ਗ੍ਰੰਥੀ ਵਲੋਂ ਕੀਤੀ ਬੇਅਦਬੀ ਦੀ ਆੜ ’ਚ ਉਸ ਦੀ ਪਤਨੀ ’ਤੇ ਜਿਸਮ ਦਾ ਸੌਦਾ ਕਰਨ ਦਾ ਪਾਇਆ ਦਬਾਅ
Saturday, Jun 24, 2023 - 06:41 PM (IST)
ਮਲੋਟ (ਸ਼ਾਮ ਜੁਨੇਜਾ) : ਮਲੋਟ ਉਪ ਮੰਡਲ ਦੇ ਪਿੰਡ ਸ਼ੇਰਾਂਵਾਲੀ ਵਿਖੇ ਗ੍ਰੰਥੀ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅੰਦਰ ਕੀਤੀ ਅਸ਼ਲੀਲ ਹਰਕਤ ਦੀ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਗ੍ਰੰਥੀ ਦੀ ਪਤਨੀ ’ਤੇ ਸਰੀਰਕ ਸਬੰਧ ਬਨਾਉਣ ਲਈ ਦਬਾਅ ਪਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਉਕਤ ਵਿਅਕਤੀ ਵੱਲੋਂ ਗ੍ਰੰਥੀ ਦੀ ਘਰ ਵਾਲੀ ਨੂੰ ਵਾਰ-ਵਾਰ ਫੋਨ ਕਰਨ ਦੀ ਆਡੀਓ ਵਾਇਰਲ ਹੋਣ ਤੋਂ ਬਾਅਦ ਪੁਲਸ ਹਰਕਤ ਵਿਚ ਆਈ। ਪੁਲਸ ਨੇ ਜਿੱਥੇ ਇਸ ਮਾਮਲੇ ਵਿਚ ਉਕਤ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਹੈ, ਉਥੇ ਹੀ ਗ੍ਰੰਥੀ ਵਿਰੁੱਧ ਵੀ ਬੇਅਦਬੀ ਦਾ ਮਾਮਲਾ ਦਰਜ ਕਰਕੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ, 20 ਜ਼ਿਲ੍ਹਿਆਂ ’ਚ ਹਾਲਤ ਹੋਰ ਵੀ ਮਾੜੀ
ਇਸ ਸਬੰਧੀ ਐੱਸ. ਪੀ . (ਡੀ) ਰਮਨਦੀਪ ਸਿੰਘ ਭੁੱਲਰ ਅਤੇ ਡੀ. ਐੱਸ. ਪੀ. ਮਲੋਟ ਬਲਕਾਰ ਸਿੰਘ ਸੰਧੂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਿੰਡ ਸ਼ੇਰਾਂਵਾਲੀ ਵਿਖੇ ਬ੍ਰਗੇਡੀਅਰ ਸ਼ਮਸ਼ੇਰ ਸਿੰਘ ਜਿਸ ਦੀ ਮੌਤ ਹੋ ਚੁੱਕੀ ਹੈ ਅਤੇ ਉਸਦੇ ਬੱਚੇ ਵਿਦੇਸ਼ ਰਹਿੰਦੇ ਹਨ। ਸਵ. ਅਧਿਕਾਰੀ ਦੇ ਘਰ ਵਿਚ ਗੁਰੂ ਮਹਾਰਾਜ ਦਾ ਪ੍ਰਕਾਸ਼ ਹੈ ਜਿਸ ਦੀ ਸੇਵਾ ਸੰਭਾਲ ਲਈ ਪਿੰਡ ਦੇ ਗ੍ਰੰਥੀ ਅਮਰੀਕ ਸਿੰਘ ਦੀ ਡਿਊਟੀ ਲੱਗੀ ਹੈ। ਅਧਿਕਾਰੀ ਦੀ ਜ਼ਮੀਨ ਅਤੇ ਘਰ ਦੀ ਦੇਖਰੇਖ ਮੁਨੀਮ ਜੋਗਾ ਸਿੰਘ ਪੁੱਤਰ ਪ੍ਰਤਾਪ ਸਿੰਘ ਕਰਦਾ ਹੈ। 22 ਜੂਨ 2023 ਨੂੰ ਜੋਗਾ ਸਿੰਘ ਗ੍ਰੰਥੀ ਅਮਰੀਕ ਸਿੰਘ ਦੇ ਘਰ ਆਇਆ ਅਤੇ ਉਸਦੀ ਪਤਨੀ ਗੁਰਪ੍ਰੀਤ ਕੌਰ ਨੂੰ ਕਹਿਣ ਲੱਗਾ ਕਿ ਤੇਰੇ ਪਤੀ ਅਮਰੀਕ ਸਿੰਘ ਵੱਲੋਂ ਕੀਤੀ ਜਾ ਰਹੀ ਬੇਅਦਬੀ ਦੀ ਵੀਡੀਓ ਮੇਰੇ ਮੋਬਾਇਲ ਵਿਚ ਹੈ। ਮੁਨੀਮ ਮਹਿਲਾ ’ਤੇ ਸਰੀਰਕ ਸਬੰਧ ਬਨਾਉਣ ਲਈ ਦਬਾਅ ਪਾਉਣ ਲੱਗਾ ਅਤੇ ਕਿਹਾ ਕਿ ਨਹੀਂ ਤਾਂ ਮੈਂ ਤੇਰੇ ਘਰ ਵਾਲੇ ਦੀ ਵੀਡੀਓ ਵਾਇਰਲ ਕਰ ਦਿਆਂਗਾ।
ਇਹ ਵੀ ਪੜ੍ਹੋ : ਸੂਬੇ ਦੇ 3.50 ਲੱਖ ਪੈਨਸ਼ਨਰਾਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਨੇ ਲਿਆ ਵੱਡਾ ਫ਼ੈਸਲਾ
ਮੁਨੀਮ ਜੋਗਾ ਸਿੰਘ ਵਾਰ-ਵਾਰ ਫੋਨ ਕਰਕੇ ਮਹਿਲਾ ’ਤੇ ਸਰੀਰਕ ਸਬੰਧ ਬਨਾਉਣ ਲਈ ਦਬਾਅ ਪਾਉਣ ਅਤੇ ਧਮਕੀਆਂ ਦੇਣ ਲੱਗਾ। ਇਸ ਮਾਮਲੇ ਦੀ ਪੀੜਤਾ ਨੇ ਥਾਣਾ ਲੰਬੀ ਵਿਖੇ ਸ਼ਿਕਾਇਤ ਕੀਤੀ ਅਤੇ ਪੁਲਸ ਨੇ ਮੁਨੀਮ ਜੋਗਾ ਸਿੰਘ ਵਿਰੁੱਧ ਐੱਫ. ਆਈ. ਆਰ. ਨੰਬਰ 123 ਮਿਤੀ 24/6/23 ਅ/ਧ 384,354 ਏ. ਆਈ. ਪੀ. ਸੀ. ਤਹਿਤ ਬਲੈਕਮੇਲਿੰਗ ਕਰਨ ਅਤੇ ਅਸ਼ਲੀਲ ਛੇੜਛਾੜ ਕਰਨ ਦਾ ਮਾਮਲਾ ਦਰਜ ਕਰਕੇ ਜੋਗਾ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਪੁਲਸ ਨੇ ਗ੍ਰੰਥੀ ਅਮਰੀਕ ਸਿੰਘ ਪੁੱਤਰ ਆਗਿਆ ਸਿੰਘ ਵਿਰੁੱਧ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਅਸ਼ਲੀਲ ਹਰਕਤਾਂ ਕਰਨ ਦੀ ਵੀਡੀਓ ਵਾਇਰਲ ਹੋਣ ਸਬੰਧੀ ਐੱਫ. ਆਈ. ਆਰ. ਨੰਬਰ 124 ਮਿਤੀ 24/6/23 ਅ/ਧ 295,295 ਏ. ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰਕੇ ਗ੍ਰੰਥੀ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ’ਚ ਖ਼ੌਫਨਾਕ ਵਾਰਦਾਤ, 16 ਸਾਲਾ ਮੁੰਡੇ ਦਾ 10 ਨੌਜਵਾਨਾਂ ਵਲੋਂ ਸ਼ਰੇਆਮ ਕਤਲ
ਪੁਲਸ ਨੇ ਪੰਜ ਪਿਆਰਿਆਂ ਦੀ ਹਾਜ਼ਰੀ ਵਿਚ ਪਾਵਨ ਸਰੂਪ ਨੂੰ ਚੁੱਕ ਕੇ ਪਹੁੰਚਾਇਆ ਗੁਰਦੁਆਰਾ ਸਾਹਿਬ
ਉਧਰ ਖਾਲ੍ਹੀ ਘਰ ਵਿਚ ਰੱਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਤੇ ਬੇਅਦਬੀ ਦਾ ਮਾਮਲਾ ਸਾਹਮਣੇ ਆਉਣ ’ਤੇ ਅਧਿਕਾਰੀਆਂ ਨੇ ਅੰਮ੍ਰਿਤਧਾਰੀ ਡੀ. ਐੱਸ. ਪੀ. ਗਿੱਦੜਬਾਹਾ ਸਮੇਤ ਪੰਜ ਪਿਆਰਿਆਂ ਦੀ ਅਗਵਾਈ ਵਿਚ ਪੰਚਾਇਤ ਨੂੰ ਨਾਲ ਲੈ ਕੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਪਿੰਡ ਦੇ ਗੁਰਦੁਆਰਾ ਬਾਬਾ ਜੀਵਨ ਸਿੰਘ ਵਿਖੇ ਪਹੁੰਚਾ ਦਿੱਤਾ ਹੈ। ਪੁਲਸ ਵੱਲੋਂ ਇਸ ਵੱਡੀ ਕਾਰਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਲਈ ਅਧਿਕਾਰੀਆਂ ਅਤੇ ਪਿੰਡ ਵਾਸੀਆਂ ਤੋਂ ਬਿਨਾਂ ਐੱਸ. ਐੱਚ.ਓ. ਲੰਬੀ ਮਨਿੰਦਰ ਸਿੰਘ, ਰੀਡਰ ਡੀ. ਐੱਸ. ਪੀ. ਸੁਖਵਿੰਦਰ ਸਿੰਘ ਸਮੇਤ ਸਮੂਹ ਕਰਮਚਾਰੀਆਂ ਨੇ ਆਪਣੀ ਜ਼ਿੰਮੇਵਾਰੀ ਨਿਭਾਈ।
ਇਹ ਵੀ ਪੜ੍ਹੋ : ਰਾਸ਼ਨ ਡਿਪੂਆਂ ਲਈ ਅਹਿਮ ਖ਼ਬਰ, ਸਿਵਲ ਸਪਲਾਈ ਵਿਭਾਗ ਵਲੋਂ ਜਾਰੀ ਹੋਏ ਸਖ਼ਤ ਹੁਕਮ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani