ਟਰੱਕ ਦੇ ਲਪੇਟ ’ਚ ਆ ਕੇ ਦਾਦੀ-ਪੋਤੀ ਦੀ ਮੌਤ

Sunday, Feb 28, 2021 - 09:10 PM (IST)

ਟਰੱਕ ਦੇ ਲਪੇਟ ’ਚ ਆ ਕੇ ਦਾਦੀ-ਪੋਤੀ ਦੀ ਮੌਤ

ਪਠਾਨਕੋਟ, (ਸ਼ਾਰਦਾ)- ਬੀਤੀ ਰਾਤ ਪਠਾਨਕੋਟ-ਜਲੰਧਰ ਨੈਸ਼ਨਲ ਹਾਈਵੇ ’ਤੇ ਸਥਿਤ ਨੰਗਲ ਕੋਲ ਦਾਦੀ-ਪੋਤੀ ਦੀ ਟਰੱਕ ਦੀ ਲਪੇਟ ’ਚ ਆਉਣ ਨਾਲ ਮੌਤ ਹੋ ਗਈ।
ਇਸ ਸਬੰਧੀ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਪਿੰਡ ਕਲੇਸਰ ਵਾਸੀ ਸਰਦਾਰੀ ਲਾਲ ਨੇ ਦੱਸਿਆ ਕਿ ਉਹ ਪਤਨੀ ਕਾਂਤਾ ਅਤੇ ਪੋਤਰੀ ਗਰਿਮਾ ਨਾਲ ਸਕੂਟਰੀ ’ਤੇ ਸਵਾਰ ਹੋ ਕੇ ਆਪਣੀ ਲੜਕੀ ਨੂੰ ਮਿਲਣ ਲਈ ਮੁਕੇਰੀਆਂ ਜਾ ਰਹੇ ਸੀ। ਜਦੋਂ ਉਹ ਕੰਦਰੋੜੀ ਮੋੜ ਨੰਗਲ ਕੋਲ ਪੁੱਜੇ ਤਾਂ ਹਰਿਆਣਾ ਨੰਗਲ ਦੇ ਇਕ ਡਰਾਈਵਰ ਨੇ ਟਰੱਕ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਚਲਾਉਂਦੇ ਹੋਏ ਸਕੂਟਰੀ ਦੇ ਪਿੱਛੋਂ ਮਾਰ ਦਿੱਤਾ। ਇਸ ਦੌਰਾਨ ਉਸ ਦੀ ਪਤਨੀ ਅਤੇ ਪੋਤਰੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਹਾਦਸੇ ’ਚ ਉਨ੍ਹਾਂ ਨੂੰ ਸੱਟਾਂ ਵੱਜੀਆਂ। ਉਥੇ ਹੀ ਪੁਲਸ ਨੇ ਟਰੱਕ ਚਾਲਕ ਖਿਲਾਫ਼ ਮਾਮਲਾ ਦਰਜ ਕਰ ਕੇ ਲਾਸ਼ਾਂ ਦਾ ਸਿਵਲ ਹਸਪਤਾਲ ’ਚ ਪੋਸਟਮਾਰਟਮ ਕਰਵਾਇਆ ਅਤੇ ਲਾਸ਼ਾਂ ਨੂੰ ਵਾਰਿਸਾਂ ਨੂੰ ਸੌਂਪ ਦਿੱਤਾ। 


author

Bharat Thapa

Content Editor

Related News