ਫਿਰੋਜ਼ਪੁਰ ਦੇ ਗ੍ਰੰਥੀ ਕਿਸਾਨ ਨੇ ਕਾਲੇ ਕਾਨੂੰਨਾਂ ਦੇ ਵਿਰੋਧ ''ਚ ਖੁਦ ਨੂੰ ਗੋਲੀ ਮਾਰ ਕੀਤੀ ਖੁਦਕੁਸ਼ੀ
Monday, Jan 11, 2021 - 11:24 PM (IST)
ਫਿਰੋਜ਼ਪੁਰ,(ਕੁਮਾਰ, ਆਵਲਾ)– ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਕਿਸਾਨਾਂ ਵਿਰੋਧੀ ਕਾਨੂੰਨਾਂ ਦੇ ਵਿਰੋਧ ’ਚ ਸੋਮਵਾਰ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਮਹਿਮਾ ਦੇ ਇਕ ਗ੍ਰੰਥੀ ਕਿਸਾਨ ਨਸੀਬ ਸਿੰਘ ਮਾਨ (50) ਨੇ ਖੁਦ ਨੂੰ ਗੋਲੀ ਮਾਰ ਕੇ ਆਪਣੀ ਜਾਨ ਦੇ ਦਿੱਤੀ ਹੈ। ਨਸੀਬ ਸਿੰਘ ਮਾਨ ਨੇ ਮਰਨ ਤੋਂ ਪਹਿਲਾਂ ਇਕ ਆਤਮ-ਹੱਤਿਆ ਨੋਟ ਲਿਖਿਆ ਹੈ, ਜਿਸ ’ਚ ਉਸਨੇ ਮੋਦੀ ਸਰਕਾਰ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਠਹਿਰਾਇਆ ਹੈ। ਉਸਨੇ ਲਿਖਿਆ ਹੈ ਕਿ ਉਸਨੇ ਜੀਵਨ ’ਚ ਕੋਈ ਗਲਤੀ ਨਹੀਂ ਕੀਤੀ ਅਤੇ ਉਸ ਉਪਰ ਕਿਸੇ ਤਰ੍ਹਾਂ ਦਾ ਕੋਈ ਕਰਜਾ ਨਹੀਂ ਹੈ ਪਰ ਮੋਦੀ ਸਰਕਾਰ ਵੱਲੋਂ ਬਣਾਏ ਗਏ ਕਾਲੇ ਕਾਨੂੰਨਾਂ ਕਾਰਣ ਉਹ ਕਿਸਾਨਾਂ ਦੀ ਹਾਲਾਤ ਨੂੰ ਦੇਖ ਕੇ ਬੇਹੱਦ ਪ੍ਰੇਸ਼ਾਨ ਸੀ। ਉਸਨੇ ਅੰਤ ’ਚ ਲਿਖਿਆ ਹੈ ਕਿ ਸਾਰਾ ਪੰਥ ਵਸੇ ਪੰਜਾਬ ਵਸੇ ਦਾਸ ਨੂੰ ਮਰਨ ਦਾ ਕੋਈ ਸ਼ੌਂਕ ਨਹੀਂ।