੰਧਰ, (ਚੋਪੜਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਅਤੇ ਪੰਜਾਬੀਅਤ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨਗੇ। ਉਕਤ ਸ਼ਬਦ ਪੰਜਾਬ ਪ੍ਰਦੇਸ਼ ਵਪਾਰ ਸੈੱਲ ਦੇ ਮੀਤ ਚੇਅਰਮੈਨ ਜਗਜੀਤ ਸਿੰਘ ਲੱਕੀ ਨੇ ਇਕ ਬਿਆਨ ਦੌਰਾਨ ਕਹੇ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਕੈਪਟਨ ਅਮਰਿੰਦਰ ਸਿੰਘ ਨੇ ਜਲੰਧਰ ਦੇ ਵਿਕਾਸ ਲਈ ਜੋ 363 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਹੈ, ਉਹ ਤਾਂ ਅਜੇ ਸ਼ੁਰੂਆਤ ਹੈ, ਵਿਕਾਸ ਦੀ ਫਿਲਮ ਅਜੇ ਆਉਣੀ ਬਾਕੀ ਹੈ, ਜਿਸ ਨੂੰ ਵੇਖ ਕੇ ਵਿਰੋਧੀ ਪਾਰਟੀਆਂ ਦੇ ਨੇਤਾ ਪ੍ਰੇਸ਼ਾਨ ਹੋ ਕੇ ਭੁਲੇਖਾਪਾਊ ਮਾੜਾ ਪ੍ਰਚਾਰ ਕਰਨ ਵਿਚ ਜੁਟੇ ਹੋਏ ਹਨ। 
ਲੱਕੀ ਨੇ ਕਿਹਾ ਕਿ ਹੁਣ ਲੋਕ ਅਕਾਲੀ-ਭਾਜਪਾ ਆਗੂਆਂ ਦੀਆਂ ਗੱਲਾਂ ਵਿਚ ਨਹੀਂ ਆਉਣਗੇ ਕਿਉਂਕਿ ਉਨ੍ਹਾਂ ਸਾਬਕਾ ਬਾਦਲ ਸਰਕਾਰ ਦੇ 10 ਸਾਲ ਦੇ ਰਾਜ ਦੌਰਾਨ ਪੰਜਾਬ ਦਾ ਮਾੜਾ ਹਾਲ ਵੇਖਿਆ ਹੈ। ਅਕਾਲੀ-ਭਾਜਪਾ ਗਠਜੋੜ ਦੀਆਂ ਗਲਤ ਨੀਤੀਆਂ ਕਾਰਨ ਹੀ ਅੱਜ ਸੂਬੇ ਦਾ ਵਪਾਰ, ਇੰਡਸਟਰੀ ਅਤੇ ਕਿਸਾਨੀ ਬਰਬਾਦੀ ਦੇ ਕੰਢੇ 'ਤੇ ਖੜ੍ਹੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ, ਇੰਡਸਟਰੀ ਨੂੰ 5 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਦਿੱਤੀ, ਅਸ਼ਟਾਮ ਡਿਊਟੀ ਘੱਟ ਕਰ ਕੇ ਕੁਲੈਕਟਰ ਰੇਟਾਂ ਨੂੰ ਘਟਾਇਆ। ਕਾਂਗਰਸ ਸਰਕਾਰ ਦੇ ਦ੍ਰਿੜ੍ਹ ਇਰਾਦੇ ਨਾਲ ਸੂਬੇ 'ਚੋਂ ਨਸ਼ਾ ਮਾਫੀਏ ਦਾ ਸਫਾਇਆ ਹੋ ਗਿਆ। ਹੁਣ ਭ੍ਰਿਸ਼ਟਾਚਾਰ ਦੀ ਜੰਗ ਜਾਰੀ ਹੈ। ਕਾਂਗਰਸ ਦੁਆਰਾ ਅਕਾਲੀ-ਭਾਜਪਾ ਆਗੂਆਂ ਵੱਲੋਂ ਕੀਤੇ ਗਏ 15 ਕਰੋੜ ਰੁਪਏ ਦੇ ਪੈਚਵਰਕ, ਕਾਗਜ਼ਾਂ ਵਿਚ ਬਣੀਆਂ ਸੜਕਾਂ ਸਮੇਤ ਘਪਲਿਆਂ ਨੂੰ ਲੋਕਾਂ ਦੇ ਸਾਹਮਣੇ ਨੰਗਾ ਕੀਤਾ ਜਾਵੇਗਾ। ਕਾਂਗਰਸ ਆਪਣੇ ਚੋਣ ਐਲਾਨ ਪੱਤਰ ਵਿਚ ਕੀਤੇ ਗਏ ਇਕ-ਇਕ ਵਾਅਦੇ ਨੂੰ ਪੂਰਾ ਕਰੇਗੀ।


Related News