ਕੋਰੋਨਾ ਪਾਜ਼ੇਟਿਵ ਮ੍ਰਿਤਕ ਬੀਬੀ ਦੇ ਘਰ ਗ੍ਰੰਥੀ ਸਿੰਘ ਨੇ 'ਸਹਿਜ ਪਾਠ' ਕਰਨ ਤੋਂ ਕੀਤਾ ਇਨਕਾਰ

Wednesday, Nov 25, 2020 - 10:06 AM (IST)

ਕੋਰੋਨਾ ਪਾਜ਼ੇਟਿਵ ਮ੍ਰਿਤਕ ਬੀਬੀ ਦੇ ਘਰ ਗ੍ਰੰਥੀ ਸਿੰਘ ਨੇ 'ਸਹਿਜ ਪਾਠ' ਕਰਨ ਤੋਂ ਕੀਤਾ ਇਨਕਾਰ

ਮੁੱਲਾਂਪੁਰ ਦਾਖਾ (ਕਾਲੀਆ) : ਸਥਾਨਕ ਕਸਬੇ ਅੰਦਰ ਇਕ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੇ ਕੋਰੋਨਾ ਤੋਂ ਪੀੜਤ ਅਕਾਲ ਚਲਾਣਾ ਕਰ ਚੁੱਕੀ ਇਕ ਬੀਬੀ ਦੇ ਗ੍ਰਹਿ ਵਿਖੇ ਸਹਿਜ ਪਾਠ ਕਰਨ ਤੋਂ ਇਨਕਾਰ ਕਰਦਿਆ ਕਿਹਾ ਕਿ ਉਹ ਤਾਂ ਪਾਠੀ ਹੀ ਨਹੀਂ, ਜਦੋਂ ਕਿ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਸਭ ਕੁੱਝ ਦੇਖਦਾ ਹੋਇਆ ਵੀ ਮੂਕ ਦਰਸ਼ਕ ਬਣ ਕੇ ਖੜ੍ਹਾ ਰਿਹਾ। ਪਰਮਜੀਤ ਸਿੰਘ ਪੁੱਤਰ ਰਾਮ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਉਨ੍ਹਾਂ ਦੀ ਮਾਤਾ ਮਹਿੰਦਰ ਕੌਰ (67) ਪਿਛਲੇ ਦਿਨੀਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਵਿਖੇ ਜੇਰੇ ਇਲਾਜ ਸੀ, ਜਿੱਥੇ ਉਸ ਦਾ ਦਿਹਾਂਤ ਹੋ ਗਿਆ ਸੀ।

ਇਹ ਵੀ ਪੜ੍ਹੋ : ਭਾਜਪਾ ਪ੍ਰਧਾਨ 'ਅਰੁਣ ਸੂਦ' ਦੀ ਬਣਾਈ ਫਰਜ਼ੀ ਫੇਸਬੁੱਕ ਆਈ. ਡੀ., ਲੋਕਾਂ ਤੋਂ ਮੰਗੇ ਪੈਸੇ

ਦਿਹਾਂਤ ਉਪਰੰਤ ਡਾਕਟਰਾ ਵੱਲੋਂ ਉਸ ਨੂੰ ਕੋਰੋਨਾ ਮਰੀਜ਼ ਦੱਸਿਆ ਗਿਆ ਪਰ ਲਿਖ਼ਤੀ ਤੌਰ ’ਤੇ ਕੋਰੋਨਾ ਮਰੀਜ਼ ਹੋਣ ਦੀ ਪੁਸ਼ਟੀ ਨਹੀਂ ਕੀਤੀ ਗਈ। ਉਸ ਦੀ ਮ੍ਰਿਤਕ ਦੇਹ ਐਂਬੂਲੈਂਸ ਰਾਹੀਂ ਮੁੱਲਾਂਪੁਰ ਸ਼ਹਿਰ ਆਪਣੇ ਘਰ ਲਿਆਂਦੀ ਗਈ, ਜੋ ਬਾਹਰ ਘਰ ਦੇ ਮੁੱਖ ਗੇਟ ’ਤੇ ਐਂਬੂਲੈਂਸ 'ਚ ਹੀ ਪਈ ਰਹੀ। ਇਸ ਤੋਂ ਬਾਅਦ ਸ਼ਮਸ਼ਾਨਘਾਟ ਅੰਦਰ ਲਿਜਾ ਕੇ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਗ੍ਰੰਥੀ ਸਿੰਘ ਨੇ ਪਹਿਲਾਂ ਘਰ ਅੱਗੇ ਅਤੇ ਫਿਰ ਸ਼ਮਸ਼ਾਨਘਾਟ ਜਾ ਕੇ ਅਰਦਾਸ ਵੀ ਕੀਤੀ ਤੇ ਸਹਿਜ ਪਾਠ ਕਰਵਾਉਣ ਸਬੰਧੀ ਹਦਾਇਤਾਂ ਵੀ ਦੱਸੀਆ। ਜਦੋਂ ਉਹ ਸ਼ਾਮ ਨੂੰ ਗੁਰਦੁਆਰਾ ਸਾਹਿਬ ਚੰਦੋਆ ਸਾਹਿਬ ਲੈਣ ਗਏ ਤਾਂ ਗ੍ਰੰਥੀ ਸਿੰਘ ਨੇ ਸਾਹਿਜ ਪਾਠ ਕਰਨ ਤੋਂ ਇਹ ਕਹਿ ਕਿ ਇਨਕਾਰ ਕਰ ਦਿੱਤਾ ਕਿ ਤੁਹਾਡੀ ਮਾਤਾ ਤਾਂ ਕੋਰੋਨਾ ਪਾਜ਼ੇਟਿਵ ਸੀ, ਮੈਂ ਘਰ ਅੰਦਰ ਪਾਠ ਨਹੀਂ ਕਰ ਸਕਦਾ। ਉਨ੍ਹਾਂ ਤੁਰੰਤ ਇਸ ਸਬੰਧੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੂੰ ਸੂਚਿਤ ਕੀਤਾ।

ਇਹ ਵੀ ਪੜ੍ਹੋ : ਵੱਡੇ ਕਹਿਰ ਤੋਂ ਬਾਅਦ ਵੀ ਕੁੜੀ ਨੇ ਨਾ ਛੱਡਿਆ ਮੁੰਡੇ ਦਾ ਸਾਥ, 12 ਸਾਲਾਂ ਬਾਅਦ ਇੰਝ ਪਰਵਾਨ ਚੜ੍ਹਿਆ ਪਿਆਰ (ਤਸਵੀਰਾਂ)

ਪ੍ਰਧਾਨ ਸਾਹਿਬ ਗੁਰਦੁਆਰਾ ਸਾਹਿਬ ਤਾਂ ਗਏ ਪਰ ਗ੍ਰੰਥੀ ਸਿੰਘ ਅੱਗੇ ਨਿਮੋਝੂਣੇ ਹੋ ਕੇ ਖੜ੍ਹੇ ਰਹੇ ਕਿ ਅਸੀਂ ਕੀ ਕਰ ਸਕਦੇ ਹਾਂ। ਪਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਗੁਰਦੁਆਰਾ ਸਾਹਿਬ ਦੇ ਨਿੱਤਨੇਮੀ ਸਨ ਅਤੇ ਪਿਤਾ ਵੀ ਗੁਰਸਿੱਖ ਹਨ ਅਤੇ ਪਰਿਵਾਰ ਸ਼ੁਰੂ ਤੋਂ ਇਸੇ ਗੁਰਦੁਆਰਾ ਸਾਹਿਬ ਅੰਦਰ ਸੇਵਾ ਕਰਦਾ ਆ ਰਿਹਾ ਹੈ ਅਤੇ ਜਦੋਂ ਗ੍ਰੰਥੀ ਸਿੰਘ ਵੱਲੋਂ ਪਾਠ ਕਰਨ ਤੋਂ ਇਨਕਾਰ ਸਬੰਧੀ ਕਮੇਟੀ ਦੇ ਪ੍ਰਧਾਨ ਨਾਲ ਗੱਲ ਕੀਤੀ ਤਾ ਪ੍ਰਧਾਨ ਨੇ ਵੀ ਗ੍ਰੰਥੀ ਦੀ ਹਾਂ 'ਚ ਹਾਂ ਮਿਲਾਉਂਦੇ ਹੋਏ ਕਿਹਾ ਕਿ ਜੇਕਰ ਗ੍ਰੰਥੀ ਘਰ ਜਾ ਕੇ ਪਾਠ ਨਹੀਂ ਕਰਨਾ ਚਾਹੁੰਦਾ ਤਾ ਉਹ ਕਿਸੇ ਹੋਰ ਤੋਂ ਪਾਠ ਕਰਵਾ ਲੈਣ।

ਇਹ ਵੀ ਪੜ੍ਹੋ : ਲੁਧਿਆਣਾ ਤੋਂ ਵੱਡੀ ਖ਼ਬਰ : ਇੱਕੋ ਪਰਿਵਾਰ ਦੇ 4 ਜੀਆਂ ਦਾ ਕੁਹਾੜੀ ਮਾਰ ਬੇਰਹਿਮੀ ਨਾਲ ਕੀਤਾ ਕਤਲ
ਪਰਮਜੀਤ ਸਿੰਘ ਨੇ ਦੱਸਿਆ ਕਿ ਕੋਰੋਨਾ ਲਾਗ ਫੈਲਣ ਤੋਂ ਬਾਅਦ ਉਹ ਕੋਰੋਨਾ ਵਾਲੰਟੀਅਰ ਦੇ ਰੂਪ 'ਚ ਆਪਣੇ ਸਾਥੀਆਂ ਨਾਲ ਮਿਲ ਕੇ ਮੰਡੀ ਮੁੱਲਾਂਪੁਰ ਅੰਦਰ ਘਰ-ਘਰ ਜਾ ਕੇ ਸੈਨੀਟਾਈਜ਼ ਕਰਨ ਦੇ ਨਾਲ ਹੀ ਲੋੜਵੰਦਾਂ ਲਈ ਲੰਗਰ ਲਗਾਉਂਦੇ ਰਹੇ ਪਰ ਹੁਣ ਜਦੋਂ ਸਾਡੀ ਆਪਣੀ ਮਾਂ ਦਾ ਕੋਰੋਨਾ ਕਾਰਨ ਦਿਹਾਂਤ ਹੋਇਆ ਤਾਂ ਗ੍ਰੰਥੀ ਸਿੰਘ ਨੇ ਘਰ ਆ ਕੇ ਪਾਠ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਜੱਥੇਦਾਰ ਅਤੇ ਪ੍ਰਧਾਨ ਸਾਹਿਬ ਨੂੰ ਵੀ ਲਿਖਤੀ ਤੌਰ ’ਤੇ ਸ਼ਿਕਾਇਤ ਕਰ ਕੇ ਮੰਗ ਕਰਨਗੇ ਕਿ ਇਸ ਗ੍ਰੰਥੀ ਦੇ ਖ਼ਿਲਾਫ਼ ਕਾਰਵਾਈ ਕਰਦੇ ਹੋਏ ਉਸ ਨੂੰ ਗ੍ਰੰਥੀ ਦੇ ਅਹੁਦੇ ਤੋਂ ਫਾਰਗ ਕਰਨ। ਜਦੋਂ ਇਸ ਬਾਰੇ ਗ੍ਰੰਥੀ ਸਿੰਘ ਗੁਰਨਾਮ ਸਿੰਘ ਨਾਲ ਗੱਲ ਕੀਤੀ ਤਾਂ ਉਸ ਨੇ ਸਾਫ ਸ਼ਬਦਾਂ ’ਚ ਕਿਹਾ ਕਿ ਉਹ ਕੋਰੋਨਾ ਪੀੜਤ ਦੇ ਘਰ ਪਾਠ ਕਰਨ ਨਹੀਂ ਜਾਵੇਗਾ।


 


author

Babita

Content Editor

Related News