ਗ੍ਰੰਥੀ ਸਿੰਘ ਦੀ ਕਰੰਟ ਲੱਗਣ ਕਾਰਣ ਸ਼ੱਕੀ ਹਾਲਾਤ ''ਚ ਮੌਤ, ਮੂੰਹ ''ਚ ਟੁੱਟੀ ਮਿਲੀ ਬਿਜਲੀ ਦੀ ਤਾਰ
Wednesday, Jul 17, 2024 - 06:31 PM (IST)
ਸ਼ੇਰਪੁਰ (ਅਨੀਸ਼) : ਪਿੰਡ ਖੇੜੀ ਕਲਾਂ ਵਿਖੇ ਕਰੰਟ ਲੱਗਣ ਕਾਰਨ ਗ੍ਰੰਥੀ ਸਿੰਘ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। ਸ਼ੇਰਪੁਰ ਪੁਲਸ ਕੋਲ ਮ੍ਰਿਤਕ ਦੇ ਚਾਚਾ ਬਲਦੇਵ ਸਿੰਘ ਵੱਲੋਂ ਦਰਜ ਕਰਵਾਏ ਬਿਆਨਾਂ ਅਨੁਸਾਰ ਗੁਰਦੀਪ ਸਿੰਘ ਪਿੰਡ ਵਿਚਲੇ ਗੁਰਦੁਆਰਾ ਸਾਹਿਬ ਵਿਚ ਗ੍ਰੰਥੀ ਵਜੋਂ ਡਿਊਟੀ ਕਰਦਾ ਸੀ। ਅੱਜ ਮੈਂ ਸਵੇਰੇ ਪਿੰਡ ਭੱਦਲਵੱਡ ਵਿਖੇ ਆਪਣੀ ਡਿਊਟੀ 'ਤੇ ਮੌਜੂਦ ਸੀ ਤਾਂ ਮੈਨੂੰ ਮੇਰੇ ਲੜਕੇ ਗੁਰਜੋਤ ਸਿੰਘ ਨੇ ਫੋਨ ਕਰਕੇ ਦੱਸਿਆ ਕਿ ਮੇਰੇ ਭਤੀਜੇ ਗੁਰਦੀਪ ਸਿੰਘ ਦੀ ਰਾਤ ਨੂੰ ਕਰੰਟ ਲੱਗਣ ਕਰਕੇ ਮੌਤ ਹੋ ਗਈ ਹੈ। ਪਿੰਡ ਪੁੱਜ ਕੇ ਮੈਨੂੰ ਜਿਲਾ ਸਿੰਘ ਅਤੇ ਪਿੰਡ ਦਾ ਸਰਪੰਚ ਮਲਕੀਤ ਸਿੰਘ ਮਿਲੇ ਤਾਂ ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਕਰੀਬ 7 ਵਜੇ ਸਵੇਰੇ ਚਾਰ ਲੜਕੇ ਆਏ ਸਨ ਜਿਨ੍ਹਾਂ ਨੇ ਮੈਨੂੰ ਗੁਰਦੀਪ ਸਿੰਘ ਦਾ ਘਰ ਪੁੱਛਿਆ ਸੀ। ਮੈਂ ਇਨ੍ਹਾਂ ਨੂੰ ਗੁਰਦੀਪ ਸਿੰਘ ਦਾ ਘਰ ਦੱਸਿਆ ਜਿਨ੍ਹਾਂ ਨੇ ਗੇਟ ਖੜਕਾਇਆ ਪਰ ਅੰਦਰੋਂ ਗੇਟ ਨਹੀਂ ਖੁੱਲ੍ਹਿਆ ਤਾਂ ਇਕ ਵਿਅਕਤੀ ਨੇ ਕੰਧ ਟੱਪ ਕੇ ਮੇਨ ਗੇਟ ਅੰਦਰੋਂ ਖੋਲ੍ਹ ਦਿੱਤਾ ਤਾਂ ਉਨ੍ਹਾਂ ਨੇ ਦੇਖਿਆ ਕਿ ਗੁਰਦੀਪ ਸਿੰਘ ਦੀ ਆਪਣੇ ਕਮਰੇ ਵਿਚ ਮੌਤ ਹੋ ਚੁੱਕੀ ਸੀ।
ਇਹ ਵੀ ਪੜ੍ਹੋ : ਪੰਜਾਬ ਪੁਲਸ ਨੇ ਟਾਲੀ ਵੱਡੀ ਵਾਰਦਾਤ, ਡੀ. ਜੀ. ਪੀ. ਟਵੀਟ ਕਰਕੇ ਦਿੱਤੀ ਜਾਣਕਾਰੀ
ਇਸ ਦੌਰਾਨ ਮੇਰੇ ਲੜਕੇ ਗੁਰਜੋਤ ਸਿੰਘ ਨੇ ਮੌਕੇ 'ਤੇ ਜਾ ਕੇ ਗੁਰਦੀਪ ਸਿੰਘ ਨੂੰ ਸਿੱਧਾ ਕਰਕੇ ਦੇਖਿਆ ਤਾਂ ਗੁਰਦੀਪ ਸਿੰਘ ਦੇ ਮੂੰਹ ਵਿਚ ਕਰੰਟ ਵਾਲੀ ਤਾਰ ਟੁੱਟੀ ਹੋਈ ਸੀ ਅਤੇ ਗੁਰਦੀਪ ਸਿੰਘ ਦਾ ਸਰੀਰ ਕਰੰਟ ਲੱਗਣ ਕਰਕੇ ਸੜਿਆ ਪਿਆ ਸੀ। ਮੂੰਹ ਵਿਚ ਜੀਭ 'ਤੇ ਕਰੰਟ ਲੱਗਣ ਕਰਕੇ ਕਾਫੀ ਖੂਨ ਨਿਕਲਿਆ ਹੋਇਆ ਸੀ। ਮੇਰੇ ਭਤੀਜੇ ਗੁਰਦੀਪ ਸਿੰਘ ਦੀ ਮੌਤ ਅਚਾਨਕ ਕਰੰਟ ਲੱਗਣ ਕਰਕੇ ਜਾਂ ਉਸਦੀ ਦਿਮਾਗੀ ਪ੍ਰੇਸ਼ਾਨੀ ਕਰਕੇ ਖੁਦ ਕਰੰਟ ਲਾ ਕੇ ਆਤਮ ਹੱਤਿਆ ਕੀਤੀ ਜਾਪਦੀ ਹੈ। ਇਹ ਹਾਦਸਾ ਕੁਦਰਤੀ ਅਚਾਨਕ ਬਿਜਲੀ ਦਾ ਕਰੰਟ ਲੱਗਣ ਕਰਕੇ ਵਾਪਰਿਆ ਹੈ। ਥਾਣਾ ਸ਼ੇਰਪੁਰ ਦੇ ਥਾਣਾ ਮੁਖੀ ਸਬ ਇੰਸ. ਗੁਰਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਚਾਚਾ ਬਲਦੇਵ ਸਿੰਘ ਵੱਲੋਂ ਦਰਜ ਕਰਵਾਏ ਬਿਆਨਾਂ ਦੇ ਅਧਾਰ 'ਤੇ 194 ਬੀ.ਐੱਨ.ਐੱਸ.ਐੱਸ ਦੀ ਕਾਰਵਾਈ ਅਮਲ ਵਿਚ ਲਿਆਂਦੀ ਹੈ ਤੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਨਵਜੋਤ ਕੌਰ ਸਿੱਧੂ ਦੇ ਚੱਲ ਰਹੇ ਕੈਂਸਰ ਦੇ ਇਲਾਜ ਦਰਮਿਆਨ ਨਵਜੋਤ ਸਿੰਘ ਸਿੱਧੂ ਨੇ ਸਾਂਝੀ ਕੀਤੀ ਪੋਸਟ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8